16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਚੋਰੀ ਦੇ ਚਾਰ ਮੋਟਰਸਾਈਕਲਾਂ ਸਮੇਤ ਦੋ ਵਿਅਕਤੀ ਕਾਬੂ ਇੱਕ ਫ਼ਰਾਰ ।

ਚੋਰੀ ਦੇ ਚਾਰ ਮੋਟਰਸਾਈਕਲਾਂ ਸਮੇਤ ਦੋ ਵਿਅਕਤੀ ਕਾਬੂ ਇੱਕ ਫ਼ਰਾਰ ।

ਪੁੱਛਗਿੱਛ ਦੌਰਾਨ ਉਕਤ ਦੋਸ਼ੀਆਂ ਨੇ ਦੋ ਹੋਰ ਮੋਟਰਸਾਈਕਲ ਬਰਾਮਦ ਕਰਵਾਏ ।

ਤਰਨ ਤਾਰਨ (ਜਸਬੀਰ ਸਿੰਘ) : ਥਾਣਾ ਕੱਚਾ ਪੱਕਾ ਪੁਲਿਸ ਨੇ ਚਾਰ ਮੋਟਰਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਕੀਤੀ ਸਫ਼ਲਤਾ ਹਾਸਲ । ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਸਬ ਡਿਵੀਜਨ ਭਿੱਖੀਵਿੰਡ ਦੇ ਡੀ.ਐੱਸ.ਪੀ. ਰਾਜਬੀਰ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ. ਧਰੁਮਨ ਐਚ ਨਿੰਬਲੇ ਆਈ.ਪੀ.ਐਸ. ਤਰਨ ਤਾਰਨ ਦੇ ਸਖ਼ਤ ਦਿਸ਼ਾ ਨਿਰਦੇਸ਼ਾਂ ਤਹਿਤ ਸਮੱਗਲਰਾਂ ਅਤੇ ਲੁੱਟ ਖੋਹ ਚੋਰੀ ਕਰਨ ਵਾਲੇ ਗਲਤ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਥਾਣਾ ਕੱਚਾ ਪੱਕਾ ਦੇ ਮੁੱਖ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਏ.ਐੱਸ.ਆਈ. ਗੁਰਮੀਤ ਸਿੰਘ ਥਾਣਾ ਕੱਚਾ ਪੱਕਾ ਸਮੇਤ ਪੁਲਸ ਪਾਰਟੀ ਮੁਖਬਰ ਖਾਸ ਦੀ ਇਤਲਾਹ ਤੇ ਪਿੰਡ ਮਾਣਕਪੁਰਾ ਦੇ ਬਾਹਰਲੇ ਵਾਰ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਨ੍ਹਾਂ ਨੂੰ ਸਾਹਮਣੇ ਤੋਂ ਆਉਂਦੇ ਦੋ ਮੋਟਰਸਾਈਕਲ ਦਿਖਾਈ ਦਿੱਤੇ ਜਿਨ੍ਹਾਂ ਤੇ ਤਿੰਨ ਵਿਅਕਤੀ ਸਵਾਰ ਸਨ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਪੁਲਸ ਪਾਰਟੀ ਨੂੰ ਦੇਖ ਕੇ ਮੋਟਰਸਾਈਕਲ ਤੋਂ ਉੱਤਰ ਕੇ ਫ਼ਰਾਰ ਹੋ ਗਿਆ ਅਤੇ ਦੂਜੇ ਵਿਅਕਤੀਆਂ ਨੂੰ ਪੁਲਸ ਪਾਰਟੀ ਨੇ ਕਾਬੂ ਕਰ ਉਨ੍ਹਾਂ ਦੀ ਪੁੱਛਗਿੱਛ ਕੀਤੀ ਤਾਂ ਉਕਤ ਵਿਅਕਤੀਆਂ ਨੇ ਆਪਣਾ ਨਾਮ ਰਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਉਰਫ ਸੀਰਾ ਅਤੇ ਉਸ ਦਾ ਦੂਜਾ ਸਾਥੀ ਸੋਨਾ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਚੂਸਲੇਵਾੜ ਦੱਸਿਆ । ਜਿਨ੍ਹਾਂ ਤੋਂ ਮੋਟਰਸਾਈਕਲਾਂ ਦੇ ਕਾਗਜ਼ ਪੱਤਰ ਮੰਗੇ ਗਏ ਤਾਂ ਇਹ ਦੋ ਵਿਅਕਤੀ ਮੋਟਰਸਾਈਕਲਾਂ ਦੇ ਕਾਗਜ਼ ਪੱਤਰ ਨਹੀਂ ਵਿਖਾ ਸਕੇ । ਜਦ ਇਨ੍ਹਾਂ ਤੋਂ ਸਖਤੀ ਨਾਲ ਪੁੱਛਗਿਛ ਕੀਤੀ ਗਈ ਤਾਂ ਉਕਤ ਵਿਅਕਤੀਆਂ ਨੇ ਮੰਨਿਆ ਕਿ ਇਹ ਦੋ ਮੋਟਰਸਾਈਕਲ ਚੋਰੀ ਦੇ ਹਨ ਤਾਂ ਜਿਸ ਦੇ ਬਨਾਹ ਤੇ ਉਕਤ ਵਿਅਕਤੀਆਂ ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਸੀ ।
ਪੁੱਛਗਿੱਛ ਦੌਰਾਨ ਉਕਤ ਦੋਸ਼ੀਆਂ ਨੇ ਦੋ ਹੋਰ ਮੋਟਰਸਾਈਕਲ ਬਰਾਮਦ ਕਰਵਾਏ ਉਕਤ ਵਿਅਕਤੀਆਂ ਤੋਂ ਹੋਰ ਸਖਤੀ ਨਾਲ ਪੁੱਛਗਿੱਛ ਕਰਨ ਲਈ ਇਨ੍ਹਾਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਹੋਰ ਵੀ ਕਈ ਖੁਲਾਸੇ ਹੋ ਸਕਣ ।

Today Now News

RELATED ARTICLES
- Advertisment -

POPULAR POSTS