
ਸੈਕਰਾਮੈਂਟੋ 11 ਮਈ (ਹੁਸਨ ਲੜੋਆ ਬੰਗਾ)- ਅਮਰੀਕਾ- ਮੈਕਸੀਕੋ ਸਰਹੱਦ ਦੇ ਨਾਲ ਡੈਲ ਰੀਓ ਕੌਮਾਂਤਰੀ ਪੁਲ ਦੇ ਪੱਛਮ ਵਿਚ ਤਕਰੀਬਨ ਇਕ ਕਿਲੋਮੀਟਰ ਦੂਰ ਰੀਓ ਗਰਾਂਡ ਦਰਿਆ ਪਾਰ ਕਰਕੇ ਅਮਰੀਕਾ ਵਿਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਏ ਅੰਗੋਲਾ ਦੇ ਵਸਨੀਕ ਪਤੀ-ਪਤਨੀ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ ਜਦ ਕਿ ਉਨਾਂ ਦੇ ਦੋ ਪੁੱਤਰ ਦਰਿਆ ਵਿਚ ਰੁੜ ਗਏ ਜਿਨਾਂ ਵਿਚੋਂ ਇਕ ਦੀ ਲਾਸ਼ ਪੁਲਿਸ ਨੇ ਬਰਾਮਦ ਕਰ ਲਈ ਹੈ। ਇਹ ਜਾਣਕਾਰੀ ਯੂ ਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ( ਸੀ ਬੀ ਪੀ) ਦੇ ਅਧਿਕਾਰੀਆਂ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਪਤੀ-ਪਤਨੀ ਨੇ ਦੱਸਿਆ ਕਿ ਦਰਿਆ ਪਾਰ ਕਰਨ ਦੀ ਕੋਸ਼ਿਸ਼ ਵਿਚ ਰੁੜੇ ਉਨਾਂ ਦੇ ਦੋ ਪੁਤਰਾਂ ਦੀ ਉਮਰ 7 ਤੇ 9 ਸਾਲ ਹੈ।
ਕੈਪਸ਼ਨ : ਰੀਓ ਗਰਾਂਡ ਦਰਿਆ ਦੀ ਫਾਈਲ ਤਸਵੀਰ




