17.1 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਯੂਕੇ: ਤਾਮਰ ਬ੍ਰਿਜ ਨੇ ਮਨਾਈ ਆਪਣੀ 60 ਵੀਂ ਵਰ੍ਹੇਗੰਢ

ਯੂਕੇ: ਤਾਮਰ ਬ੍ਰਿਜ ਨੇ ਮਨਾਈ ਆਪਣੀ 60 ਵੀਂ ਵਰ੍ਹੇਗੰਢ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਯੂਕੇ ਦੇ ਮਸ਼ਹੂਰ ਅਤੇ ਪੁਰਾਣੇ ਪੁਲਾਂ ਵਿੱਚੋਂ ਇੱਕ ਤਾਮਰ ਬ੍ਰਿਜ ਨੇ ਆਪਣੀ 60 ਵੀਂ ਵਰ੍ਹੇਗੰਢ ਮਨਾਈ ਹੈ। ਇਹ ਪੁਲ ਕਾਰਨਵਾਲ ਵਿੱਚ ਸਾਲਟਾਸ਼ ਅਤੇ ਡੇਵੋਨ ਵਿੱਚ ਪਲਿਮਥ ਨੂੰ ਜੋੜਦਾ ਹੈ ਅਤੇ ਇਸਨੂੰ 24 ਅਕਤੂਬਰ 1961 ਨੂੰ ਖੋਲ੍ਹਿਆ ਗਿਆ ਸੀ। ਜਨਤਕ ਮਾਲਕੀ ਵਾਲਾ, ਇਹ ਟੋਲ ਰੋਡ ਖੁੱਲ੍ਹਣ ਵੇਲੇ ਆਪਣੀ ਕਿਸਮ ਦਾ ਸਭ ਤੋਂ ਲੰਬਾ ਪੁਲ ਸੀ। ਇਸ ਪੁਲ ਦੀ ਟਾਵਰ ਤੋਂ ਟਾਵਰ ਤੱਕ ਲੰਬਾਈ 1,099 ਫੁੱਟ (335 ਮੀਟਰ) ਅਤੇ ਪੂਰੀ ਸੜਕ 2,106 ਫੁੱਟ (642 ਮੀਟਰ) ਹੈ। ਉਸ ਵੇਲੇ ਇਸ ਨੂੰ ਬਣਾਉਣ ਵਿੱਚ ਲਗਭਗ 1.8 ਮਿਲੀਅਨ ਪੌਂਡ ਦੀ ਲਾਗਤ ਆਈ ਸੀ, ਜੋ ਅੱਜ ਦੇ ਲਗਭਗ 40 ਮਿਲੀਅਨ ਪੌਂਡ ਦੇ ਬਰਾਬਰ ਹੈ। 1961 ਵਿੱਚ ਇੱਕ ਦਿਨ ਵਿੱਚ 4,000 ਵਾਹਨ ਇਸ ਪੁਲ ਦੀ ਵਰਤੋਂ ਕਰਦੇ ਸਨ। ਪਰ ਪੁਲ ਉੱਪਰੋਂ ਹੁਣ ਹਰ ਸਾਲ ਲਗਭਗ 16 ਮਿਲੀਅਨ ਵਾਹਨ ਗੁਜਰਦੇ ਹਨ। ਇਸ ਪੁਲ ਦੇ ਨਿਰਮਾਣ ਦੌਰਾਨ ਸੱਤ ਆਦਮੀਆਂ ਦੀ ਮੌਤ ਵੀ ਹੋ ਗਈ ਸੀ। ਤਾਮਰ ਬ੍ਰਿਜ ‘ਤੇ ਕੰਮ ਜੁਲਾਈ 1959 ਵਿੱਚ ਸ਼ੁਰੂ ਹੋਇਆ ਸੀ ਅਤੇ ਜਨਤਾ ਲਈ ਖੋਲ੍ਹਣ ਤੋਂ ਛੇ ਮਹੀਨਿਆਂ ਬਾਅਦ ਇਸਨੂੰ 26 ਅਪ੍ਰੈਲ 1962 ਨੂੰ ਮਹਾਰਾਣੀ ਮਾਂ ਦੁਆਰਾ ਅਧਿਕਾਰਤ ਤੌਰ ‘ਤੇ ਖੋਲ੍ਹਿਆ ਗਿਆ ਸੀ। ਇਸਦੇ ਉਦਘਾਟਨ ਦਾ ਜਸ਼ਨ ਮਨਾਉਣ ਲਈ, ਨਿਵਾਸੀਆਂ ਨੂੰ ਵਾਹਨਾਂ ਤੋਂ ਪਹਿਲਾਂ ਤਾਮਰ ਪੁਲ ਦੇ ਪਾਰ ਚੱਲਣ ਦਾ ਮੌਕਾ ਦਿੱਤਾ ਗਿਆ ਸੀ।

Today Now News

RELATED ARTICLES
- Advertisment -

POPULAR POSTS