17.4 C
Chandigarh

TODAY NOW NEWS

Friday, March 20, 2026
HomeBREAKING NEWSਸ਼ੱਕੀ ਦਹਿਸ਼ਤਗਰਦ ਭੁਪਿੰਦਰ ਦੇ ਘਰ ਵੱਡੀ ਗਿਣਤੀ ’ਚ ਪਹੁੰਚੀ ਪੁਲਿਸ ਨੇ ਜਾਂਚ...

ਸ਼ੱਕੀ ਦਹਿਸ਼ਤਗਰਦ ਭੁਪਿੰਦਰ ਦੇ ਘਰ ਵੱਡੀ ਗਿਣਤੀ ’ਚ ਪਹੁੰਚੀ ਪੁਲਿਸ ਨੇ ਜਾਂਚ ਕੀਤੀ ਸ਼ੁਰੂ , ਕੀ ਬੋਲੇ ਪਿੰਡ ਵਾਸੀ ?

ਲੁਧਿਆਣਾ: ਹਰਿਆਣਾ ਦੇ ਕਰਨਾਲ ਤੋਂ ਗ੍ਰਿਫਤਾਰ ਕੀਤੇ ਗਏ 4 ਸ਼ੱਕੀ ਦਹਿਸ਼ਤਗਰਦਾਂ ਵਿੱਚੋਂ ਇੱਕ ਲੁਧਿਆਣਾ ਨਾਲ ਸਬੰਧਿਤ ਹੈ। ਗ੍ਰਿਫਤਾਰ ਭੁਪਿੰਦਰ ਸਿੰਘ ਲੁਧਿਆਣਾ ਦੇ ਪਿੰਡ ਭੱਟੀਆ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਮੁਲਜ਼ਮ ਦੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਹੈ। ਸਾਬਕਾ ਸਰਪੰਚ ਨਿਰਵੈਰ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਇੱਥੇ ਆਮ ਦੀ ਤਰ੍ਹਾਂ ਘਰ ਵਿੱਚ ਹੀ ਰਹਿੰਦਾ ਸੀ ਅਤੇ ਉਸ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਲੱਗੀ ਕਿ ਉਸ ਅਜਿਹੀਆਂ ਗਤੀਵਿਧੀਆਂ ਨਾਲ ਸਬੰਧਿਤ ਹੋਵੇਗਾ। ਸਾਬਕਾ ਸਰਪੰਚ ਨੇ ਦੱਸਿਆ ਕਿ ਭੁਪਿੰਦਰ ਸਿੰਘ ਦੀ ਕਦੇ ਪਿੰਡ ਵਿੱਚ ਕਿਸੇ ਨਾਲ ਕੋਈ ਲੜਾਈ ਤੱਕ ਨਹੀਂ ਦੇਖੀ ਗਈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਭੁਪਿੰਦਰ ਗਰੀਨ ਲੈਂਡ ਸਕੂਲ ਵਿੱਚ ਪੜ੍ਹਿਆ ਹੈ। ਉਨ੍ਹਾਂ ਮੁਲਜ਼ਮ ਦੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਸਬੰਧਿਤ ਹੋਣ ਬਾਰੇ ਬੋਲਦਿਆਂ ਕਿਹਾ ਕਿ ਇਸ ਬਾਰੇ ਕਹਿਣਾ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਕਿਸ ਤਰ੍ਹਾਂ ਬਣੇ ਹਨ ਕਿਹਾ ਨਹੀਂ ਜਾ ਸਕਦਾ ਹੈ।

ਮੁਲਜ਼ਮ ਦੇ ਇਸ ਤਰ੍ਹਾਂ ਦੀ ਗਤੀਵਿਧੀ ਵਿੱਚ ਸਾਹਮਣੇ ਆਉਣ ਤੋਂ ਬਾਅਦ ਪਿੰਡ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੋਕਾਂ ਦਾ ਭਾਰੀ ਇਕੱਠ ਭੁਪਿੰਦਰ ਸਿੰਘ ਦੇ ਘਰ ਬਾਹਰ ਹੋਇਆ ਵਿਖਾਈ ਦਿੱਤਾ। ਮੁਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਜਾਂਚ ਲਈ ਪੁਲਿਸ ਵੀ ਪਿੰਡ ਵਿੱਚ ਮੁਲਜ਼ਮ ਦੇ ਘਰ ਵਿੱਚ ਪਹੁੰਚੀ। ਇਸ ਮੌਕੇ ਪੁਲਿਸ ਅਧਿਕਾਰੀ ਵੱਲੋਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਉਸਦੇ ਘਰ ਵਿੱਚ ਦਾਖਲ ਹੋ ਗਈ।ਕਿਸੇ ਸ਼ੱਕੀ ਵਸਤੂ ਨੂੰ ਲੈਕੇ ਪੁਲਿਸ ਵੱਲੋਂ ਮੁਲਜ਼ਮ ਘਰ ਦੇ ਆਲੇ ਦੁਆਲੇ ਵਿੱਚ ਜਾਂਚ ਕੀਤੀ ਗਈ ਹੈ। ਉਨ੍ਹਾਂ ਮੁਲਜ਼ਮ ਦੇ ਪਰਿਵਾਰ ਬਾਰੇ ਦੱਸਦਿਆਂ ਕਿਹਾ ਕਿ ਉਸਦੇ ਪਰਿਵਾਰ ਵਿੱਚ ਉਸਦੇ ਮਾਤਾ ਪਿਤਾ ਅਤੇ ਇੱਕ ਭੈਣ ਹੈ ਜੋ ਕਿ ਚੰਗੇ ਪਰਿਵਾਰ ਨਾਲ ਸਬੰਧ ਰੱਖਦੇ ਹਨ। ਗ੍ਰਿਫਤਾਰ ਮੁਲਜ਼ਮ ਬੱਬਰ ਖਾਲਸਾ ਨਾਲ ਸਬੰਧਿਤ ਦੱਸੇ ਜਾ ਰਹੇ ਹਨ। ਦੱਸ ਦਈਏ ਕਿ ਹਰਿਆਣਾ ਦੇ ਕਰਨਾਲ ਤੋਂ IB ਦੀ ਇਨਪੁਟ ਉੱਤੇ ਹਰਿਆਣਾ ਪੁਲਿਸ ਨੇ ਚਾਰ ਸ਼ੱਕੀ ਦਹਿਸ਼ਤਗਰਦ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਕੋਲੋਂ ਵੱਡੀ ਮਾਤਰਾ ‘ਚ ਗੋਲੀਆਂ ਅਤੇ ਬਾਰੂਦ ਦੇ ਡੱਬੇ ਵੀ ਬਰਾਮਦ ਹੋਏ ਹਨ। ਹਰਿਆਣਾ ਪੁਲਿਸ ਨੇ ਇੰਨ੍ਹਾਂ ਨੂੰ ਮਧੂਬਨ ਥਾਣਾ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਹੈ।ਕਰਨਾਲ ਦੇ ਐਸਐਸਪੀ ਨੇ ਦੱਸਿਆ ਕਿ ਹੁਣ ਤੱਕ ਦੀ ਪੁੱਛਗਿੱਛ ਵਿੱਚ ਪਤਾ ਲੱਗਾ ਹੈ ਕਿ ਮੁਲਜ਼ਮ ਪੰਜਾਬ ਦੇ ਹੀ ਵਸਨੀਕ ਹਨ। ਬਰਾਮਦ ਕੀਤੇ ਗਏ ਬਾਰੂਦ ਦੀ ਜਾਂਚ ਕਰਨ ਅਤੇ ਨਸ਼ਟ ਕਰਨ ਲਈ ਬੰਬ ਦਸਤੇ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ। ਦੱਸ ਦਈਏ ਕਿ ਇਹ ਪੰਜਾਬ ਅਤੇ ਹਰਿਆਣਾ ਪੁਲਿਸ ਦਾ ਸਾਂਝਾ ਆਪ੍ਰੇਸ਼ਨ ਸੀ।

Today Now News

Previous article
Next article
Tiktok ਸ਼ੁਰੂ ਕਰਨ ਜਾ ਰਹੀ ਹੈ “Tiktok Pulse”ਬੀਜਿੰਗ: ਛੋਟਾ ਵੀਡੀਓ ਪਲੇਟਫਾਰਮ TikTok ਹੁਣ ‘TikTok Pulse’ ਪੇਸ਼ ਕਰ ਰਿਹਾ ਹੈ ਜੋ ਇਸ਼ਤਿਹਾਰ ਦੇਣ ਵਾਲਿਆਂ ਨੂੰ ਆਪਣੇ ਬ੍ਰਾਂਡਾਂ ਨੂੰ ‘ਫੌਰ ਯੂ ਫੀਡ’ ਦੇ ਸਿਖਰ ‘ਤੇ ਰੱਖਣ ਦੀ ਇਜਾਜ਼ਤ ਦੇਵੇਗਾ। ਕੰਪਨੀ ਨੇ ਕਿਹਾ ਕਿ TikTok Pulse ਨਾਲ, ਇਹ ਸਿਰਜਣਹਾਰਾਂ, ਜਨਤਕ ਸ਼ਖਸੀਅਤਾਂ ਅਤੇ ਮੀਡੀਆ ਪ੍ਰਕਾਸ਼ਕਾਂ ਦੇ ਨਾਲ ਆਪਣਾ ਵਿਗਿਆਪਨ ਆਮਦਨ ਸ਼ੇਅਰ ਪ੍ਰੋਗਰਾਮ ਲਾਂਚ ਕਰੇਗੀ। ਕੰਪਨੀ ਨੇ ਇਕ ਬਲਾਗਪੋਸਟ ‘ਚ ਕਿਹਾ, ‘ਇਸ ਪ੍ਰੋਗਰਾਮ ਦੇ ਸ਼ੁਰੂਆਤੀ ਪੜਾਅ ‘ਚ ਘੱਟੋ-ਘੱਟ ਇੱਕ ਲੱਖ ਫਾਲੋਅਰਜ਼ ਵਾਲੇ ਰਚਨਾਕਾਰ ਅਤੇ ਪ੍ਰਕਾਸ਼ਕ ਯੋਗ ਹੋਣਗੇ। ਅਸੀਂ ਉਪਲਬਧ ਬਾਜ਼ਾਰਾਂ ਵਿੱਚ ਮੁਦਰੀਕਰਨ ਹੱਲ ਵਿਕਸਿਤ ਕਰਨ ‘ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਤਾਂ ਜੋ ਸਿਰਜਣਹਾਰ TikTok ‘ਤੇ ਚੰਗਾ ਪੈਸਾ ਕਮਾ ਸਕਣ। ਪੋਸਟ ਵਿੱਚ ਇਹ ਵੀ ਕਿਹਾ ਗਿਆ ਹੈ, ‘ਸ਼ੁਰੂ ਤੋਂ, ਅਸੀਂ ਨਵੀਆਂ ਵਿਸ਼ੇਸ਼ਤਾਵਾਂ ਲਿਆ ਕੇ TikTok ਅਨੁਭਵ ਨੂੰ ਅਮੀਰ ਬਣਾਉਣ ਲਈ ਆਪਣੇ ਭਾਈਚਾਰੇ ਨਾਲ ਕੰਮ ਕਰਨ ਲਈ ਵਚਨਬੱਧ ਹਾਂ। TikTok Pulse ਦੇ ਨਾਲ, ਅਸੀਂ ਉਹੀ ਸਫ਼ਰ ਜਾਰੀ ਰੱਖਣ ਦੀ ਉਮੀਦ ਰੱਖਦੇ ਹਾਂ।TikTok ਪਲੱਸ ਨੂੰ ਬ੍ਰਾਂਡਾਂ ਨੂੰ ਨਵੇਂ ਟੂਲ ਅਤੇ ਕੰਟਰੋਲ ਦੇਣ ਲਈ ਤਿਆਰ ਕੀਤਾ ਗਿਆ ਹੈ। ਕੰਪਨੀ ਨੇ ਕਿਹਾ, “ਸਾਡਾ ਟੀਚਾ ਬ੍ਰਾਂਡਾਂ ਨੂੰ ਖੋਜਣ ਅਤੇ ਪਲੇਟਫਾਰਮ ‘ਤੇ ਭਾਈਚਾਰੇ ਨਾਲ ਜੁੜਨ ਲਈ ਰਚਨਾਤਮਕ ਟੂਲ ਬਣਾਉਣਾ ਹੈ। TikTok Pulse ਬ੍ਰਾਂਡਾਂ ਨੂੰ TikTok ਭਾਈਚਾਰੇ ਅਤੇ ਪ੍ਰਚਲਿਤ ਸਮੱਗਰੀ ਦੇ ਕੇਂਦਰ ਵਿੱਚ ਰੱਖਦਾ ਹੈ।
RELATED ARTICLES
- Advertisment -

POPULAR POSTS