17.1 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਟਰੱਕ ਅਤੇ ਮੋਟਰਸਾਈਕਲ ਵਿਚਕਾਰ ਟੱਕਰ - ਮਾਂ-ਧੀ ਦੀ ਮੌਤ ਤੇ ਇੱਕ ਜ਼ਖਮੀ...

ਟਰੱਕ ਅਤੇ ਮੋਟਰਸਾਈਕਲ ਵਿਚਕਾਰ ਟੱਕਰ – ਮਾਂ-ਧੀ ਦੀ ਮੌਤ ਤੇ ਇੱਕ ਜ਼ਖਮੀ ।

ਟਰੱਕ ਡਰਾਈਵਰ ਨੇ ਟਰੱਕ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਵਲਟੋਹਾ ਵਿਖੇ ਕਾਬੂ ਕਰ ਲਿਆ ਗਿਆ ।

ਤਰਨ ਤਾਰਨ (ਜਸਵੀਰ ਸਿੰਘ) : ਥਾਣਾ ਸਦਰ ਪੱਟੀ ਦੇ ਅਧੀਨ ਆਉਂਦੇ ਪਿੰਡ ਘਰਿਆਲਾ ਵਿਚ ਟਰੱਕ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਣ ਜਾਣ ਕਾਰਨ ਮਾਂ-ਧੀ ਦੀ ਮੌਕੇ ਤੇ ਮੌਤ ਹੋ ਗਈ ਅਤੇ ਮਿਰਤਕ ਔਰਤ ਦਾ ਪਤੀ ਜੋ ਮੋਟਰਸਾਈਕਲ ਚਲਾ ਰਿਹਾ ਸੀ ਗੰਭੀਰ ਜ਼ਮਖੀ ਹੋ ਗਿਆ ।

ਇਸ ਮੌਕੇ ਮਿਰਤਕ ਦੇ ਪਤੀ ਹਰਬੰਸ ਸਿੰਘ ਨੇ ਦੱਸਿਆ ਕਿ ਉਹ ਰਾਜੋਕੇ ਤੋਂ ਤਰਨਤਾਰਨ ਐੱਸ.ਐੱਸ.ਪੀ. ਦਫਤਰ ਐੱਸ.ਐੱਸ.ਪੀ. ਨੂੰ ਮਿਲਣ ਜਾ ਰਹੇ ਸਨ ਅਤੇ ਘਰਿਆਲਾ ਪੈਟਰੋਲ ਪੰਪ ਤੋਂ ਤੇਲ ਪੁਆਕੇ ਬਾਹਰ ਨਿਕਲੇ ਤਾਂ ਤੇਜ ਰਫਤਾਰ ਟਰਾਲੇ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ । ਜਿਸ ਕਾਰਨ ਉਸਦੇ ਪਿੱਛੇ ਬੈਠੀਆਂ ਉਸਦੀ ਪਤਨੀ ਦਲਜੀਤ ਕੌਰ 28 ਸਾਲ ਅਤੇ ਸੀਰਤਪ੍ਰੀਤ ਉਸਦੀ ਲੜਕੀ 6 ਸਾਲ ਦੀ ਮੌਤ ਹੋ ਗਈ ਜਦ ਕਿ ਉਹ ਖੁਦ ਜ਼ਖਮੀ ਹੋ ਗਿਆ । ਉਸਨੇ ਕਿਹਾ ਕਿ ਉਸ ਵਲੋਂ ਪਿੰਡ ਦੇ ਬਲਵਿੰਦਰ ਸਿੰਘ ਕੋਲੋ ਪੈਸੇ ਲੈਣੇ ਹਨ ਜਿਸਦੇ ਚੱਲਦੇ ਉਸਨੇ ਸ਼ੱਕ ਜ਼ਾਹਿਰ ਕੀਤਾ ਕਿ ਇਹ ਐਕਸੀਡੈਂਟ ਉਸਨੇ ਕਰਵਾਇਆ ਹੈ । ਜਦ ਐਕਸੀਡੈਂਟ ਤੋਂ ਬਾਅਦ ਟਰੱਕ ਡਰਾਈਵਰ ਨੇ ਟਰੱਕ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਵਲਟੋਹਾ ਵਿਖੇ ਕਾਬੂ ਕਰ ਲਿਆ ਗਿਆ ।

ਇਸ ਸੰਬੰਧੀ ਜਾਂਚ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਟਰੱਕ ਦੀ ਟੱਕਰ ਵਿਚ ਹੋਈ 2 ਮਾਵਾਂ ਧੀਆਂ ਦੀ ਮੌਤ ਦੇ ਸਬੰਧ ਵਿਚ ਉਨ੍ਹਾਂ ਟਰੱਕ ਆਪਣੇ ਕਬਜ਼ੇ ਵਿਚ ਲੈਕੇ ਡਰਾਈਵਰ ਨੂੰ ਕਾਬੂ ਕਰ ਮਾਮਲਾ ਦਰਜ ਕਰ ਲਿਆ ਮਿਰਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ।

Today Now News

RELATED ARTICLES
- Advertisment -

POPULAR POSTS