16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਯੂ.ਪੀ ਬਿਹਾਰ ਦਾ ਝੋਨਾ ਪੰਜਾਬ ਦੇ ਸੈਲਰਾਂ ਚ ਪੁੱਜ ਰਿਹਾ ਤੇ ਪੰਜਾਬ...

ਯੂ.ਪੀ ਬਿਹਾਰ ਦਾ ਝੋਨਾ ਪੰਜਾਬ ਦੇ ਸੈਲਰਾਂ ਚ ਪੁੱਜ ਰਿਹਾ ਤੇ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੁੱਤੀ

“1100 ਨੂੰ ਖ੍ਰੀਦ ਕੇ ਪੰਜਾਬ ਚ 2000 ਨੂੰ ਝੋਨਾ ਵੇਚ ਰਹੇ ਨੇ ਵਪਾਰੀ” ਦਵਿੰਦਰ ਬੀਹਲਾ

ਬਰਨਾਲਾ (ਕਰਨਪਰੀਤ ਧੰਦਰਾਲ ) : ਯੂ.ਪੀ ਬਿਹਾਰ ਦਾ ਝੋਨਾ ਪੰਜਾਬ ਦੇ ਸੈਲਰਾਂ ਚ ਪੁੱਜ ਰਿਹਾ ਤੇ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ ਜਿਸਨੂੰ ਕਿਸਾਨਾਂ ਦੀ ਹੁੰਦੀ ਲੁੱਟ ਦੀ ਕੋਈ ਪ੍ਹਵਾਹ ਨਹੀਂ ੳਧਰ ਵਪਾਰੀ ਯੂ ਪੀ ਦੇ ਟਰੱਕਾਂ ਨੂੰ 1100 ਚ ਖ੍ਰੀਦ ਕੇ ਪੰਜਾਬ ਚ 2000 ਨੂੰ ਝੋਨਾ ਵੇਚ ਰਹੇ ਨੇ  ਝੋਨੇ ਦੇ ਜੋ ਟਰੱਕ ਤੇ ਟਰਾਲੇ ਭਰ ਕੇ ਪੰਜਾਬ ਦੇ ਸੈਲਰਾਂ ਚ ਪੁੱਜ ਰਹੇ ਹਨ ਉਹਨਾਂ ਤੇ ਰੋਕ ਲਾਈ ਜਾਵੇ ਤੇ ਪੰਜਾਬ ਦੇ ਕਿਸਾਨਾਂ ਦੀ ਲੱਟ ਖਸੁੱਟ ਬੰਦ ਕਰਵਾਈ ਜਾਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਨੇ ਪ੍ਹੈਸ ਨਾਲ ਗੱਲਬਾਤ ਕਰਦਿਆਂ ਕੀਤਾ । ਸੰਭੂ ਬਾਰਡਰ ਤੇ ਝੋਨੇ ਦੇ ਭਰੇ ਟਰਾਲਿਆਂ ਨੂੰ ਘੇਰਿਆ ਵੀ ਹੋਇਆ ਹੈ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਤੇ ਮੰਡੀ ਬੋਰਡ ਵੱਲੋਂ ਫਸਲ ਦੀ ਖ੍ਰੀਦ ਤੇ 1% ਟੈਕਸ ਤੇ 2% ਮਾਰਕੀਟ ਕਮੇਟੀ ਦੀ ਫੀਸ ਲਈ ਜਾ ਰਹੀ ਹੈ ਅਤੇ 4 % ਆਰਡੀਐਫ ਕੱਟਿਆ ਜਾ ਰਿਹਾ ਹੈ। ਜੇਕਰ ਪੰਜਾਬ ਸਰਕਾਰ ਕਿਸਾਨਾਂ ਦੀ ਹਿਤੈਸ਼ੀ ਹੈ ਤਾਂ ਸਾਰਾ 1% ਟੈਕਸ ਲਗਾਇਆ ਜਾਵੇ ਤੇ 6% ਕਿਸਾਨਾਂ ਨੂੰ ਰਾਹਤ ਦੇ ਰੂਪ ਚ ਦਿੱਤਾ ਜਾਵੇ। ਜਿਲ੍ਹਾ ਬਰਨਾਲਾ ਦੇ ਕਸਬਾ ਪੱਖੋ ਕੈਂਚੀਆਂ ਚ ਕਿਸਾਨਾਂ ਵੱਲੋਂ ਯੂਪੀ ਤੇ ਬਿਹਾਰ ਸਮੇਤ ਹੋਰਨਾ ਸੂਬਿਆਂ ਚੋ ਆਇਆ 200 ਟਰਾਲਾ ਤੇ ਟਰੱਕ ਘੇਰਿਆ ਹੋਇਆ ਹੈ। ਦਵਿੰਦਰ ਬੀਹਲਾ ਨੇ ਕਿਹਾ ਕਿ ਪੰਜਾਬ ਚ ਇਹ ਕੀ ਹੋ ਰਿਹਾ ਹੈ, ਪੰਜਾਬ ਦੀ ਕੈਪਟਨ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ ਤੇ ਵਪਾਰੀ ਲੋਕ ਆਪਣੀਆਂ ਮਨਮਰਜ਼ੀਆਂ ਕਰ ਰਹੇ ਹਨ। ਪੰਜਾਬ ਚ ਦਾਖਲ ਹੋਣ ਵਾਲੇ ਰਸਤਿਆਂ ਤੇ ਪੁਲਿਸ ਕਰਮੀ ਤਾਇਨਾਤ ਕੀਤੇ ਜਾਣ ਤਾਂ ਜੋ ਪੰਜਾਬ ਤੋਂ ਬਾਹਰੋਂ ਆ ਰਹੇ ਨਜਾਇਜ ਝੋਨੇ ਨੂੰ ਰੋਕਿਆ ਜਾ ਸਕੇ। ਜੇਕਰ ਪੰਜਾਬ ਸਰਕਾਰ ਨੇ ਤੁਰੰਤ ਕੋਈ ਕਾਰਵਾਈ ਨਾ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਰਾਲਿਆਂ ਦਾ ਘਰਾਓ ਕੀਤੀ ਜਾਵੇਗਾ। ਉਹਨਾਂ ਚਿਤਾਵਨੀ ਦਿੱਤੀ ਕਿ ਪੰਜਾਬ ਕਿਸਾਨਾਂ ਦੀ ਧਰਤੀ ਹੈ ਤੇ ਪੰਜਾਬ ਦੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਨੂੰ ਰੁਲਣ ਨਹੀਂ ਦਿੱਤਾ ਜਾਵੇਗਾ।

Today Now News

RELATED ARTICLES
- Advertisment -

POPULAR POSTS