17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਵੈਸ਼ਨੋ ਦੇਵੀ ਯਾਤਰਾ : ਸ਼ਰਧਾਲੂ 26 ਅਗਸਤ ਤੋਂ ਬਾਅਦ ਕਰਵਾ ਸਕਦੇ ਨੇ...

ਵੈਸ਼ਨੋ ਦੇਵੀ ਯਾਤਰਾ : ਸ਼ਰਧਾਲੂ 26 ਅਗਸਤ ਤੋਂ ਬਾਅਦ ਕਰਵਾ ਸਕਦੇ ਨੇ ਆਨਲਾਈਨ ਰਜਿਸਟ੍ਰੇਸ਼ਨ ਤੇ ਹੈਲੀਕਾਪਟਰ ਬੁਕਿੰਗ

ਰਮੇਸ਼ ਕੁਮਾਰ ਜਾਂਗਿਡ, ਸੀ.ਈ.ਓ. ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ, ਨੇ ਦਿੱਤੀ ਜਾਣਕਾਰੀ

ਵੈਸ਼ਨੋ ਦੇਵੀ

ਨਵੀਂ ਦਿੱਲੀ (ਬਿਊਰੋ ਰਿਪੋਰਟ) : ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਸੀ.ਈ.ਓ. ਰਮੇਸ਼ ਕੁਮਾਰ ਜਾਂਗਿਡ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਕਰਨ ਦੇ ਇਛੁੱਕ ਸ਼ਰਧਾਲੂਆਂ ਵਾਸਤੇ ਆਨਲਾਈਨ ਰਜਿਸਟ੍ਰੇਸ਼ਨ 26 ਅਗਸਤ ਤੋਂ 5 ਸਤੰਬਰ 2020 ਤਕ ਉਪਲਬੱਧ ਰਹੇਗੀ । ਉਨ੍ਹਾਂ ਇਹ ਵੀ ਦੱਸਿਆ ਕਿ ਯਾਤਰਾ ਤੇ ਹੈਲੀਕਾਪਟਰ ਸੇਵਾ ਦੇ ਇਛੁੱਕ ਯਾਤਰੀ ਇਸ ਮਿਆਦ ਲਈ ਹੈਲੀਕਾਪਟਰ ਸੇਵਾ ਦੀ ਵੀ ਆਨਲਾਈਨ ਬੁਕਿੰਗ ਕਰਵਾ ਸਕਦੇ ਹਨ । ਗੌਰ ਕਰਨ ਯੋਗ ਹੈ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਲੱਗੇ ਲਾਕਡਾਊਨ ਕਾਰਨ ਪਿਛਲੇ 5 ਮਹੀਨੇ ਤੋਂ ਯਾਤਰਾ ਬੰਦ ਸੀ ਜੋ 16 ਅਗਸਤ ਤੋਂ ਦੁਬਾਰਾ ਸ਼ੁਰੂ ਕੀਤੀ ਗਈ ਹੈ ।

ਕੋਰੋਨਾ ਵਾਇਰਸ ਦੇ ਚੱਲਦਿਆਂ 18 ਮਾਰਚ ਨੂੰ ਸਾਰੇ ਦੇਸ਼ ਵਿੱਚ ਤੀਰਥ ਸਥਾਨ ਬੰਦ ਕਰ ਦਿੱਤੇ ਗਏ ਸਨ । ਕੱਟੜਾ ਵਿਖੇ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ 16 ਅਗਸਤ ਤੋਂ ਦਰਸ਼ਨਾਂ ਦੇ ਚਾਹਵਾਨ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ ਸੀ। ਪਹਿਲੇ ਹਫ਼ਤੇ ਦੌਰਾਨ ਸਿਰਫ਼ 2000 ਤੀਰਥ ਯਾਤਰੀਆਂ ਨੂੰ ਹੀ ਇਸ ਯਾਤਰਾ ਦੀ ਮਨਜ਼ੂਰੀ ਮਿਲੀ ਸੀ । ਇਨ੍ਹਾਂ ਯਾਤਰੀਆਂ ‘ਚ 1900 ਜੰਮੂ-ਕਸ਼ਮੀਰ ਤੇ 100 ਦੇਸ਼ ਦੇ ਬਾਕੀ ਹਿੱਸਿਆਂ ਦੇ ਸਨ । ਹੁਣ 26 ਅਗਸਤ ਤੋਂ 5 ਸਤੰਬਰ ਦੀ ਮਿਆਦ ਲਈ ਆਨਲਾਈਨ ਪੰਜੀਕਰਨ ਤੇ ਹੈਲੀਕਾਪਟਰ ਸੇਵਾ ਦੀ ਬੁਕਿੰਗ ਕੀਤੀ ਜਾ ਰਹੀ ਹੈ ।

Today Now News

RELATED ARTICLES
- Advertisment -

POPULAR POSTS