16.8 C
Chandigarh

TODAY NOW NEWS

Friday, March 20, 2026
Homeਪੰਜਾਬਹੁਸ਼ਿਆਰਪੁਰਪੁਲੀਸ ਮੁਖੀ ਸ੍ਰੀ ਨਵਜੋਤ ਸਿੰਘ ਮਾਹਲ ਦੇ ਨਿਰਦੇਸ਼ਾਂ ਤਹਿਤ ਸੀ.ਆਈ.ਏ. ਸਟਾਫ ਨੂੰ...

ਪੁਲੀਸ ਮੁਖੀ ਸ੍ਰੀ ਨਵਜੋਤ ਸਿੰਘ ਮਾਹਲ ਦੇ ਨਿਰਦੇਸ਼ਾਂ ਤਹਿਤ ਸੀ.ਆਈ.ਏ. ਸਟਾਫ ਨੂੰ ਮਿਲੀ ਵੱਡੀ ਸਫਲਤਾ

ਪੁਲਸ ਵੱਲੋਂ ਦੌਰਾਨੇ ਗਸ਼ਤ ਦੋ ਨੌਜਵਾਨਾਂ ਨੂੰ ਕਾਬੂ ਕਰ ਨਾਜਾਇਜ਼ ਅਸਲਾ ਤੇ ਦਸ ਜ਼ਿੰਦਾ ਕਾਰਤੂਸ ਬਰਾਮਦ

ਹੁਸ਼ਿਆਰਪੁਰ (ਦਲਜੀਤ ਅਜਨੋਹਾ) : ਜ਼ਿਲ੍ਹਾ ਪੁਲੀਸ ਮੁਖੀ ਹੁਸ਼ਿਆਰਪੁਰ ਸ੍ਰੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਤਹਿਤ ਸੀਆਈਏ ਸਟਾਫ ਹੁਸ਼ਿਆਰਪੁਰ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਸ ਨੇ ਦੌਰਾਨੇ ਗਸ਼ਤ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾ ਤੋਂ ਨਾਜਾਇਜ਼ ਅਸਲਾ ਅਤੇ ਦਸ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਸੀਆਈਏ ਸਟਾਫ਼ ਹੁਸ਼ਿਆਰਪੁਰ ਦੇ ਇੰਚਾਰਜ ਸ਼ਿਵ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਸੀਆਈਏ ਸਟਾਫ ਦੇ ਅਧਿਕਾਰੀ ਮਹੇਸ਼ ਚੰਦਰ ਵੱਲੋਂ ਟਾਂਡਾ ਚ ਗਸ਼ਤ ਦੌਰਾਨ ਚੈਕਿੰਗ ਕੀਤੀ ਜਾ ਰਹੀ ਸੀ ਤੇ ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਪੁਲੀਸ ਨੂੰ ਦੇਖ ਕੇ ਪਿੱਛੇ ਮੁਡ਼ਨ ਲੱਗੇ ਤਾਂ ਪੁਲੀਸ ਅਧਿਕਾਰੀ ਵੱਲੋਂ ਤੁਰੰਤ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਤੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਕਾਬੂ ਕੀਤੇ ਗਏ ਦੋਵਾਂ ਨੌਜਵਾਨਾਂ ਤੋਂ ਦੋ ਪਿਸਟਲ ਬੱਤੀ ਬੋਰ ਅਤੇ ਦੱਸ ਜ਼ਿੰਦਾ ਕਾਰਤੂਸ ਬਰਾਮਦ ਹੋਏ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਦੀ ਪਹਿਚਾਣ ਸੁਖਵਿੰਦਰ ਸਿੰਘ ਲਾਲੀ ਅਤੇ ਨਿਤਿਸ਼ ਕੁਮਾਰ ਵਜੋਂ ਹੋਈ ਹੈ ਐਸਐਚਓ ਸ਼ਿਵ ਕੁਮਾਰ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਨੋਂ ਕਥਿਤ ਦੋਸ਼ੀ ਟਾਂਡਾ ਦੇ ਸਰਕਾਰੀ ਕਾਲਜ ਚ ਪੜ੍ਹਾਈ ਕਰ ਰਹੇ ਨੇ ਤੇ ਦੋਨੋਂ ਕਾਲਜ ਦੇ ਵਾਈਸ ਪ੍ਰਧਾਨ ਵੀ ਨੇ

Today Now News

RELATED ARTICLES
- Advertisment -

POPULAR POSTS