17.4 C
Chandigarh

TODAY NOW NEWS

Friday, March 20, 2026
HomeBREAKING NEWSਸੰਯੁਕਤ ਸਮਾਜ ਮੋਰਚਾ ਦੇ ਲੀਡਰ ਬਲਬੀਰ ਰਾਜੇਵਾਲ ਦਾ ਚੋਣ ਨਿਸ਼ਾਨ ਨੂੰ ਲੈ...

ਸੰਯੁਕਤ ਸਮਾਜ ਮੋਰਚਾ ਦੇ ਲੀਡਰ ਬਲਬੀਰ ਰਾਜੇਵਾਲ ਦਾ ਚੋਣ ਨਿਸ਼ਾਨ ਨੂੰ ਲੈ ਕੇ ਵੱਡਾ ਬਿਆਨ

ਸਮਰਾਲਾ : ਸੰਯੁਕਤ ਸਮਾਜ ਮੋਰਚਾ ਦੇ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਸ਼ੁੱਕਰਵਾਰ ਨੂੰ ਸਮਰਾਲਾ ’ਚ ਕਿਹਾ ਕਿ ਮੋਰਚਾ ਨੇ ਹੁਣ ਤਕ 115 ਉਮੀਦਵਾਰ ਮੈਦਾਨ ’ਚ ਉਤਾਰ ਦਿੱਤੇ ਹਨ। ਅਸੀਂ ਚੋਣ ਨਿਸ਼ਾਨ ਲਈ ਕਈ ਵਾਰ ਚੋਣ ਕਮਿਸ਼ਨ ਦੇ ਚੱਕਰ ਲਗਾ ਚੁੱਕੇ ਹਨ, ਪਰ ਹਾਲੇ ਤਕ ਉਨ੍ਹਾਂ ਨੂੰ ਲਟਕਾਇਆ ਜਾ ਰਿਹਾ ਹੈ।

ਇਸ ਨਾਲ ਚੋਣ ਕਮਿਸ਼ਨ ਦੀ ਨਿਰਪੱਖਤਾ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਫਿਰ ਵੀ ਸਾਨੂੰ ਉਮੀਦ ਹੈ ਕਿ ਜਲਦੀ ਚੋਣ ਨਿਸ਼ਾਨ ਮਿਲ ਜਾਵੇਗਾ। ਅਸੀਂ ਘਬਰਾਉਣ ਵਾਲੇ ਨਹੀਂ ਹਾਂ।

ਰਾਜੇਵਾਲ ਨੇ ਕਿਹਾ ਕਿ ਅਸੀਂ ਪਿੰਡਾਂ ’ਚ ਪ੍ਰਚਾਰ ਕਰ ਰਹੇ ਹਾਂ। ਸਮਰਾਲਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਕਿਸਾਨਾਂ ਨੇ ਪਹਿਲਾਂ ਕੇਂਦਰ ਸਰਕਾਰ ਖ਼ਿਲਾਫ਼ ਲੜਾਈ ਲੜੀ ਸੀ ਤੇ ਜਿੱਤ ਹਾਸਲ ਕੀਤੀ ਹੈ। ਚੋਣ ਮੈਦਾਨ ’ਚ ਵੀ ਜਿੱਤ ਦਰਜ ਕਰਾਂਗੇ। ਭ੍ਰਿਸ਼ਟਾਚਾਰ ਤੇ ਨਸ਼ਾ ਪੰਜਾਬ ਦੇ ਵੱਡੇ ਮੁੱਦੇ ਹਨ, ਜਿਸ ਦਾ ਕਿਸੇ ਨੇ ਹੱਲ ਨਹੀਂ ਕੱਢਿਆ।

Today Now News

RELATED ARTICLES
- Advertisment -

POPULAR POSTS