17.1 C
Chandigarh

TODAY NOW NEWS

Thursday, March 19, 2026
HomeBREAKING NEWSਭਾਖੜਾ ਨਹਿਰ 'ਚ ਤੈਰਦੀਆਂ ਮਿਲੀਆਂ 2 ਲਾਸ਼ਾਂ

ਭਾਖੜਾ ਨਹਿਰ ‘ਚ ਤੈਰਦੀਆਂ ਮਿਲੀਆਂ 2 ਲਾਸ਼ਾਂ

ਫਤਹਿਗੜ ਸਾਹਿਬ, (ਰਾਜਵਿੰਦਰ) : ਜ਼ਿਲ੍ਹਾ ਫਤਿਹਗੜ੍ਹ ਸਾਹਿਬ ‘ਚ ਪੈਂਦੇ ਪਿੰਡ ਰਿਊਣਾ ਭੋਲਾ ‘ਚ ਉਸ ਸਮੇਂ ਸਨਸਨੀ ਫ਼ੈਲ ਗਈ, ਜਦੋਂ ਭਾਖੜਾ ਨਹਿਰ ‘ਚ ਤੈਰਦੀਆਂ ਹੋਈਆਂ 2 ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਇਨ੍ਹਾਂ ਲਾਸ਼ਾਂ ਦੀ ਹਾਲਤ ਦੇਖ ਕੇ ਪੁਲਸ ਅਤੇ ਗੋਤਾਖੋਰ ਵੀ ਹੈਰਾਨ ਰਹਿ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਦੋਵੇਂ ਲਾਸ਼ਾਂ 48 ਸਾਲ ਅਤੇ 23 ਸਾਲ ਦੇ ਵਿਅਕਤੀ ਦੀਆਂ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਭੋਲੇ ਸ਼ੰਕਰ ਡਾਇਵਰ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਗੋਤਾਖੋਰਾਂ ਨੂੰ ਭਾਖੜਾ ਨਹਿਰ ‘ਚ ਤੈਰਦੀਆਂ ਆ ਰਹੀਆਂ ਲਾਸ਼ਾਂ ਦਿਖਾਈ ਦਿੱਤੀਆਂ ਤਾਂ ਇਨ੍ਹਾਂ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ 48 ਸਾਲਾਂ ਦੇ ਵਿਅਕਤੀ ਦੀ ਲਾਸ਼ ਦੇ ਹੱਥ ਬੰਨ੍ਹੇ ਹੋਏ ਸਨ ਅਤੇ ਉਸ ਦੇ ਗਲੇ ‘ਚ ਚੁੰਨੀ ਦਾ ਫੰਦਾ ਸੀ, ਜਦੋਂ ਕਿ 23 ਸਾਲਾਂ ਦੇ ਵਿਅਕਤੀ ਦੀ ਲਾਸ਼ ‘ਤੇ ਕੋਈ ਕੱਪੜਾ ਨਹੀਂ ਸੀ ਅਤੇ ਉਸ ਦੇ ਪੈਰ ‘ਤੇ ਕਾਲੇ ਰੰਗ ਦਾ ਧਾਗਾ ਬੰਨ੍ਹਿਆ ਹੋਇਆ ਸੀ। ਫਿਲਹਾਲ ਥਾਣਾ ਮੁਖੀ ਜਸਪਾਲ ਸਿੰਘ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਲਾਸ਼ਾਂ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੇ ਮੁਰਦਾ ਘਰ ‘ਚ ਰਖਵਾ ਦਿੱਤਾ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਪੁਲਸ ਵੱਲੋਂ ਕੀਤੀ ਜਾ ਰਹੀ ਹੈ ਅਤੇ ਲਾਸ਼ਾਂ ਦੀ ਪਛਾਣ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ।

Today Now News

RELATED ARTICLES
- Advertisment -

POPULAR POSTS