ਖੰਨਾ, 22 ਫ਼ਰਵਰੀ (ਪਰਮਜੀਤ ਸਿੰੰਘ ਧੀਮਾਨ) – ਵਿਧਾਨ ਸਭਾ ਹਲਕਾ ਖੰਨਾ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਸੁਖਵੰਤ ਸਿੰਘ ਟਿੱਲੂ ਨੇ ਹਲਕੇ ਵਿਚ ਹੋਈਆਂ ਸ਼ਾਂਤੀ ਪੂਰਨ ਹੋਈਆਂ ਚੋਣਾਂ ਲਈ ਹਲਕਾ ਖੰਨਾ ਦੇ ਸਮੁੱਚੇ ਪ੍ਰਸ਼ਾਸ਼ਨ, ਚੋਣ ਅਮਲੇ ਤੇ ਵੋਟਰਾਂ ਦਾ ਧੰਨਵਾਦ ਕੀਤਾ,

ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਂਦਿਆਂ ਸਮੁੱਚੀ ਚੋਣ ਪ੍ਰੀਕਿਰਿਆ ਨੂੰ ਨੇਪਰੇ ਚਾੜ੍ਹਿਆ। ਟਿੱਲੂ ਨੇ ਕਿਹਾ ਕਿ ਉਹ ਪਹਿਲੀ ਵਾਰ ਹਲਕਾ ਖੰਨਾ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ ਅਤੇ ਉਨ੍ਹਾਂ ਦਾ ਮੁੱਖ ਮਕਸਦ ਹਲਕੇ ਦੇ ਲੋਕਾਂ ਦੀ ਨਿਰਸਵਾਰਥ ਸੇਵਾ ਕਰਨਾ ਤੇ ਹਲਕੇ ਦਾ ਵਿਕਾਸ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ 10 ਮਾਰਚ ਨੂੰ ਆਉਣ ਵਾਲੇ ਜਿੱਤ, ਹਾਰ ਦੇ ਚੋਣ ਨਤੀਜੇ ਦਾ ਮੇਰੀ ਹਲਕੇ ਦੇ ਲੋਕਾਂ ਪ੍ਰਤੀ ਪਿਆਰ, ਸਤਿਕਾਰ ਦੀ ਭਾਵਨਾ, ਹਲਕੇ ਦੇ ਵਿਕਾਸ ਤੇ ਸਮਾਜ ਸੇਵਾ ਦੇ ਮੇਰੇ ਮਜ਼ਬੂਤ ਇਰਾਦੇ ਤੇ ਕੋਈ ਅਸਰ ਨਹੀਂ ਪਵੇਗਾ।





