17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬੇਰੁਜਗਾਰ ਲਾਇਨਮੈਨ ਯੂਨੀਅਨ (ਮਾਨ)ਪੰਜਾਬ ਵੱਲੋਂ ਧਰਨਾ ਅਤੇ ਭੁੱਖ ਹੜਤਾਲ 17 ਨੂੰ

ਬੇਰੁਜਗਾਰ ਲਾਇਨਮੈਨ ਯੂਨੀਅਨ (ਮਾਨ)ਪੰਜਾਬ ਵੱਲੋਂ ਧਰਨਾ ਅਤੇ ਭੁੱਖ ਹੜਤਾਲ 17 ਨੂੰ

1100-1200 ਦੇ ਕਰੀਬ ਬੇਰੁਜਗਾਰ ਲਾਇਨਮੈਨ ਸਾਥੀ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਬੇਰੁਜਗਾਰ ਲਾਇਨਮੈਨ ਯੂਨੀਅਨ (ਮਾਨ) ਪੰਜਾਬ ਵੱਲੋਂ 17 ਮਾਰਚ ਨੂੰ ਪਟਿਆਲਾ ਹੈੱਡ ਆਫਿਸ ਦੇ ਸਾਹਮਣੇ ਧਰਨੇ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਨਸਾ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ 295/19 ਅਧੀਨ 3500 ਸਹਾਇਕ ਲਾਇਨਮੈਨ ਦੀਆਂ ਪੋਸਟਾਂ ਦਾ ਇਸ਼ਤਿਹਾਰ ਜਾਰੀ ਹੋਇਆ ਸੀ। ਜਿਸ ਵਿੱਚ ਸਾਰੇ ਬੇਰੁਜਗਾਰ ਲਾਇਨਮੈਨਾਂ ਦੀ ਕੌਂਸਲਿੰਗ ਹੋ ਚੁੱਕੀ ਹੈ। ਉਨ੍ਹਾਂ ਵਿੱਚੋਂ 2393 ਦੇ ਕਰੀਬ 18 ਮਾਰਚ 2020 ਨੂੰ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਨੇ ਨਿਯੁਕਤੀ ਪੱਤਰ ਦਿੱਤੇ ਸਨ ਅਤੇ ਉਸ ਤੋਂ ਬਾਅਦ ਅੱਜ ਤੱਕ ਬਾਕੀ ਰਹਿੰਦੇ 1100-1200 ਦੇ ਕਰੀਬ ਬੇਰੁਜਗਾਰ ਲਾਇਨਮੈਨ ਸਾਥੀ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਰਹੇ ਹਨ। ਇਸ ਲਈ ਬਾਕੀ ਸਾਥੀਆਂ ਨੂੰ ਨਿਯੁਕਤੀ ਪੱਤਰ ਨਾ ਮਿਲਣ ਕਾਰਨ ਆਰਥਿਕ ਪੱਖੋਂ ਅਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਹਨ। ਬਾਕੀ ਰਹਿੰਦੇ ਬੇਰੁਜਗਾਰ ਲਾਇਨਮੈਨ ਸਾਥੀ ਨਿਯੁਕਤੀ ਪੱਤਰ ਦੀ ਉਡੀਕ ਕਰ ਰਹੇ ਹਨ। ਤਾਂ ਜੋ ਸੀ.ਆਰ.ਏ. 295/19 ਦੀ ਭਰਤੀ ਪੂਰੀ ਹੋ ਸਕੇ। ਉਨ੍ਹਾਂ ਅੱਗੇ ਚਿਤਾਵਨੀ ਦਿੰਦਿਆਂ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਤੇ ਬੇਰੁਜਗਾਰ ਲਾਇਨਮੈਨ ਯੂਨੀਅਨ (ਮਾਨ) ਪੰਜਾਬ ਵੱਲੋਂ 17 ਮਾਰਚ ਨੂੰ ਪਟਿਆਲਾ ਵਿਖੇ ਪਾਵਰਕਾਮ ਦੇ ਮੁੱਖ ਦਫਤਰ ਸਾਹਮਣੇ ਵਿਖੇ ਧਰਨਾ ਅਤੇ ਭੁੱਖ ਹੜਤਾਲ ਕੀਤੀ ਜਾਵੇਗੀ। ਇਸ ਸਮੇਂ ਉਨ੍ਹਾਂ ਦੇ ਨਾਮ ਬੇਰੁਜਗਾਰ ਲਾਇਨਮੈਨ ਸਾਥੀ ਜਸਵੰਤ ਸਿੰਘ, ਜਗਸੀਰ ਸਿੰਘ, ਜਗਤਾਰ ਸਿੰਘ ਤਾਰੀ, ਰਿੰਕੂ ਆਦਿ ਸਾਥੀ ਸਨ।

Today Now News

RELATED ARTICLES
- Advertisment -

POPULAR POSTS