16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਵਾਲਮੀਕਿ/ਮਜਹਬੀ ਸਿੱਖਾਂ ਦੇ ਵੱਖਰੇ ਆਰਕਸ਼ਣ 'ਤੇ ਮਾਣਯੋਗ ਸੁਪਰੀਮ ਕੋਰਟ ਦੀ ਮੋਹਰ-ਅਤਿਕਾਏ ।

ਵਾਲਮੀਕਿ/ਮਜਹਬੀ ਸਿੱਖਾਂ ਦੇ ਵੱਖਰੇ ਆਰਕਸ਼ਣ ‘ਤੇ ਮਾਣਯੋਗ ਸੁਪਰੀਮ ਕੋਰਟ ਦੀ ਮੋਹਰ-ਅਤਿਕਾਏ ।

ਮਾਣਯੋਗ ਸੁਪਰੀਮ ਕੋਰਟ ਵੱਲੋਂ ਵੱਖਰੇ ਆਰਕਸ਼ਣ ‘ਤੇ ਮੋਹਰ ਲਗਾ ਕੇ ਵਾਲਮੀਕਿ/ਮਜਹਬੀ ਸਮਾਜ ਦੇ ਪੱਖ ਵਿੱਚ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਇਸਨੂੰ ਜਾਇਜ਼ ਕਰਾਰ ਦਿੱਤਾ ।

ਫਿਰੋਜ਼ਪੁਰ (ਸੰਦੀਪ ਸਹਿਗਲ) : ਵੱਖਰੇ ਤੌਰ ‘ਤੇ ਆਰਕਸ਼ਣ ਕੋਈ ਭੀਖ ਜਾਂ ਦਬਾਅ ਨਹੀਂ, ਸਗੋਂ ਵੱਖਰਾ ਆਰਕਸ਼ਣ ਵਾਲਮੀਕਿ/ਮਜਹਬੀ ਸਮਾਜ ਦੀ ਹਿੱਸੇਦਾਰੀ ਹੈ । ਉਕਤ ਸ਼ਬਦ ਆਦਿ ਧਰਮ ਸਮਾਜ ਆਧਸ ਦੇ ਕੌਮੀ ਬੁਲਾਰੇ ਵੀਰੇਸ਼ ਰਾਜ ਕੁਮਾਰ ਅਤਿਕਾਏ ਨੇ ਅੱਜ ਫ਼ਿਰੋਜ਼ਪੁਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਹੇ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਮਾਣਯੋਗ ਸੁਪਰੀਮ ਕੋਰਟ ਵੱਲੋਂ ਵੱਖਰੇ ਆਰਕਸ਼ਣ ‘ਤੇ ਮੋਹਰ ਲਗਾ ਕੇ ਵਾਲਮੀਕਿ/ਮਜਹਬੀ ਸਮਾਜ ਦੇ ਪੱਖ ਵਿੱਚ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਇਸਨੂੰ ਜਾਇਜ਼ ਕਰਾਰ ਦਿੱਤਾ ਅਤੇ ਪੰਜਾਬ ਦੇ ਇਤਿਹਾਸਕ ਫ਼ੈਸਲੇ ਦੇ ਨਾਲ ਹੀ ਮਾਣਯੋਗ ਸੁਪਰੀਮ ਕੋਰਟ ਨੇ ਇਸ ਨੂੰ ਦੇਸ਼ ਭਰ ਵਿੱਚ ਸੂਬੇ ਦੇ ਅਧਿਕਾਰ ਖੇਤਰ ਦੀ ਗੱਲ ਵੀ ਕਹੇ। ਵਾਲਮੀਕਿ/ਮਜਹਬੀ ਸਮਾਜ ਦੇ ਪੱਖ ਵਿੱਚ ਫ਼ੈਸਲਾ ਆਉਣ ਤੋਂ ਬਾਅਦ ਵੀਰੇਸ਼ ਰਾਜ ਕੁਮਾਰ ਅਤਿਕਾਏ ਅੱਜ ਫ਼ਿਰੋਜ਼ਪੁਰ ਵਿਖੇ ਜ਼ਿਲਾ ਕਾਰਜਕਾਰਨੀ ਸੰਮੇਲਨ ਨੂੰ ਸੰਬੋਧਨ ਕਰਨ ਆਏ ਸੀ, ਜਿੱਥੇ ਉਨ੍ਹਾਂ ਦੱਸਿਆ ਕਿ ਇਹ ਇਤਿਹਾਸਕ ਫ਼ੈਸਲਾ ਇਸ ਲਈ ਵੀ ਖ਼ਾਸ ਹੈ, ਕਿਉਂਕਿ ਪਿਛਲੇ 10 ਸਾਲਾਂ ਤੋਂ ਆਦਿ ਧਰਮ ਗੁਰੂ ਦਰਸ਼ਨ ਰਤਨ ਰਾਵਣ ਜੀ ਦੇ ਨਿਰਦੇਸ਼ਾਂ ‘ਤੇ ਆਦਿ ਧਰਮ ਸਮਾਜ ਆਧਸ ਇਸ ਨੂੰ ਮਾਣਯੋਗ ਸੁਪਰੀਮ ਕੋਰਟ ਵਿੱਚ ਸਫ਼ਲਤਾਪੂਰਵਕ ਲੜ ਰਹੇ ਸੀ ਅਤੇ ਹੁਣ ਦੇਸ਼ ਦੇ ਦੂਜੇ ਸੂਬਿਆਂ ਲਈ ਵੀ ਰਾਹ ਖੁੱਲ ਗਏ ਹਨ, ਇੱਥੋਂ ਤੱਕ ਕਿ ਜਿਸ ਜਸਟਿਸ ਦੇ ਈ.ਵੀ. ਚਨੀਆ ਦੀ ਜਜਮੈਂਟ ਨਾਲ ਆਂਧਰ ਪ੍ਰਦੇਸ਼ ਦੀ ਅਨੁਸੂਚਿਤ ਜਾਤੀਆਂ ਦੀ ਏ.ਬੀ.ਸੀ.ਡੀ. ਬਲਾਕ ਨੂੰ ਸਮਾਪਿਤ ਕੀਤਾ ਗਿਆ ਸੀ, ਉਨ੍ਹਾਂ ਦੇ ਦਰਵਾਜੇ ਵੀ ਖੁੱਲ ਗਏ ਹਨ। ਵੀਰੇਸ਼ ਰਾਜ ਕੁਮਾਰ ਅਤਿਕਾਏ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਦੱਸਿਆ ਕਿ ਇਹ ਕੇਸ ਮਾਣਯੋਗ ਸੁਪਰੀਮ ਕੋਰਟ ਵਿੱਚ 2010 ਤੋਂ ਹੈ, 2010 ਵਿੱਚ ਸ: ਪ੍ਰਕਾਸ਼ ਸਿੰਘ ਬਾਦਲ ਇਸ ਕੇਸ ਨੂੰ ਸੁਪਰੀਮ ਕੋਰਟ ਵਿੱਚ ਲੈ ਕੇ ਗਏ ਅਤੇ ਆਦਿ ਧਰਮ ਗੁਰੂ ਦਰਸ਼ਨ ਰਤਨ ਰਾਵਣ ਜੀ ਨੇ ਆਦਿ ਧਰਮ ਸਮਾਜ ਆਧਸ ਨੂੰ ਇਸ ਕੇਸ ਵਿੱਚ ਪਾਰਟੀ ਬਣਾਇਆ। ਅੱਗੇ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਹੁਣ ਤੱਕ ਪੰਜਾਬ ਵਿੱਚ ਵੱਖਰਾ 12.5 ਪ੍ਰਤੀਸ਼ਤ ਆਰਕਸ਼ਣ ਸਿੱਖਿਆ ਵਿੱਚ ਨਹੀਂ ਸੀ, ਪਰ ਮਾਣਯੋਗ ਸੁਪਰੀਮ ਕੋਰਟ ਨੇ ਆਪਣੇ ਜਜਮੈਂਟ ਵਿੱਚ ਬਿਲਕੁੱਲ ਸਾਫ਼ ਸ਼ਬਦਾਂ ਵਿੱਚ ਨੌਕਰੀ ਅਤੇ ਸਿੱਖਿਆ ਦੋਵੇਂ ਥਾਂ ਦੇਣ ਦਾ ਰਾਹ ਵੀ ਸਾਫ਼ ਕਰ ਦਿੱਤਾ ਹੈ। ਮਾਣਯੋਗ ਸੁਪਰੀਮ ਕੋਰਟ ਦੀ ਇਸ ਜਜਮੈਂਂਟ ਨੂੰ ਲੈ ਕੇ ਵੀਰੇਸ਼ ਰਾਜ ਕੁਮਾਰ ਅਤਿਕਾਏ ਨੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਪੰਜਾਬ ਦੀ ਵਾਲਮੀਕਿ/ਮਜਹਬੀ ਵਿਰੋਧੀ ਸਰਕਾਰ ਇਸ ਜਜਮੈਂਟ ਨੂੰ ਤੁਰੰਤ ਇਸੇ ਸੈਸ਼ਨ ਵਿੱਚ ਇਸ ਨੂੰ ਸਿੱਖਿਆ ਵਿੱਚ ਲਾਗੂ ਕਰੇ, ਨਹੀਂ ਤਾਂ 2006 ਦੀ ਤਰਾਂ ਇਸ ਨੂੰ ਲਾਗੂ ਕਰਵਾਉਣ ਲਈ ਸੜਕਾਂ ‘ਤੇ ਆਉਣਾ ਪਵੇਗਾ। ਵੀਰੇਸ਼ ਰਾਜ ਕੁਮਾਰ ਅਤਿਕਾਏ ਨੇ ਦਲਿਤ ਵਿਦਿਆਰਥੀਆਂ ਦੇ ਵਜੀਫ਼ਾ ਗਬਨ ਕਰਨ ਵਾਲੇ ਪੰਜਾਬ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ‘ਤੇ ਸੀ.ਬੀ.ਆਈ. ਜਾਂਚ ਦੀ ਮੰਗ ਵੀ ਕੀਤੀ। ਇਸ ਮੌਕੇ ‘ਤੇ ਉਨ੍ਹਾਂ ਨਾਲ ਵਾਲਮੀਕਿ ਅੰਬੇਡਕਰ ਅੰਦੋਲਨ ਦੇ ਸੀਨੀਅਰ ਉੱਪ ਪ੍ਰਧਾਨ ਪੰਜਾਬ ਦਰਸ਼ਨ ਮੰਡ ਦਾਨਵ, ਉੱਪ ਪ੍ਰਧਾਨ ਵੀਰ ਸ਼ਾਮ ਲਾਲ ਭੰਗੀ, ਜ਼ਿਲ•ਾ ਪ੍ਰਧਾਨ ਫ਼ਿਰੋਜ਼ਪੁਰ ਵੀਰ ਮੁਕੇਸ਼ ਮੇਘਨਾਥ, ਧਰਮਆਗਿਅ ਵੀਰ ਸ਼ਾਮ ਲਾਲ ਸ਼ੂਦਰ, ਚੰਦਰ ਦੈਤਯ, ਸੰਜੂ, ਸੁਖਚੈਨ ਗਿੱਲ, ਓਮ ਦੇਵਾਂਤਕ ਆਦਿ ਮੌਜੂਦ ਸਨ।

Today Now News

RELATED ARTICLES
- Advertisment -

POPULAR POSTS