16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਉਂਕਾਰ ਥਿੰਦ ਬਣੇ ਸੋਈ ਦੇ ਮਾਲਵਾ ਜ਼ੋਨ ਦੇ ਸੀਨੀਅਰ ਮੀਤ ਪ੍ਰਧਾਨਥਿੰਦ ਨੇ...

ਉਂਕਾਰ ਥਿੰਦ ਬਣੇ ਸੋਈ ਦੇ ਮਾਲਵਾ ਜ਼ੋਨ ਦੇ ਸੀਨੀਅਰ ਮੀਤ ਪ੍ਰਧਾਨ
ਥਿੰਦ ਨੇ ਕੀਤਾ ਪਾਰਟੀ ਹਾਈਕਮਾਂਡ ਦਾ ਧੰਨਵਾਦ

ਫਿਰੋਜ਼ਪੁਰ ( ਰਿਪੋਰਟ ਗੁਰਨਾਮ ਸਿੱਧੂ ) – ਫ਼ਿਰੋਜ਼ਪੁਰ ਦੇ ਨੌਜਵਾਨ ਅਤੇ ਚਿਰਾਂ ਤੋਂ ਵਿਚਰਦੇ ਆ ਰਹੇ ਉਂਕਾਰ ਸਿੰਘ ਥਿੰਦ ਨੂੰ ਸ਼੍ਰੋਮਣੀ ਅਕਾਲੀ ਦਲ ( ਬਾਦਲ) ਦੇ ਵਿੰਗ ਸੋਈ ਵੱਲੋਂ ਮਾਲਵਾ ਜ਼ੋਨ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਹ ਨਿਯੁਕਤੀ ਸੋਈ ਪ੍ਰਧਾਨ ਰੋਬਿਨ ਬਰਾੜ ਵੱਲੋਂ ਹਾਈਕਮਾਂਡ ਦੇ ਸਲਾਹ ਮਸ਼ਵਰੇ ਨਾਲ ਕੀਤੀ ਗਈ ਹੈ।
ਵਰਨਯੋਗ ਹੈ ਕਿ ਉਂਕਾਰ ਸਿੰਘ ਥਿੰਦ ਆਮ ਆਦਮੀ ਪਾਰਟੀ ਦੇ ਸਭਿਆਚਾਰ ਵਿੰਗ ਦੇ ਜ਼ਿਲ੍ਹੇ ਪ੍ਰਧਾਨ ਸਨ ਅਤੇ ਪਿਛਲੀਆਂ ਲੋਕ ਸਭਾ ਚੋਣਾਂ ਵੇਲੇ ਓਹ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ‘ਚ ਸ਼ਾਮਿਲ ਹੋ ਗਏ ਸਨ।
ਉਂਕਾਰ ਥਿੰਦ ਦੀ ਪਾਰਟੀ ਸੇਵਾ ਨੂੰ ਦੇਖਦੇ ਹੋਏ ਓਹਨਾ ਨੂੰ ਇਸ ਅਹੁਦੇ ਨਾਲ ਨਿਵਾਜ਼ਿਆ ਗਿਆ ਹੈ।
ਆਪਣੀ ਇਸ ਨਿਯੁਕਤੀ ‘ਤੇ ਬੋਲਦਿਆਂ ਓਂਕਾਰ ਸਿੰਘ ਨੇ ਕਿਹਾ ਕਿ ਉਹ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜੋ ਆਪਣੇ ਵਰਕਰਾਂ ਅੱਖਾਂ ‘ਤੇ ਬੈਠਾ ਕੇ ਰੱਖਦੀ ਹੈ ਅਤੇ ਪੂਰਾ ਮਾਣ ਦਿੰਦੀ ਹੈ। ਓਹਨਾ ਨੇ ਆਪਣੀ ਨਿਯੁਕਤੀ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਆਈ ਟੀ ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਗਿੱਲ, ਸੋਈ ਪ੍ਰਧਾਨ ਅਰਸ਼ਦੀਪ ਸਿੰਘ ਰੋਬਿਨ ਬਰਾੜ, ਸਰਪ੍ਰਸਤ ਭੀਮ ਵੜੈਚ, ਸੀਨੀਅਰ ਆਗੂ ਜਨਮੇਜਾ ਸਿੰਘ ਸੇਖੋਂ, ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਵਰਦੇਵ ਸਿੰਘ ਨੋਨੀ ਮਾਨ, ਮੋਂਟੂ ਵੋਹਰਾ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ।
ਇਸ ਮੌਕੇ ਉਂਕਾਰ ਸਿੰਘ ਥਿੰਦ ਦੀ ਨਿਯੁਕਤੀ ‘ਤੇ ਸੋਈ ਨਾਲ ਜੁੜੇ ਜ਼ਿਲ੍ਹੇ ਦੇ ਨੌਜਵਾਨਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

Today Now News

RELATED ARTICLES
- Advertisment -

POPULAR POSTS