16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਨੀਸ਼ਾ ਨੂੰ ਇੰਨਸਾਫ ਦਵਾਉਣ ਲਈ ਫੂਕਿਆ ਯੂ.ਪੀ. ਸਰਕਾਰ ਦਾ ਪੁਤਲਾ ।

ਮਨੀਸ਼ਾ ਨੂੰ ਇੰਨਸਾਫ ਦਵਾਉਣ ਲਈ ਫੂਕਿਆ ਯੂ.ਪੀ. ਸਰਕਾਰ ਦਾ ਪੁਤਲਾ ।

ਜੇਕਰ ਮਨੀਸ਼ਾ ਵਾਲਮੀਕੀ ਨੂੰ ਇੰਨਸਾਫ ਨਾ ਮਿਲਿਆ ਤਾ ਸੰਘਰਸ਼ ਨੂੰ ਹੋਰ ਵੀ ਲੰਮਾ ਕੀਤਾ ਜਾਵੇਗਾ ਅਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ।

ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) : ਸਰਕਾਰਾਂ ਭਾਵੇ ਬੇਟੀ ਬਚਾਓ ਦੇ ਨਾਅਰੇ ਲਗਾਉਂਦੀਆ ਹਨ । ਪਰ ਇਸ ਭਾਰਤ ਵਿੱਚ ਔਰਤਾਂ ਸੁਰੱਖਿਅਤ ਨਹੀਂ ਹਨ । ਜੀ ਹਾਂ ਅਜਿਹਾ ਹੀ ਇੱਕ ਮਾਮਲਾ ਯੂ.ਪੀ. ਦੇ ਜਿਲ੍ਹਾ ਹਾਥਰਸ ਵਿੱਚ ਗੈਂਗਰੇਪ ਦਾ ਸਿਕਾਰ ਹੋਈ ਮਨੀਸ਼ਾ ਵਾਲਮੀਕੀ ਨੂੰ ਇੰਨਸਾਫ ਦਵਾਉਣ ਲਈ ਸ੍ਰੀ ਮੁਕਤਸਰ ਸਾਹਿਬ ਦੇ ਨਜਦੀਕ ਪੈਂਦੇ ਪਿੰਡ ਖੁੰਡੇ ਹਲਾਲ ਵਿਖੇ ਯੂ.ਪੀ. ਸਰਕਾਰ ਦਾ ਪੁਤਲਾ ਫੂਕਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ । ਇਸ ਸਮੇ ਆਗੂਆਂ ਨੇ ਬੋਲਦਿਆਂ ਕਿਹਾ ਕਿ ਮਨੀਸ਼ਾ ਵਾਲਮੀਕੀ ਨਾਲ ਹੋਏ ਗੈਂਗਰੇਪ ਦੀ ਸੀ.ਬੀ.ਆਈ. ਤੋ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾ ਕੋਈ ਵੀ ਅੱਗੇ ਤੋ ਅਜਿਹਾ ਘਿਨੌਣਾ ਅਪਰਾਧ ਨਾ ਕਰੇ । ਜ਼ਿਕਰਯੋਗ ਹੈ ਕਿ ਮਨੀਸਾ ਵਾਲਮੀਕੀ ਦਾ ਸੰਸਕਾਰ ਵੀ ਰਾਤ ਸਮੇ ਪੁਲਿਸ ਵੱਲੋਂ ਪਰਿਵਾਰ ਨੂੰ ਬਿਨਾਂ ਪੁੱਛੇ ਕਰ ਦਿੱਤਾ ਸੀ । ਇਸ ਸਮੇ ਆਗੂਆ ਨੇ ਬੋਲਦਿਆਂ ਕਿਹਾ ਕਿ ਜੇਕਰ ਮਨੀਸ਼ਾ ਵਾਲਮੀਕੀ ਨੂੰ ਇੰਨਸਾਫ ਨਾ ਮਿਲਿਆ ਤਾ ਸੰਘਰਸ਼ ਨੂੰ ਹੋਰ ਵੀ ਲੰਮਾ ਕੀਤਾ ਜਾਵੇਗਾ ਅਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ।

Today Now News

RELATED ARTICLES
- Advertisment -

POPULAR POSTS