
ਮੋਗਾ(ਹੈੱਪੀ ਢੰਡ) ਦੇ ਗੀਤਾ ਭਵਨ ਵਿੱਚ ਧਰਮ ਦੇ ਪ੍ਰਚਾਰ ਲਈ ਚਲ ਰਹੇ ਭਾਗਵਤ ਕਥਾ ਸਮਾਗਮ ਤੇ ਕਥਾ ਵਿਆਸ ਡਾ. ਰਾਮ ਕਿਰਪਾਲ ਤ੍ਰਿਪਾਠੀ ਜੀ ਨੂੰ ਧਰਮ ਰਕਸ਼ਾ ਮੰਚ ਐਨ ਜੀ ਓ ਦੇ ਸਰਪ੍ਰਸਤ ਰਾਜਿੰਦਰ ਵਧਵਾ, ਜਸਵੰਤ ਰਾਏ ਅਨੰਦ ਤੇ ਚੈਅਰਮੈਨ ਸੁਰਿੰਦਰ ਸ਼ਰਮਾਂ ਗੁੱਲੂ ਨੇ ਦੋਸ਼ਾਲਾ ਦੇ ਕੇ ਸਨਮਾਨਿਤ ਕੀਤਾ ਤੇ ਸਵਾਮੀ ਵੇਦਾਂਤਾ ਨੰਦ ਤੇ ਸਵਾਮੀ ਸਹਿਜ ਪਰਕਾਸ਼ ਜੀ ਦੇ ਸਵਰੂਪ ਨੂੰ ਪੁਸ਼ਪ ਅਰਪਿਤ ਕੀਤੇ ਗਏ। ਸ਼ਹਿਰੀ ਪਰਧਾਨ ਸੋਨੂੰ ਅਰੋੜਾ ਨੇ ਕਿਹਾ ਪਿਛਲੇ ਸਾਲ ਲੋਕ ਡੋਨ ਦੇ ਚਲਦੇ ਵੱਡੇ ਧਾਰਮਿਕ ਸਮਾਗਮ ਨਹੀਂ ਹੋ ਸਕੇ। ਹੁਣ ਕਰੋਨਾ ਦੇ ਘਟਣ ਤੋਂ ਬਾਦ ਰਾਮ ਕਿਰਪਾਲ ਤ੍ਰਿਪਾਠੀ ਜੀ ਸ਼ਹਿਰ ਵਾਸੀਓ ਨੂੰ ਬਹੁਤ ਵਧੀਆ ਢੰਗ ਨਾਲ ਕਥਾ ਸੁਣਾਈ ਤੇ ਧਰਮ ਪ੍ਰਚਾਰ ਕਿਤਾ ਧਰਮ ਰਕਸ਼ਾ ਮੰਚ ਸਦਾ ਹੀ ਧਰਮ ਪ੍ਰਚਾਰ ਕਰਨ ਵਾਲੇ ਸੰਤ ਮਹਾਤਮਾ ਤੇ ਵਿਧਵਾਨਾਂ ਦਾ ਮਾਣ ਸਨਮਾਨ ਕਰਦੀ ਆ ਰਹੀ ਹੈ। ਉਹਨਾਂ ਦੀ ਸੰਸਥਾ ਖੁਦ ਧਰਮ ਪ੍ਰਚਾਰ ਨਾਲ ਸਮਾਜਸੇਵੀ ਕੰਮ ਵੀ ਕਰਦੀ ਹੈ। ਜਿਸ ਤਹਿਤ ਗੋ ਚਾਰਾ ਸੇਵਾ ਤੇ ਜਰੂਰਤ ਮੰਦਾ ਨੂੰ ਇਲਾਜ ਸੇਵਾ ਕਰ ਰਹੀ ਹੈ। ਰਾਮ ਕਰਪਾਲ ਤ੍ਰਿਪਾਠੀ ਜੀ ਨੇ ਧਰਮ ਰਕਸ਼ਾ ਮੰਚ ਦਾ ਧੰਨਵਾਦ ਕੀਤਾ ਤੇ ਕਿਹਾ ਧਰਮ ਰਕਸ਼ਾ ਮੰਚ ਜੋ ਲੋਕ ਸੇਵਾ ਦੇ ਕੰਮ ਕਰ ਰਹੀ ਹੈ ਉਹ ਓਹਨਾ ਦੀ ਪ੍ਰਸ਼ੰਸ਼ਾ ਕਰਦੇ ਹਨ। ਇਸ ਮੋਕੇ ਤੇ ਮਹਾਮੰਤਰੀ ਨਾਨਕ ਚੋਪੜਾ, ਮੀਤ ਪ੍ਰਧਾਨ ਸੱਤੀ ਚਾਵਲਾ, ਕੈਸ਼ੀਅਰ ਸਤੀਸ਼ ਕਟਾਰੀਆ, ਸਤੀਸ਼ ਗਰੋਵਰ, ਅਜਮੇਰ ਸਿੰਘ, ਰਾਜ ਕੁਮਾਰ ਸ਼ੈੱਟੀ, ਬਾਂਕੇ ਬਿਹਾਰੀ, ਸੋਮਦੱਤ ਸ਼ਰਮਾ ਹਾਜ਼ਿਰ ਸਨ।






