17.1 C
Chandigarh

TODAY NOW NEWS

Friday, March 20, 2026
Homeਮਨੋਰੰਜਨਟੀ ਵੀਟੀਵੀ ਤੇ ਫਿਲਮ ਅਭਿਨੇਤਰੀ ਮਾਲਵੀ ਮਲਹੋਤਰਾ ਤੇ ਚਾਕੂ ਨਾਲ ਚਾਰ ਵਾਰ ਹਮਲਾ

ਟੀਵੀ ਤੇ ਫਿਲਮ ਅਭਿਨੇਤਰੀ ਮਾਲਵੀ ਮਲਹੋਤਰਾ ਤੇ ਚਾਕੂ ਨਾਲ ਚਾਰ ਵਾਰ ਹਮਲਾ

ਫ਼ਿਲਹਾਲ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

ਮੁੰਬਈ (ਬਿਊਰੋ) : ਮੁੰਬਈ ਵਰਗੇ ਸ਼ਹਿਰ ਵਿੱਚ ਜੇ ਪਰਦੇ ਦੀਆਂ ਸ਼ਖਸੀਅਤਾਂ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਬੰਦੇ ਦੀ ਕਿ ਔਕਾਤ ਹੋਵੇਗੀ । ਮੁੰਬਈ ਚ ਵੱਧ ਰਹੇ ਕ੍ਰਾਈਮ ਦੀ ਪੁਸ਼ਟੀ ਉਸ ਸਮੇਂ ਹੋਈ ਜਦ ਟੀਵੀ ਤੇ ਫਿਲਮ ਅਦਾਕਾਰਾ ਮਾਲਵੀ ਮਲਹੋਤਰਾ ‘ਤੇ ਮੁੰਬਈ ‘ਚ ਜਾਨਲੇਵਾ ਹਮਲਾ ਹੋਇਆ। ਜ਼ਖ਼ਮੀ ਹਾਲਤ ‘ਚ ਉਸ ਨੂੰ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਪੁਲਿਸ ਮੁਤਾਬਕ ਯੋਗੇਸ਼ ਮਹੀਪਾਲ ਸਿੰਘ ਨਾਂ ਦੇ ਵਿਅਕਤੀ ਨੇ ਉਸ ਨੂੰ ਸੜਕ ‘ਤੇ ਰੋਕਿਆ ਅਤੇ ਵਿਰੋਧ ਕਰਨ ‘ਤੇ ਉਸ ਉੱਪਰ ਚਾਰ ਵਾਰ ਚਾਕੂ ਨਾਲ ਹਮਲਾ ਕੀਤਾ। ਫ਼ਿਲਹਾਲ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਹਮਲਾਵਰ ਨੇ ਚਾਕੂ ਉਸ ਦੇ ਚਿਹਰੇ ‘ਤੇ ਮਾਰਨ ਦੀ ਕੋਸ਼ਿਸ਼ ਕੀਤੀ। ਮਾਲਵੀ ਦੇ ਤਿੰਨ ਥਾਈਂ ਸੱਟਾਂ ਲੱਗੀਆਂ ਹਨ। ਹਮਲਾ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਮਾਲਵੀ ਕਲਰਜ਼ ਦੇ ਹਿੱਟ ਸ਼ੋਅ ‘ਉਡਾਣ’ ‘ਚ ਕੰਮ ਕਰ ਚੁੱਕੀ ਹੈ। ਉਸ ਨੇ ਹਿੰਦੀ ਫਿਲਮ ‘ਹੋਟਲ ਮਿਲਨ’ ‘ਚ ਵੀ ਕੰਮ ਕੀਤਾ ਹੈ।

Today Now News

RELATED ARTICLES
- Advertisment -

POPULAR POSTS