16.8 C
Chandigarh

TODAY NOW NEWS

Friday, March 20, 2026
HomeBREAKING NEWSਮੇਰਾ ਪਿੰਡ ਮੇਰੀ ਜ਼ਿੰਮੇਵਾਰੀ ਮੁਹਿੰਮ ਤਹਿਤ ਹੋਣਗੇ ਪਿੰਡਾ ਦੀ ਸਫ਼ਾਈ ਨੂੰ ਪ੍ਰੇਰਿਤ...

ਮੇਰਾ ਪਿੰਡ ਮੇਰੀ ਜ਼ਿੰਮੇਵਾਰੀ ਮੁਹਿੰਮ ਤਹਿਤ ਹੋਣਗੇ ਪਿੰਡਾ ਦੀ ਸਫ਼ਾਈ ਨੂੰ ਪ੍ਰੇਰਿਤ ਕਰਨ ਲਈ ਮੁਕਾਬਲੇ : ਡਿਪਟੀ ਕਮਿਸ਼ਨਰ

ਮਾਨਸਾ, 16 ਮਈ : ਗੁਰਜੰਟ ਸਿੰਘ ਬਾਜੇਵਾਲੀਆ/ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਧੀਨ ‘ਮੇਰਾ ਪਿਡ ਮੇਰੀ ਜ਼ਿੰਮੇਵਾਰੀ’ ਮੁਹਿੰਮ ਲਾਂਚ ਕੀਤੀ ਗਈ, ਜਿਸ ਤਹਿਤ ਪਿੰਡਾਂ ਦੀ ਸਫ਼ਾਈ ਨੂੰ ਪ੍ਰੇਰਿਤ ਕਰਨ ਲਈ ਇੱਕ ਜ਼ਿਲਾ ਪੱਧਰੀ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਜ਼ਿਲੇ ਦੇ ਸਭ ਤੋਂ ਸਾਫ਼ ਪਿੰਡ ਦੀ ਚੋਣ ਕਰਨ ਉਪਰੰਤ ਇੱਕ ਲੱਖ ਦੀ ਰਾਸ਼ੀ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਗ੍ਰਾਮ ਪੰਚਾਇਤਾਂ ਆਪਣੇ ਬਿਨੈ-ਪੱਤਰ ਦੇ ਨਾਲ ਪਿੰਡ ਵਿੱਚ ਸੈਨੀਟੇਸ਼ਨ ਸਬੰਧੀ ਕੀਤੇ ਗਏ ਕਾਰਜਾਂ ਦੀ ਰਿਪੋਰਟ, ਤਸਵੀਰਾਂ ਆਦਿ ਪੰਚਾਇਤ ਦੇ ਮੈਂਬਰਾਂ ਤੋਂ ਦਸਤਖ਼ਤ ਕਰਵਾ ਕੇ ਜ਼ਿਲਾ ਸੈਨੀਟੇਸ਼ਨ ਅਫ਼ਸਰ-ਕਮ-ਕਾਰਜਕਾਰੀ ਇੰਜੀਨਿਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰਬਰ 1 ਜਵਾਹਰਕੇ (ਮਾਨਸਾ) ਵਿਖੇ 6 ਜੂਨ ਤੱਕ ਜਮਾ ਕਰਵਾਉਣ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲਾ ਸੈਨੀਟੇਸ਼ਨ ਅਫ਼ਸਰ ਇੰਜੀਨਿਅਰ ਕੇਵਲ ਗਰਗ ਨੇ ਦੱਸਿਆ ਕਿ ਬਿਨੈ ਪੱਤਰ ਪ੍ਰਾਪਤ ਹੋਣ ਉਪਰੰਤ ਬਲਾਕ ਪੱਧਰ ’ਤੇ ਸਭ ਤੋਂ ਵੱਧ ਸਾਫ਼ ਸੁਥਰੇ ਪਿੰਡ ਦੀ ਸ਼ਾਰਟਲਿਸਟਿੰਗ 10 ਜੂਨ 2022 ਨੂੰ ਕੀਤੀ ਜਾਵੇਗੀ। ਇਸ ਸਬੰਧੀ ਬਣਾਈ ਗਈ ਬਲਾਕ ਪੱਧਰੀ ਕਮੇਟੀ ਦੇ ਉਪ ਮੰਡਲ ਮੈਜਿਸਟ੍ਰੇਟ ਚੇਅਰਮੈਨ ਹੋਣਗੇ। ਇਸ ਤੋਂ ਬਾਅਦ ਜ਼ਿਲਾ ਪੱਧਰ ’ਤੇ ਸਭ ਤੋਂ ਵੱਧ ਸਾਫ਼ ਸੁਥਰੇ ਪਿੰੰਡ ਦੀ ਚੋਣ 20 ਜੂਨ ਨੂੰ ਹੋਵੇਗੀ ਜਿਸ ਸਬੰਧੀ ਬਣਾਈ ਗਈ ਜ਼ਿਲਾ ਪੱਧਰੀ ਕਮੇਟੀ ਦੇ ਚੇਅਰਮੈਨ ਡਿਪਟੀ ਕਮਿਸ਼ਨਰ ਹੋਣਗੇ। ਉਨਾਂ ਕਿਹਾ ਕਿ ਚੁਣੇ ਗਏ ਪਿੰਡਾਂ ਅਤੇ ਸਬੰਧਤ ਬੀ.ਡੀ.ਪੀ.ਓਜ਼ ਅਤੇ ਪੰਚਾਇਤ ਅਫ਼ਸਰ ਦਾ ਸਨਮਾਨ 25 ਜੂਨ ਨੂੰ ਅਤੇ ਚੁਣੇ ਗਏ ਪਿੰਡ ਦਾ ਵੇਰਵਾ ਮਿਸ਼ਨ ਡਾਇਰੈਕਟਰ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਨੂੰ 30 ਜੂਨ 2022 ਨੂੰ ਜਮਾ ਕਰਵਾਇਆ ਜਾਵੇਗਾ।
ਉਨਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਕਿਸੇ ਪਿੰਡ ਨੂੰ ਜੇਤੂ ਕਰਾਰ ਦੇਣ ਲਈ ਕੁਝ ਮਾਪਦੰਡ ਬਣਾਏ ਗਏ ਹਨ, ਜਿਸ ਅਨੁਸਾਰ ਇਹ ਮੁਕਾਬਲਾ 100 ਅੰਕਾਂ ਦਾ ਰੱਖਿਆ ਗਿਆ ਹੈ। ਉਨਾਂ ਦੱਸਿਆ ਕਿ ਪਿੰਡ ਦੇ ਸਾਰੇ ਘਰ, ਸਕੂਲ ਅਤੇ ਆਂਗਣਵਾੜੀ ਵਿੱਚ ਚਾਲੂ ਪਖਾਣੇ ਦੀ ਸਹੂਲਤ ਸਬੰਧੀ 10 ਅੰਕ, ਪਿੰਡ ਵਿੱਚ ਠੋਸ ਕੂੜੇ ਦੇ ਪ੍ਰਬੰਧਨ ਲਈ ਸਹੂਲਤ ਦੇ 10, ਪਿੰਡ ਵਿੱਚ ਤਰਲ ਕੂੜੇ ਦੇ ਪ੍ਰਬੰਧਨ ਲਈ ਸਹੂਲਤ ਲਈ 10, ਪਿੰਡ ਵਿੱਚ ਪਲਾਸਟਿਕ ਕੂੜੇ ਨੂੰ ਵੱਖ-ਵੱਖ ਕਰਨ, ਘਰੋਂ ਘਰੀਂ ਇੱਕਠਾ ਕਰਨ ਅਤੇ ਪਿੰਡ ਪੱਧਰ ’ਤੇ ਸਾਂਝੀ ਥਾਂ ਦੇ ਰੱਖਣ ਦਾ ਪ੍ਰਬੰਧ 10, ਪਿੰਡ ਵਿੱਚ ਮਾਹਵਾਰੀ ਕੂੜੇ ਦੇ ਪ੍ਰਬੰਧਨ ਲਈ ਸਹੂਲਤ 5, ਪਿੰਡ ਦੀਆਂ ਪੰਜ ਜਨਤਕ ਥਾਵਾਂ ਦੀ ਸਾਫ਼ ਸਫ਼ਾਈ 15, ਕੁੜੇ ਅਤੇ ਪਲਾਸਟਿਕ ਦੇ ਢੇਰ ਸਬੰਧੀ 10 ਅੰਕ, ਪਿੰਡ ਵਿੱਚ ਪਾਣੀ ਖੜਾ ਨਾ ਹੋਵੇ 10, ਓ.ਡੀ.ਐਫ. ਪਲੱਸ ਸਬੰਧੀ ਪੰਜ ਵਾਲ ਪੇਂਟਿੰਗ ਕੀਤੀਆਂ ਹੋਣ 15 ਅਤੇ ਸਵੱਧ ਸਰਵੇਖਣ ਗ੍ਰਾਮੀਣ 2021 ਸਬੰਧੀ ਵਾਲ ਪੇਂਟਿੰਗ ਕੀਤੀ ਹੋਵੇ ਸਬੰਧੀ 5 ਅੰਕ ਦਿੱਤੇ ਜਾਣਗੇ।
ਉਨਾਂ ਦੱਸਿਆ ਕਿ ਜ਼ਿਲਾ ਪੱਧਰੀ ਕਮੇਟੀ ਦੇ ਮੈਂਬਰ ਨਿੱਜੀ ਤੌਰ ’ਤੇ ਸ਼ਾਰਟਲਿਸਟ ਪਿੰਡ (ਹਰੇਕ ਬਲਾਕ ਵਿੱਚੋਂ ਇੱਕ) ਦਾ ਦੌਰਾ ਕਰਨਗੇ ਅਤੇ ਉਨਾਂ ਵਿੱਚੋਂ ਚੋਣ ਮਾਪਦੰਡਾਂ ਦੇ ਅਨੁਸਾਰ

Today Now News

RELATED ARTICLES
- Advertisment -

POPULAR POSTS