16.8 C
Chandigarh

TODAY NOW NEWS

Friday, March 20, 2026
HomeWEIRD NEWSਬੇਕਾਬੂ ਮਹਿੰਦਰਾ ਗੱਡੀ ਨੇ ਐਕਟਿਵਾ ਨੂੰ ਮਾਰੀ ਟੱਕਰ, ਐਕਵਿਟਾ ਸਵਾਰ ਹੋਇਆ ਫੱਟੜ

ਬੇਕਾਬੂ ਮਹਿੰਦਰਾ ਗੱਡੀ ਨੇ ਐਕਟਿਵਾ ਨੂੰ ਮਾਰੀ ਟੱਕਰ, ਐਕਵਿਟਾ ਸਵਾਰ ਹੋਇਆ ਫੱਟੜ

ਟੱਕਰ ਤੋਂ ਬਾਅਦ ਮਹਿੰਦਰਾ ਗੱਡੀ ਵੀ ਸੜਕ ਤੋਂ ਉੱਤਰ ਕੇ ਪਲਟੀ : ਸਵਾਰਾਂ ਨੂੰ ਮਾਮੂਲੀ ਸੱਟਾਂ

ਫਿਰੋਜ਼ਪੁਰ (ਦਵਿੰਦਰ ਸਿੰਘ ਛਾਬੜਾ) : ਅੱਜ ਦੁਪਹਿਰ ਸਾਢੇ ਤਿੰਨ ਵਜੇ ਇੱਥੇ ਨੈਸ਼ਨਲ ਹਾਈਵੇ 54ਤੇ ਇੱਕ ਬੇਕਾਬੂ ਕਾਰ ਨੇ ਇੱਕ ਐਕਟਿਵਾ ਨੂੰ ਪਿੱਛੇ ਤੋਂ  ਟੱਕਰ ਮਾਰ ਦਿੱਤੀ ਜਿਸ ਨਾਲ ਐਕਟਿਵਾ ਸਵਾਰ ਬੁਰੀ ਤਰ੍ਹਾਂ ਨਾਲ ਫੱਟੜ ਹੋ ਗਿਆ ਜਿਸ ਨੂੰ ਇਲਾਜ਼ ਲਈ ਤੁਰੰਤ ਮੈਡੀਕਲ ਕਾਲਜ਼ ਫਰੀਦਕੋਟ ਲਈ ਭੇਜ ਦਿੱਤਾ ਗਿਆ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਪਿੰਡ ਮੁੱਦਕੀ ਵਿੱਚ ਅੰਮਿਤਸਰ ਨਿਵਾਸੀ ਰਵੀ ਕੁਮਾਰ ਪੁੱਤਰ ਪਿਆਰਾ ਲਾਲ ਆਪਣੀ ਕਾਰ ਨੰਬਰ ਪੀ ਬੀ 08 ਸੀ ਜੇ 1178 ਵਿੱਚ ਆਪਣੇ ਪਰਿਵਾਰ ਸਮੇਤ ਫਰੀਦਕੋਟ ਵਾਲੀ ਸਾਈਡ ਤੋ ਆ ਰਿਹਾ ਸੀ ਤਾਂ ਤਲਵੰਡੀ ਭਾਈ ਰੋਡ ਤੇ ਬਣੇ ਇੱਕ ਪੈਲਸ ਕੋਲ ਅੱਗੇ ਜਾ ਰਹੀ ਐਕਟਿਵਾ ਨੰਬਰ ਪੀ ਬੀ 69-3984 ਨੂੰ ਪਿੱਛੇ ਤੋਂ ਸਿੱਧੀ ਟੱਕਰ ਮਾਰ ਦਿੱਤੀ ਅਤੇ ਇਸ ਤੋਂ ਅੱਗੇ ਇੱਕ ਦਰੱਖਤ ਨਾਲ ਟਕਰਾ ਕੇ ਖੇਤਾਂ ਵਿੱਚ ਜਾ ਪਲਟੀ। ਇਸ ਹਾਦਸੇ ਵਿੱਚ ਐਕਟਿਵਾ ਸਵਾਰ ਬੀਰਾ ਸਿੰਘ ਵਾਸੀ ਕੋਟਕਰੋੜ ਕਲਾਂ ਬੁਰੀ ਤਰ੍ਹਾਂ ਫੱਟੜ ਹੋ ਗਿਆ ਪਰ ਕਾਰ ਵਿੱਚ ਸਵਾਰ ਕਾਰ ਚਾਲਕ ਅਤੇ ਉਸ ਨਾਲ  ਬੈਠੀਆਂ ਦੋ ਅੋਰਤਾਂ ਸਮੇਤ ਇੱਕ ਬੱਚਾ ਵਾਲ ਵਾਲ ਬੱਚ ਗਏ। ਜਖਮੀਂ ਬੀਰਾ ਸਿੰਘ ਨੂੰ ਤੁਰੰਤ ਇੱਕ ਨਿੱਜੀ ਕਾਰ ਰਾਹੀਂ ਇਲਾਜ਼ ਲਈ ਫਰੀਦਕੋਟ ਭੇਜ ਦਿੱਤਾ ਗਿਆ। ਖ਼ਬਰ ਲਿਖਣ ਤੱਕ ਪੁਲਸ ਘਟਨਾ ਸਥਾਨ ਤੇ ਨਹੀਂ ਪੁੱਜੀ ਸੀ।

Today Now News

RELATED ARTICLES
- Advertisment -

POPULAR POSTS