17.1 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਅਮਰੀਕਾ : ਗ਼ੈਰ-ਕਾਨੂੰਨੀ ਕੰਮ ਕਰਦੇ ਚਾਰ ਚੀਨੀ ਨਾਗਰਿਕਾਂ ਸਮੇਤ ਪੰਜ ਲੋਕ ਗਿ੍ਫ਼ਤਾਰ

ਅਮਰੀਕਾ : ਗ਼ੈਰ-ਕਾਨੂੰਨੀ ਕੰਮ ਕਰਦੇ ਚਾਰ ਚੀਨੀ ਨਾਗਰਿਕਾਂ ਸਮੇਤ ਪੰਜ ਲੋਕ ਗਿ੍ਫ਼ਤਾਰ

ਨਿਊਜਰਸੀ ਦੇ ਇਕ ਪਰਿਵਾਰ ਨੂੰ ਜਬਰੀ ਚੀਨ ਭੇਜਣ ਦਾ ਯਤਨ ਕਰ ਰਹੇ ਸਨ।

ਵਾਸ਼ਿੰਗਟਨ (ਏਜੇਂਸੀ) : ਇਕ ਪਰਿਵਾਰ ‘ਤੇ ਸਥਾਨਕ ਪ੍ਰਸ਼ਾਸਨ ਦੇ ਨੋਟਿਸ ਵਿਚ ਲਿਆਏ ਬਿਨਾਂ ਚੀਨ ਜਾਣ ਲਈ ਦਬਾਅ ਪਾ ਰਹੇ ਚਾਰ ਚੀਨੀ ਨਾਗਰਿਕਾਂ ਸਮੇਤ ਪੰਜ ਲੋਕਾਂ ਨੂੰ ਪੁਲਿਸ ਦੁਆਰਾ ਗਿ੍ਫ਼ਤਾਰ ਕੀਤਾ ਗਿਆ ਹੈ । ਨਿਆਂ ਵਿਭਾਗ ਨੇ ਇਸ ਮਾਮਲੇ ਵਿਚ ਦੋਸ਼ ਪੱਤਰ ਦਾਖ਼ਲ ਕਰਦੇ ਹੋਏ ਕਿਹਾ ਕਿ ਉਹ ਚੀਨ ਦੀ ਸਰਕਾਰ ਲਈ ਕੰਮ ਕਰਦੇ ਸਨ ਅਤੇ ਉੱਥੋਂ ਦੇ ਇਕ ਮਾਮਲੇ ਵਿਚ ਨਿਊਜਰਸੀ ਦੇ ਇਕ ਪਰਿਵਾਰ ਨੂੰ ਜਬਰੀ ਚੀਨ ਭੇਜਣ ਦਾ ਯਤਨ ਕਰ ਰਹੇ ਸਨ। ਦੋਸ਼ ਪੱਤਰ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਕਿਸੇ ਵੀ ਸਥਾਨਕ ਅਧਿਕਾਰੀ ਦੇ ਨੋਟਿਸ ਵਿਚ ਲਿਆਏ ਬਿਨਾਂ ਇਨ੍ਹਾਂ ਚੀਨੀ ਨਾਗਰਿਕਾਂ ਵੱਲੋਂ ਗ਼ੈਰ-ਕਾਨੂੰਨੀ ਕੰਮ ਕੀਤਾ ਜਾ ਰਿਹਾ ਸੀ। ਇਸ ਮਾਮਲੇ ਵਿਚ ਅੱਠ ਲੋਕ ਦੋਸ਼ੀ ਕਰਾਰ ਦਿੱਤੇ ਗਏ ਹਨ।

Today Now News

RELATED ARTICLES
- Advertisment -

POPULAR POSTS