16.8 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਅਮਰੀਕਾ ਵਿਚ ਤੁਫਾਨ ਨਾਲ ਮਾਰੇ ਗਏ ਵਿਆਕਤੀਆਂ ਦੇ ਸਸਕਾਰ ਲਈ ਪ੍ਰਤੀ ਮ੍ਰਿਤਕ...

ਅਮਰੀਕਾ ਵਿਚ ਤੁਫਾਨ ਨਾਲ ਮਾਰੇ ਗਏ ਵਿਆਕਤੀਆਂ ਦੇ ਸਸਕਾਰ ਲਈ ਪ੍ਰਤੀ ਮ੍ਰਿਤਕ 5 ਹਜਾਰ ਡਾਲਰ ਦੇਣ ਦਾ ਐਲਾਨ

ਸੈਕਰਾਮੈਂਟੋ 14 ਦਸੰਬਰ (ਹੁਸਨ ਲੜੋਆ ਬੰਗਾ)-ਅਮਰੀਕਾ ਦੇ 5 ਰਾਜਾਂ ਵਿਚ ਆਏ ਜਬਰਦਸਤ ਤੂਫਾਨ ਕਾਰਨ ਭਾਰੀ ਤਬਾਹੀ ਹੋਈ ਹੈ। ਹਜਾਰਾਂ ਲੋਕ ਬੇਘਰ ਹੋਏ ਹਨ ਤੇ ਹਜਾਰਾਂ ਲੋਕ ਬਿਨਾਂ ਬਿਜਲੀ ਦੇ ਦਿਨ ਕੱਟਣ ਲਈ ਮਜ਼ਬੂਰ ਹਨ ਜਿਸ ਨੂੰ ਬਹਾਲ ਕਰਨ ਲਈ ਸਮਾਂ ਲੱਗ ਸਕਦਾ ਹੈ। ਕੈਂਟੁਕੀ ਵਿਚ ਸਭ ਤੋਂ ਵਧ ਤਬਾਹੀ ਹੋਈ ਹੈ। ਕੈਂਟੁਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਕਿਹਾ ਹੈ ਕਿ ਰਾਜ ਵਿਚ 74 ਮੌਤਾਂ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ ਜਦ ਕਿ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਅਸਲ ਗਿਣਤੀ ਦਾ ਪਤਾ ਲੱਗਣ ਵਿੱਚ ਹਫਤੇ ਦਾ ਸਮਾਂ ਲੱਗ ਸਕਦਾ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮ੍ਰਿਤਕਾਂ ਵਿਚ 5 ਸਾਲ ਤੋਂ ਲੈ ਕੇ 86 ਸਾਲ ਦੇ ਲੋਕ ਸ਼ਾਮਿਲ ਹਨ। ਉਨ੍ਹਾਂ ਨੇ ਮ੍ਰਿਤਕਾਂ ਨੂੰ ਸਪੁਰਦੇ ਖਾਕ ਕਰਨ ਲਈ ਹਰੇਕ ਪੀੜਤ ਪਰਿਵਾਰ ਨੂੰ 5 ਹਜਾਰ ਡਾਲਰ ਦੇਣ ਦਾ ਐਲਾਨ ਵੀ ਕੀਤਾ। ਗਵਰਨਰ ਨੇ ਕਿਹਾ ਕਿ ਰਾਜ ਵਿਚ ਜਾਨੀ ਨੁਕਸਾਨ ਤੋਂ ਇਲਾਵਾ 1000 ਤੋਂ ਵਧ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ ਤੇ ਬਿਜਲੀ, ਪਾਣੀ ਸਬੰਧੀ ਸੇਵਾਵਾਂ ਬਹਾਲ ਕਰਨ ਲਈ ਕਈ ਦਿਨ ਲੱਗ ਸਕਦੇ ਹਨ ਕਿਉਂਕਿ ਬੁਨਿਆਦੀ ਢਾਂਚੇ ਨੂੰ ਨੁਕਸਾਨ ਪੁੱਜਾ ਹੈ। ਇਸੇ ਦੌਰਾਨ ਕੈਂਟੁਕੀ ਐਮਰਜੈਂਸੀ ਮੈਨਜਮੈਂਟ ਡਾਇਰੈਕਟਰ ਮਾਈਕਲ ਡੋਸੈਟ ਨੇ ਤੂਫਾਨ ਕਾਰਨ ਹੋਏ ਨੁਕਸਾਨ ਦਾ ਵੇਰਵਾ ਦਿੰਦਿਆਂ ਦੱਸਿਆ ਕਿ 10000 ਘਰਾਂ ਤੇ ਕਾਰੋਬਾਰੀ ਅਦਾਰਿਆਂ ਨੂੰ ਪਾਣੀ ਦੀ ਸਪਲਾਈ ਬੰਦ ਹੋ ਗਈ ਹੈ। ਉਨ੍ਹਾਂ ਨੂੰ ਉਬਲਿਆ ਪਾਣੀ ਪੀਣ ਦੀ ਸਲਾਹ ਦਿੱਤੀ ਗਈ ਹੈ। 26000 ਘਰਾਂ ਦੀ ਬਿਜਲੀ ਸਪਲਾਈ ਠੱਪ ਪਈ ਹੈ। ਉਨ੍ਹਾਂ ਕਿਹਾ ਕਿ ਬਿਜਲੀ ਤੋਂ ਬਿਨਾਂ ਰਹਿਣਾ ਬੇਹੱਦ ਮੁਸ਼ਕਿਲ ਹੈ ਤੇ ਅਸੀਂ ਇਸ ਨੂੰ ਬਹਾਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਲਾਪਤਾ ਵਿਅਕਤੀਆਂ ਨੂੰ ਲੱਭਿਆ ਜਾ ਰਿਹਾ ਹੈ, ਬਿਜਲੀ ਗ੍ਰਿਡਾਂ ਦੀ ਮੁਰੰਮਤ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਤੇ ਬੇਘਰਿਆਂ ਲਈ ਪਾਰਕਾਂ ਵਿਚ ਆਰਜੀ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਲਈ ਪੀਣ ਵਾਲੇ ਪਾਣੀ ਤੇ ਹੋਰ ਲੋੜੀਂਦੇ ਸਮਾਨ ਦੀ ਸਪਲਾਈ ਕੀਤੀ ਜਾ ਰਹੀ ਹੈ।
ਬਾਈਡਨ ਬੁੱਧਵਾਰ ਕਰਨਗੇ ਦੌਰਾ- ਰਾਸ਼ਟਰਪਤੀ ਜੋ ਬਾਈਡਨ ਬੁੱਧਵਾਰ ਨੂੰ ਕੈਂਟੁਕੀ ਦਾ ਦੌਰਾਨ ਕਰਨਗੇ ਜਿਸ ਦੌਰਾਨ ਉਹ ਹੋਏ ਨੁਕਸਾਨ ਦਾ ਜਾਇਜ਼ਾ ਲੈਣਗੇ। ਰਾਸ਼ਟਰਪਤੀ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੀ ਹਰ ਸੰਭਵ ਮੱਦਦ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਇਸ ਗੱਲ ਦਾ ਧਿਆਨ ਰਖਣਗੇ ਕਿ ਉਨ੍ਹਾਂ ਦੇ ਦੌਰੇ ਨਾਲ ਬਚਾਅ ਤੇ ਸਹਾਇਤਾ ਸੇਵਾਵਾਂ ਵਿਚ ਵਿਘਨ ਨਾ ਪਵੇ।

Today Now News

RELATED ARTICLES
- Advertisment -

POPULAR POSTS