17.4 C
Chandigarh

TODAY NOW NEWS

Friday, March 20, 2026
HomeWEIRD NEWSਕੋਰੋਨਾ ਤੋਂ ਬਚਾਅ ਦੀ ਅਨੋਖੀ ਪਹਿਲ : ਗੁੜ-ਛੋਲੇ ਖਾਣ ਤੇ ਗੁਲਾਬ ਜਲ...

ਕੋਰੋਨਾ ਤੋਂ ਬਚਾਅ ਦੀ ਅਨੋਖੀ ਪਹਿਲ : ਗੁੜ-ਛੋਲੇ ਖਾਣ ਤੇ ਗੁਲਾਬ ਜਲ ਸੁੰਘਣ ਮਗਰੋਂ ਮਿਲਦੀ ਹੈ ਦਾਖ਼ਲੇ ਦੀ ਇਜਾਜ਼ਤ

ਗਵਾਲੀਅਰ : ਕੋਰੋਨਾ ਇਨਫੈਕਸ਼ਨ ਦੇ ਵੱਧਦੇ ਅੰਕੜਿਆਂ ‘ਤੇ ਜਿਥੇ ਸ਼ਾਸਨ-ਪ੍ਰਸ਼ਾਸਨ ਲਗਾਮ ਨਹੀਂ ਲਾ ਸਕਿਆ ਹੈ, ਉਥੇ ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ਦੇ ਬਾਨਮੋਰ ਸਨਅਤੀ ਖੇਤਰ ‘ਚ ਸਥਿਤ ਜੇਕੇ ਟਾਇਰ ਇੰਡਸਟਰੀਜ਼ ਨੇ ਅਨੋਖੀ ਪਹਿਲ ਕੀਤੀ ਹੈ। ਫੈਕਟਰੀ ‘ਚ ਇਨ੍ਹੀਂ ਦਿਨੀਂ ਕੋਰੋਨਾ ਤੋਂ ਬਚਾਅ ਲਈ ਸੁਆਦ-ਸੁੰਘਣ ਸ਼ਕਤੀ ਦੀ ਪ੍ਰੀਖਿਆ ਲਈ ਜਾ ਰਹੀ ਹੈ। ਫੈਕਟਰੀ ‘ਚ ਆਉਣ ਵਾਲੇ ਸਾਰੇ ਮੁਲਾਜ਼ਮ ਦੀ ਥਰਮਲ ਸਕ੍ਰੀਨਿੰਗ ਤਾਂ ਕੀਤੀ ਹੀ ਜਾਂਦੀ ਹੈ, ਨਾਲ ਹੀ ਮੁਲਾਜ਼ਮਾਂ ਨੂੰ ਕੰਮ ਵਾਲੀ ਥਾਂ ‘ਚ ਪ੍ਰਵੇਸ਼ ਤੋਂ ਪਹਿਲਾਂ ਗੁੜ-ਛੋਲੇ ਖੁਆ ਤੇ ਗੁਲਾਬ ਜਲ ਸੁੰਘਾ ਕੇ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਉਸ ਨੂੰ ਸੁਆਦ ਤੇ ਸੁੰਘਣ ‘ਚ ਕੋਈ ਪਰੇਸ਼ਾਨੀ ਤਾਂ ਨਹੀਂ ਆ ਰਹੀ। ਗੁਲਾਬ ਜਲ ਨਾਲ ਚਮੇਲੀ, ਮੋਗਰਾ ਦੀ ਸੈਂਟ ਵੀ ਸੁੰਘਾਇਆ ਜਾਂਦਾ ਹੈ। ਇਹ ਤਰਕੀਬ ਕਾਮਯਾਬ ਹੋ ਰਹੀ ਹੈ। ਨਾਲ ਸਰੀਰਕ ਦੂਰੀ ਤੇ ਮਾਸਕ ਦੀ ਲਾਜ਼ਮੀਅਤ ਨਾਲ ਹਰੇਕ ਜਾਣਕਾਰੀ ਦਰਜ ਕੀਤੀ ਜਾ ਰਹੀ ਹੈ।

ਜੇਕੇ ਟਾਇਰ ਦੇ ਮੁੱਖ ਜਨਰਲ ਮੈਨੇਜਰ ਪੀ ਕੁਲਕਰਨੀ ਨੇ ਦੱਸਿਆ ਕਿ ਫੈਕਟਰੀ ‘ਚ ਕਰੀਬ 1500 ਮੁਲਾਜ਼ਮ ਕੰਮ ਕਰਦੇ ਹਨ। ਇਸ ਦੌਰਾਨ ਸਰੀਰਕ ਦੂਰੀ ਦੀ ਪਾਲਣਾ ਕਰਨ ਲਈ ਘੱਟ ਮੁਲਾਜ਼ਮਾਂ ਨੂੰ ਸੱਦਿਆ ਜਾ ਰਿਹਾ ਹੈ। ਸਾਰੀਆਂ ਸ਼ਿਫਟਾਂ ਦੇ ਮੁਲਾਜ਼ਮਾਂ ਲਈ ਸੁਆਦ-ਸੁਗੰਧ ਦਾ ਟੈਸਟ ਦੇਣਾ ਲਾਜ਼ਮੀ ਹੈ। ਕਾਬਿਲੇਗ਼ੌਰ ਹੈ ਕਿ ਸੁਆਦ, ਸੁਗੰਧ ਤੇ ਬਦਬੂ ਦਾ ਪਤਾ ਨਾ ਲੱਗਣਾ ਕੋਰੋਨਾ ਇਨਫੈਕਟਿਡ ਹੋਣ ਦੇ ਪ੍ਰਮੁੱਖ ਲੱਛਣਾਂ ‘ਚੋਂ ਇਕ ਹੈ। ਇਸ ਲਈ ਇਹ ਵਿਵਸਥਾ ਜੇਕੇ ਟਾਇਰ ਇੰਡਸਟਰੀਜ਼ ਨੇ ਲਾਗੂ ਕੀਤਾ ਹੈ। ਦੋ ਦਿਨ ਪਹਿਲਾਂ ਇਕ ਮੁਲਾਜ਼ਮ ਸੁਆਦ-ਸੁਗੰਧ ਦੇ ਟੈਸਟ ‘ਚੋਂ ਫੇਲ੍ਹ ਹੋ ਗਿਆ, ਉਸ ਨੂੰ ਡਿਊਟੀ ਦੀ ਬਜਾਏ ਕੋਰੋਨਾ ਜਾਂਚ ਲਈ ਭੇਜਿਆ ਗਿਆ, ਜਿਸ ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਵਿਵਸਥਾ ਨੂੰ ਮਾਲਨਪੁਰ, ਬਾਰਾਘਾਟਾ, ਤਾਨਸੇਨ ਨਗਰ ਸਮੇਤ ਹੋਰ ਸਨਅਤੀ ਖੇਤਰਾਂ ਦੀਆਂ ਇਕਾਈਆਂ ‘ਚ ਵੀ ਲਾਗੂ ਕਰਨ ‘ਤੇ ਵਿਚਾਰ ਹੋ ਰਿਹਾ ਹੈ।

ਚਾਹ ਦੀ ਥਾਂ ਪਿਲਾਇਆ ਜਾ ਰਿਹੈ ਕਾੜ੍ਹਾ

ਫੈਕਟਰੀ ਦੇ ਮੁਲਾਜ਼ਮਾਂ ਨੂੰ ਅੱਠ ਘੰਟੇ ਦੀ ਸ਼ਿਫਟ ‘ਚ ਚਾਹ ਦੀ ਬਜਾਏ ਦੋ ਵਾਰ ਕਾੜ੍ਹਾ ਪਿਲਾਇਆ ਜਾ ਰਿਹਾ ਹੈ। ਆਉਣ-ਜਾਣ ਵਾਲਿਆਂ ਨੂੰ ਵੀ ਕਾੜ੍ਹਾ ਦਿੱਤਾ ਜਾਂਦਾ ਹੈ। ਫੈਕਟਰੀ ਦੀ ਕੰਟੀਨ ‘ਚ ਹੀ ਇਸ ਕਾੜ੍ਹੇ ਨੂੰ ਤਿਆਰ ਕੀਤਾ ਜਾਂਦਾ ਹੈ। ਇਸ ‘ਚ ਕਾਲੀ ਮਿਰਚ, ਲੌਂਗ, ਦਾਲਚੀਨੀ, ਅਜਵਾਇਨ, ਸੇਂਧਾ ਨਮਕ, ਤੇਜ਼ਪੱਤਾ, ਅਦਰਕ, ਤੁਲਸੀ, ਇਲਾਇਚੀ, ਹਲਕੀ ਤੇ ਗੁੜ ਉੱਚਿਤ ਮਾਤਰਾ ‘ਚ ਹੁੰਦਾ ਹੈ।

ਹੋਰਡਿੰਗ ‘ਤੇ ਲਿਖੀ ਜਾਣਕਾਰੀ, ਮੁਲਾਜ਼ਮ ਰਹਿੰਦੇ ਹਨ ਬੇਫਿਕਰ

ਪ੍ਰਬੰਧਕਾਂ ਨੇ ਮੁਲਾਜ਼ਮਾਂ ਨੂੰ ਜਾਗਰੂਕ ਕਰਨ ਲਈ ਫੈਕਟਰੀ ‘ਚ ਹੋਈ ਕੋਰੋਨਾ ਸੈਂਪਲਿੰਗ ਦੀ ਸਪੱਸ਼ਟ ਜਾਣਕਾਰੀ ਹੋਰਡਿੰਗ ‘ਤੇ ਲਿਖੀ ਹੈ। ਸੱਤ ਅਗਸਤ ਨੂੰ ਇਸ ਹੋਰਡਿੰਗ ‘ਤੇ ਵੱਡੇ ਅੱਖਰਾਂ ‘ਚ ਲਿਖਿਆ ਸੀ, ‘ਕੁਲ 603 ਸੈਂਪਲ ਹੋਏ ਹਨ, ਜਿਨ੍ਹਾਂ ਵਿਚੋਂ 602 ਰਿਪੋਰਟ ਪ੍ਰਰਾਪਤ ਹੋਈ। ਹੁਣ ਤਕ ਕੁਲ 26 ਕੋਰੋਨਾ ਪਾਜ਼ੇਟਿਵ ਮਿਲੇ, ਜਿਨ੍ਹਾਂ ਵਿਚੋਂ 21 ਠੀਕ ਹੋ ਚੁੱਕੇ ਹਨ। ਪੰਜ ਸਰਗਰਮ ਮਰੀਜ਼ ਹਨ।’ ਹੋਰਡਿੰਗ ‘ਤੇ ਜਾਣਕਾਰੀ ਪੜ੍ਹ ਕੇ ਮੁਲਾਜ਼ਮ ਬੇਫਿਕਰ ਰਹਿੰਦੇ ਹਨ ਕਿ ਉਨ੍ਹਾਂ ਤੋਂ ਕੁਝ ਵੀ ਲੁਕੋਇਆ ਨਹੀਂ ਜਾ ਰਿਹਾ ਹੈ।

Today Now News

RELATED ARTICLES
- Advertisment -

POPULAR POSTS