17.4 C
Chandigarh

TODAY NOW NEWS

Friday, March 20, 2026
HomeBREAKING NEWSਸਾਬਕਾ ਪੰਜਾਬ ਡੀਜੀਪੀ ਦਿਨਕਰ ਗੁਪਤਾ NIA ਮੁਖੀ ਨਿਯੁਕਤ

ਸਾਬਕਾ ਪੰਜਾਬ ਡੀਜੀਪੀ ਦਿਨਕਰ ਗੁਪਤਾ NIA ਮੁਖੀ ਨਿਯੁਕਤ

ਚੰਡੀਗੜ੍ਹ: ਸੀਨੀਅਰ ਆਈਪੀਐਸ ਅਧਿਕਾਰੀ ਦਿਨਕਰ ਗੁਪਤਾ ਨੂੰ ਵੀਰਵਾਰ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦਾ ਡਾਇਰੈਕਟਰ-ਜਨਰਲ ਨਿਯੁਕਤ ਕੀਤਾ ਗਿਆ ਹੈ, ਪਰਸੋਨਲ ਮੰਤਰਾਲੇ ਦੇ ਇੱਕ ਆਦੇਸ਼ ਵਿੱਚ ਇਹ ਕਿਹਾ ਗਿਆ ਹੈ। ਦਿਨਕਰ 1987 ਬੈਚ ਦਾ ਆਈਪੀਐਸ ਅਧਿਕਾਰੀ ਹੈ। ਉਹ ਪਹਿਲਾਂ ਦਿੱਲੀ ਵਿੱਚ ਇੰਟੈਲੀਜੈਂਸ ਬਿਊਰੋ ਵਿੱਚ ਅਤੇ ਫਿਰ ਡੀਜੀਪੀ ਪੰਜਾਬ ਵਜੋਂ ਵੀ ਤਾਇਨਾਤ ਰਹੇ ਚੁੱਕੇ ਹਨ। “ਕੈਬਨਿਟ ਦੀ ਨਿਯੁਕਤੀ ਕਮੇਟੀ ਨੇ 31 ਮਾਰਚ, 2024 ਤੱਕ ਐਨਆਈਏ ਦੇ ਡਾਇਰੈਕਟਰ-ਜਨਰਲ ਵਜੋਂ ਗੁਪਤਾ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਕਿ ਉਸਦੀ ਸੇਵਾਮੁਕਤੀ ਦੀ ਮਿਤੀ ਹੈ।”

ਇਕ ਹੋਰ ਹੁਕਮ ਵਿੱਚ ਸਵਾਗਤ ਦਾਸ ਨੂੰ ਗ੍ਰਹਿ ਮੰਤਰਾਲੇ ਵਿੱਚ ਵਿਸ਼ੇਸ਼ ਸਕੱਤਰ (ਅੰਦਰੂਨੀ ਸੁਰੱਖਿਆ) ਨਿਯੁਕਤ ਕੀਤਾ ਗਿਆ ਹੈ। ਦਾਸ ਛੱਤੀਸਗੜ੍ਹ ਕੇਡਰ ਦੇ 1987 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਹਨ, ਜੋ ਇਸ ਸਮੇਂ ਇੰਟੈਲੀਜੈਂਸ ਬਿਊਰੋ ਵਿੱਚ ਵਿਸ਼ੇਸ਼ ਨਿਰਦੇਸ਼ਕ ਹਨ। ਹੁਕਮ ਵਿੱਚ ਕਿਹਾ ਗਿਆ ਹੈ ਕਿ ਦਾਸ ਨੂੰ 30 ਨਵੰਬਰ 2024 ਤੱਕ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ, ਜੋ ਕਿ ਉਨ੍ਹਾਂ ਦੀ ਸੇਵਾਮੁਕਤੀ ਦੀ ਮਿਤੀ ਹੈ।

Today Now News

RELATED ARTICLES
- Advertisment -

POPULAR POSTS