17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਆਪਸ ਵਿੱਚ ਰੇਸ ਲਗਾ ਰਹੀਆਂ ਦੋ ਕਾਰਾਂ ਆਪਸ ਵਿੱਚ ਹੀ ਟਕਰਾ ਕੇ...

ਆਪਸ ਵਿੱਚ ਰੇਸ ਲਗਾ ਰਹੀਆਂ ਦੋ ਕਾਰਾਂ ਆਪਸ ਵਿੱਚ ਹੀ ਟਕਰਾ ਕੇ ਪਲਟੀਆਂ ।

ਕਾਰਾਂ ਵਿੱਚ ਸਵਾਰ ਤਿੰਨ ਜਾਣੇ ਹੋਏ ਜ਼ਖਮੀ ।

ਕੀਰਤਪੁਰ ਸਾਹਿਬ (ਬਿਊਰੋ) : “ਸਪੀਡ ਥ੍ਰਿਲਜ਼ – ਬਟ ਕਿਲਜ਼” ਇਹ ਗੱਲ ਉਸ ਵਕ਼ਤ ਸੱਚ ਹੋ ਗਈ ਜਦੋਂ ਸ੍ਰੀ ਕੀਰਤਪੁਰ ਸਾਹਿਬ-ਰੋਪੜ ਕੌਮੀ ਮਾਰਗ ਨੰਬਰ 21(205) ਭਰਤਗੜ੍ਹ ਵਿਰਸਾ ਹੋਟਲ ਨਜ਼ਦੀਕ ਦੋ ਕਾਰਾਂ ਆਪਸ ਵਿਚ ਟਕਰਾ ਕੇ ਪਲਟ ਗਈਆਂ ।ਜਿਸ ਕਾਰਨ ਕਰ ਸਵਾਰ ਪਤੀ ਪਤਨੀ ਅਤੇ ਇੰਨੋਵਾ ਸਵਾਰ ਜ਼ਖਮੀ ਹੋ ਗਏ। ਕਾਰ ਸਵਾਰ ਪਤੀ ਪਤਨੀ ਅਤੇ ਇਨੋਵਾ ਚਾਲਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਪਹਿਲਾ ਸੀ.ਐਚ.ਸੀ ਭਰਤਗੜ੍ਹ ਪਹੁੰਚਾਇਆ ਗਿਆ ਜਿਥੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਰੋਪੜ ਭੇਜ ਦਿਤਾ ਗਿਆ। ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਭਰਤਗੜ੍ਹ ਪੁਲਿਸ ਚੌਂਕੀ ਦੇ ਜਾਂਚ ਅਧਿਕਾਰੀ ਏ.ਐਸ.ਆਈ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਇੱਕ ਇਨੋਵਾ ਕਾਰ ਅਤੇ ਇੱਕ ਹਾਂਡਾ ਅਮੇਜ ਕਾਰ ਸ੍ਰੀ ਕੀਰਤਪੁਰ ਸਾਹਿਬ ਤੋਂ ਰੋਪੜ ਦੀ ਸਾਈਡ ਵੱਲ ਨੂੰ ਜਾ ਰਹੀਆਂ ਸਨ। ਜਦੋਂ ਇਹ ਭਰਤਗੜ੍ਹ ਹੋਟਲ ਵਿਰਸਾ ਨਜ਼ਦੀਕ ਪੁੱਜੀਆਂ ਤਾਂ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ ਤਾਕ ਵਿਚ ਇਹ ਆਪਸ ਵਿਚ ਟਕਰਾ ਕੇ ਸੜਕ ਵਿਚਕਾਰ ਪਲਟ ਗਈਆਂ।

Today Now News

RELATED ARTICLES
- Advertisment -

POPULAR POSTS