17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਹਿਲਾ ਕਿਸਾਨ ਯੂਨੀਅਨ 15 ਅਪ੍ਰੈਲ ਨੂੰ ਮਨਾਵੇਗੀ ਐੱਮ.ਐੱਸ.ਪੀ. ਮੰਗ ਹਫ਼ਤਾ

ਮਹਿਲਾ ਕਿਸਾਨ ਯੂਨੀਅਨ 15 ਅਪ੍ਰੈਲ ਨੂੰ ਮਨਾਵੇਗੀ ਐੱਮ.ਐੱਸ.ਪੀ. ਮੰਗ ਹਫ਼ਤਾ

ਜਲੰਧਰ 14 ਅਪ੍ਰੈਲ ( ) ਮਹਿਲਾ ਕਿਸਾਨ ਯੂਨੀਅਨ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਐੱਮ.ਐੱਸ.ਪੀ. ਮੰਗ ਹਫ਼ਤਾ 15 ਅਪ੍ਰੈਲ ਨੂੰ ਮਨਾਇਆ ਜਾਵੇਗਾ ਅਤੇ ਇਸ ਸਬੰਧੀ ਯੂਨੀਅਨ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨੂੰ ਭੇਜੇ ਜਾਣ ਵਾਲਾ ਮੰਗ ਪੱਤਰ ਡਿਪਟੀ ਕਮਿਸ਼ਨਰ ਜਲੰਧਰ ਨੂੰ ਸਵੇਰੇ 11 ਵਜੇ ਉਨ੍ਹਾਂ ਦੇ ਦਫ਼ਤਰ ਵਿਖੇ ਸੌਂਪਿਆ ਜਾਵੇਗਾ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਦੱਸਿਆ ਕਿ ਦੇਸ਼ ਭਰ ਦੇ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠਾਂ ਪੂਰੇ ਭਾਰਤ ਵਿੱਚ 11 ਅਪ੍ਰੈਲ ਤੋਂ 17 ਅਪ੍ਰੈਲ 2022 ਤੱਕ ਐਮ.ਐਸ.ਪੀ. ਹਫ਼ਤਾ ਮਨਾਇਆ ਜਾ ਰਿਹਾ ਹੈ ਇਸੇ ਸੰਦਰਭ ਵਿੱਚ ਮਹਿਲਾ ਕਿਸਾਨ ਯੂਨੀਅਨ ਵੱਲੋਂ 15 ਅਪ੍ਰੈਲ ਨੂੰ ਜਲੰਧਰ ਵਿੱਚ ਐਮ.ਐਸ.ਪੀ. ਦਿਵਸ ਮਨਾਇਆ ਜਾ ਰਿਹਾ ਹੈ।
ਮਹਿਲਾ ਕਿਸਾਨ ਨੇਤਾ ਨੇ ਮੰਗ ਕੀਤੀ ਹੈ ਕਿ ਭਾਰਤ ਦੇ ਹਰ ਤਰਾਂ ਦੇ ਕਿਸਾਨਾਂ ਦੀਆਂ ਸਾਰੀਆਂ ਪੈਦਾਵਾਰੀ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਡਾ. ਸਵਾਮੀਨਾਥਨ ਅਤੇ ਰਮੇਸ਼ ਚੰਦ ਕਮੇਟੀ ਦੀਆਂ ਸਿਫ਼ਾਰਸ਼ਾਂ ਮੁਤਾਬਿਕ ਸੀ-2+50% ਦੇ ਫਾਰਮੁਲੇ ਮੁਤਾਬਿਕ ਦੇਣ ਦੀ ਗਾਰੰਟੀ ਕੀਤੀ ਜਾਵੇ। ਇਸ ਬਾਰੇ ਕੇਂਦਰ ਸਰਕਾਰ ਵੱਲੋਂ ਐਲਾਨ ਕੀਤੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਫ਼ਸਲਾਂ ਦੀ ਖਰੀਦ ਦੀ ਗਾਰੰਟੀ ਕਰਨ ਲਈ ਐਮ.ਐਸ.ਪੀ. ਦੇ ਸਬੰਧ ਵਿੱਚ ਕਾਨੂੰਨੀ ਗਾਰੰਟੀ ਦੇਣ ਲਈ ਨਵਾਂ ਕਾਨੂੰਨ ਬਣਾਇਆ ਜਾਵੇ।
ਬੀਬੀ ਰਾਜੂ ਨੇ ਇਹ ਵੀ ਮੰਗ ਕੀਤੀ ਕਿ ਕੇਂਦਰ ਵੱਲੋਂ 23 ਫ਼ਸਲਾਂ ਲਈ ਐਲਾਨੇ ਜਾਂਦੇ ਐਮ.ਐਸ.ਪੀ. ਤੋਂ ਇਲਾਵਾ ਬਾਕੀ ਬਚਦੀਆਂ ਤਮਾਮ ਫ਼ਸਲਾਂ/ਪੈਦਾਵਾਰਾਂ ਜਿਵੇਂ ਕਿ ਸਬਜ਼ੀਆਂ, ਫ਼ਲ, ਦੁੱਧ ਅਤੇ ਮੱਛੀ ਆਦਿ ਲਈ ਵੀ ਘੱਟੋ-ਘੱਟ ਸਮਰਥਨ ਕੀਮਤ ਦਾ ਐਲਾਨ ਕੀਤਾ ਜਾਵੇ ਅਤੇ ਉਸੇ ਕੀਮਤ ‘ਤੇ ਹੀ ਪੈਦਾਵਾਰ ਖਰੀਦਣ ਦੀ ਗਾਰੰਟੀ ਕੀਤੀ ਜਾਵੇ।

Today Now News

RELATED ARTICLES
- Advertisment -

POPULAR POSTS