16.8 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਯੂਕੇ: ਦਿਵਾਲੀ ਮੌਕੇ ਮਹਾਤਮਾ ਗਾਂਧੀ ਦੇ ਸਨਮਾਨ 'ਚ ਜਾਰੀ ਕੀਤਾ ਵਿਸ਼ੇਸ਼ ਸਿੱਕਾ

ਯੂਕੇ: ਦਿਵਾਲੀ ਮੌਕੇ ਮਹਾਤਮਾ ਗਾਂਧੀ ਦੇ ਸਨਮਾਨ ‘ਚ ਜਾਰੀ ਕੀਤਾ ਵਿਸ਼ੇਸ਼ ਸਿੱਕਾ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਬ੍ਰਿਟੇਨ ‘ਚ ਦੀਵਾਲੀ ‘ਤੇ ਮਹਾਤਮਾ ਗਾਂਧੀ ਦੇ ਜੀਵਨ ਅਤੇ ਵਿਰਾਸਤ ਦਾ ਜਸ਼ਨ ਮਨਾਉਂਦੇ ਹੋਏ ਬ੍ਰਿਟੇਨ ਦੇ ਚਾਂਸਲਰ ਅਤੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਵੀਰਵਾਰ ਨੂੰ ਪੰਜ ਪੌਂਡ ਦੇ ਨਵੇਂ ਯਾਦਗਾਰੀ ਸਿੱਕੇ ਨੂੰ ਜਾਰੀ ਕੀਤਾ। ਸੋਨੇ ਅਤੇ ਚਾਂਦੀ ਸਮੇਤ ਕਈ ਮਾਪਦੰਡਾਂ ਵਿੱਚ ਉਪਲਬਧ, ਇਹ ਗੋਲ ਸਿੱਕਾ, ਹਿਨਾ ਗਲੋਵਰ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ। ਇਸ ਸਿੱਕੇ ਉੱਤੇ ਭਾਰਤ ਦਾ ਰਾਸ਼ਟਰੀ ਫੁੱਲ ਕਮਲ ਅਤੇ ਮਹਾਤਮਾ ਗਾਂਧੀ ਦਾ ਇੱਕ ਮਸ਼ਹੂਰ ਸੰਦੇਸ਼, ‘ਮੇਰਾ ਜੀਵਨ ਮੇਰਾ ਸੰਦੇਸ਼’ ਅੰਕਿਤ ਹੈ। ਇਹ ਪਹਿਲੀ ਵਾਰ ਹੈ ਕਿ ਬ੍ਰਿਟਿਸ਼ ਸਿੱਕਿਆਂ ਰਾਹੀਂ ਮਹਾਤਮਾ ਗਾਂਧੀ ਨੂੰ ਯਾਦ ਕੀਤਾ ਜਾ ਰਿਹਾ ਹੈ। ਭਾਰਤੀ ਮੂਲ ਦੇ ਵਿੱਤ ਮੰਤਰੀ ਰਿਸ਼ੀ ਅਨੁਸਾਰ ਉਹ ਇੱਕ ਹਿੰਦੂ ਹੋਣ ਦੇ ਨਾਤੇ ਦੀਵਾਲੀ ‘ਤੇ ਇਹ ਸਿੱਕਾ ਜਾਰੀ ਕਰਨ ‘ਤੇ ਮਾਣ ਮਹਿਸੂਸ ਕਰ ਰਿਹਾ ਹੈ। ਮਹਾਤਮਾ ਗਾਂਧੀ ਨੇ ਭਾਰਤ ਦੇ ਸੁਤੰਤਰਤਾ ਅੰਦੋਲਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਅਤੇ ਪਹਿਲੀ ਵਾਰ ਇੱਕ ਬ੍ਰਿਟਿਸ਼ ਸਿੱਕੇ ਰਾਹੀਂ ਉਨ੍ਹਾਂ ਦੇ ਸ਼ਾਨਦਾਰ ਜੀਵਨ ਨੂੰ ਯਾਦ ਕਰਨਾ ਬਹੁਤ ਹੀ ਸ਼ਾਨਦਾਰ ਹੈ। ਪੰਜ ਪੌਂਡ ਦਾ ਇਹ ਸਿੱਕਾ ਸੋਨੇ ਅਤੇ ਚਾਂਦੀ ਵਿੱਚ ਬਣਿਆ ਹੈ ਅਤੇ ਇਸਦਾ ਕਾਨੂੰਨੀ ਦਰਜਾ ਹੈ, ਹਾਲਾਂਕਿ ਇਹ ਆਮ ਸਰਕੂਲੇਸ਼ਨ ਲਈ ਨਹੀਂ ਹੈ। ਇਹ ਵੀਰਵਾਰ ਤੋਂ ਦੀਵਾਲੀ ਦੇ ਮੌਕੇ ‘ਤੇ ਰਾਇਲ ਮਿੰਟ ਦੀ ਵੈੱਬਸਾਈਟ ‘ਤੇ ਵਿਕਰੀ ਲਈ ਤਿਆਰ ਹੈ।

Today Now News

RELATED ARTICLES
- Advertisment -

POPULAR POSTS