ਖੰਨਾ, 19 ਮਈ (ਪਰਮਜੀਤ ਸਿੰਘ ਧੀਮਾਨ) – ਅੱਤ ਦੀ ਗਰਮੀ ਦੌਰਾਨ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਪਿੰਡ ਇਕੋਲਾਹੀ ਵਿਖੇ ਆਉਂਦੀ ਸੰਗਤ ਦੀ ਸਹੂਲਤ ਲਈ ਪਿੰਡ ਦੇ ਵਸਨੀਕ ਤੇ ਗੁਰੂਘਰ ਦੇ ਸੇਵਕ ਜੱਜਪਿੰਦਰ ਸਿੰਘ ਜੱਜ ਢਿੱਲੋਂ ਪੁੱਤਰ ਗੁਰਮੁੱਖ ਸਿੰਘ ਸੇਵਾ ਮੁਕਤ ਪੰਜਾਬ ਪੁਲਸ ਦੇ ਪਰਿਵਾਰ ਵੱਲੋਂ ਵੱਡਾ ਕੂੁਲਰ ਦਾਨ ਕੀਤਾ ਗਿਆ। ਜਿਸ ਨਾਲ ਮੌਜੂਦਾ ਸਮੇਂ ਦੌਰਾਨ ਵੱਧ ਰਹੇ ਪਾਰੇ ਦੌਰਾਨ ਗੁਰੂ ਘਰ ਆਉਣ ਵਾਲੀ ਸੰਗਤ ਲਈ ਰਾਹਤ ਮਿਲੇਗੀ। ਇਸ ਮੌਕੇ ਗੁਰਮੁੱਖ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਕਤ ਗੁਰਦੁਆਰਾ ਸਾਹਿਬ ਇਸ ਦੀ ਜ਼ਰੂੁਰਤ ਸੀ ਇਹ ਸਭ ਗੁਰੂ ਸਾਹਿਬ ਦੀ ਕ੍ਰਿਪਾ ਸਦਕਾ ਹੀ ਪਰਿਵਾਰ ਨੂੰ ਸੰਗਤ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਕੱਤਰ ਬੀਰ ਸਿੰਘ ਨੇ ਜੱਜ ਢਿੱਲੋਂ ਪਰਿਵਾਰ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਗੁਰੂਘਰ ਦੇ ਗ੍ਰੰਥੀ ਭਾਈ ਜੀਵਨ ਸਿੰਘ, ਨਵਦੀਪ ਸਿੰਘ ਪ੍ਰਧਾਨ ਆਪ ਬਲਾਕ ਇਕੋਲਾਹੀ, ਪੰਚ ਧੰਨਾ ਸਿੰਘ, ਕੇਸਰ ਸਿੰਘ ਗੁਰਮੁੱਖ ਸਿੰਘ ਤੇ ਜੱਜਪਿੰਦਰ ਸਿੰਘ ਜੱਜ ਢਿੱਲੋਂ ਆਦਿ ਹਾਜ਼ਰ ਸਨ।






