17.4 C
Chandigarh

TODAY NOW NEWS

Friday, March 20, 2026
HomeBREAKING NEWSਗੁਲਜ਼ਾਰ ਗਰੁੱਪ ਪੰਜਾਬ ਦੇ ਸਰਵੋਤਮ ਇੰਜੀਨੀਅਰਿੰਗ ਕਾਲਜ ਦੇ ਐਵਾਰਡ ਨਾਲ ਸਨਮਾਨਿਤ

ਗੁਲਜ਼ਾਰ ਗਰੁੱਪ ਪੰਜਾਬ ਦੇ ਸਰਵੋਤਮ ਇੰਜੀਨੀਅਰਿੰਗ ਕਾਲਜ ਦੇ ਐਵਾਰਡ ਨਾਲ ਸਨਮਾਨਿਤ

ਖੰਨਾ, 2 ਜੂਨ (ਪਰਮਜੀਤ ਸਿੰਘ ਧੀਮਾਨ)- ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਦੇ ਇੰਜੀਨੀਅਰਿੰਗ ਕਾਲਜ ਨੂੰ ਇੰਡੀਅਨ ਐਜੂਕੇਸ਼ਨ ਐਂਡ ਐਡੂਟੈਕ ਐਵਾਰਡ-2022 ਵੱਲੋਂ ਪੰਜਾਬ ਦੇ ਸਰਵੋਤਮ ਇੰਜੀਨੀਅਰਿੰਗ ਕਾਲਜ ਦੇ ਐਵਾਰਡ ਨਾਲ ਨਿਵਾਜਿਆ ਗਿਆ। ਨਵੀਂ ਦਿੱਲੀ ਦੇ ਤਾਜ ਹੋਟਲ ਵਿਚ ਕਰਵਾਏ ਇਕ ਸਮਾਗਮ ਦੌਰਾਨ ਇਹ ਵਕਾਰੀ ਐਵਾਰਡ ਏਆਈਸੀਟੀਈ, ਭਾਰਤ ਸਰਕਾਰ ਦੇ ਚੇਅਰਮੈਨ ਪ੍ਰੋ. ਡਾ. ਅਨਿਲ ਡੀ ਸਹਰਸਰਬੁੱਧੇ ਤੋਂ ਗੁਲਜ਼ਾਰ ਗਰੁੱਪ ਦੇ ਡਾਇਰੈਕਟਰ ਗੁਰਕੀਰਤ ਸਿੰਘ ਨੇ ਹਾਸਲ ਕੀਤਾ। ਇਸ ਤੋਂ ਪਹਿਲਾਂ ਵੀ ਗੁਲਜ਼ਾਰ ਗਰੁੱਪ ਦੇ ਇੰਜੀਨੀਅਰਿੰਗ ਕਾਲਜ ਨੇ ਸਿੱਖਿਆ ਦੇ ਖੇਤਰ ਵਿਚ ਕ੍ਰਾਂਤੀਕਾਰੀ ਅਤੇ ਸਾਰਥਿਕ ਤਬਦੀਲੀਆਂ ਲਿਆਉਣ ਲਈ ਕਈ ਐਵਾਰਡ ਹਾਸਲ ਕੀਤੇ ਹਨ। ਇਸ ਦੇ ਨਾਲ ਇਸ ਐਵਾਰਡ ਦੀ ਚੋਣ ਲਈ ਉਦਯੋਗਿਕ ਇਕਾਈਆਂ ਦੇ ਮੰਗ ਅਨੁਸਾਰ ਗੁਲਜ਼ਾਰ ਗਰੁੱਪ ਵੱਲੋਂ ਤਿਆਰ ਕੀਤੇ ਇੰਜੀਨੀਅਰਾਂ ਅਤੇ ਮੈਨੇਜਰਾਂ ਵੱਲੋਂ ਉਦਯੋਗਿਕ ਇਕਾਈਆਂ ਉਨ੍ਹਾਂ ਦੇ ਉੱਤਮ ਨਤੀਜਿਆਂ ਸਮੇਤ ਗੁਣਵੱਤਾ ਦੇ ਵੱਖ ਵੱਖ ਪੈਮਾਨਿਆਂ ਨੂੰ ਵੀ ਸਾਹਮਣੇ ਰੱਖਿਆ ਗਿਆ। ਚੇਅਰਮੈਨ ਗੁਰਚਰਨ ਸਿੰਘ ਨੇ ਸਮੂਹ ਸਟਾਫ਼ ਨੂੰ ਐਵਾਰਡ ਲਈ ਵਧਾਈ ਦਿੰਦਿਆਂ ਕਿਹਾ ਕਿ ਕਾਲਜ ਦਾ ਮੁੱਖ ਟੀਚਾ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਤਿਆਰ ਕਰਨਾ ਹੈ ਕਿ ਉਹ ਇੰਡਸਟਰੀ ਦੀ ਮੰਗ ਤੇ ਪੂਰੀ ਤਰ੍ਹਾਂ ਖਰ੍ਹੇ ਉੱਤਰ ਸਕਣ। ਡਾਇਰੈਕਟਰ ਗੁਰਕੀਰਤ ਸਿੰਘ ਨੇ ਕਿਹਾ ਕਿ ਅੱਜ ਇੰਜੀਨੀਅਰਿੰਗ ਦੇ ਖੇਤਰ ਵਿਚ ਰੋਜ਼ਾਨਾ ਬਦਲਾਓ ਆ ਰਹੇ ਹਨ। ਜਿਸ ਨਾਲ ਇਕ ਪਾਸੇ ਜਿੱਥੇ ਤਕਨੀਕਾਂ ਵਿਚ ਭਾਰੀ ਬਦਲਾਓ ਹੋ ਰਹੇ ਹਨ ਉੱਥੇ ਹੀ ਨਿੱਤ ਨਵੀਆਂ ਖੋਜਾਂ ਇਸ ਖੇਤਰ ਵਿਚ ਹੈਰਾਨੀਜਨਕ ਤਰੀਕੇ ਵਿਚ ਬਦਲਾਓ ਲੈ ਆਉਂਦੀਆਂ ਹਨ। ਇਸ ਮੌਕੇ ਕੈਂਪਸ ਵਿਚ ਕੇਕ ਕੱਟ ਕੇ ਖ਼ੁਸ਼ੀ ਸਾਂਝੀ ਕੀਤੀ ਗਈ।

Today Now News

RELATED ARTICLES
- Advertisment -

POPULAR POSTS