17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਟਰਾਈਡੈਂਟ ਗਰੂੱਪ ਵੱਲੋਂ ਪਿੰਡ ਫਤਿਹਗੜ੍ਹ ਛੰਨਾਂ ਪਿੰਡ ਦੀ ਸੀਵਰੇਜ ਸਮੱਸਿਆ ਦੇ ਹੱਲ...

ਟਰਾਈਡੈਂਟ ਗਰੂੱਪ ਵੱਲੋਂ ਪਿੰਡ ਫਤਿਹਗੜ੍ਹ ਛੰਨਾਂ ਪਿੰਡ ਦੀ ਸੀਵਰੇਜ ਸਮੱਸਿਆ ਦੇ ਹੱਲ ਲਈ ਪੰਚਾਇਤ ਨੂੰ 5 ਲੱਖ ਰੁਪੈ ਦਿੱਤੇ ਗਏ

ਟਰਾਈਡੈਂਟ ਐਮ.ਡੀ.ਪਦਮ ਸ੍ਹੀ ਰਾਜਿੰਦਰ ਗੁਪਤਾ ਦੀ ਸੋਚ ਪਿੰਡਾਂ ਨੂੰ ਮਿਲਣ ਸਹਿਰਾਂ ਵਰਗੀਆਂ ਸਹੂਲਤਾਂ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਟਰਾਈਡੈਂਟ ਗਰੁੱਪ ਸੰਘੇੜਾ ਧੌਲਾ ਦੇ ਆਲੇ ਦੁਆਲੇ ਲਗਦੇ ਪਿੰਡਾਂ ਵਿੱਚ ਚਲਾਏ ਗਏ ਸਫਾਈ ਅਭਿਆਨ ਅਤੇ ਵਾਤਾਵਰਣ ਦੀ ਸੁੱਧਤਾ ਲਈ ਲਾਏ ਜਾ ਰਹੇ ਲੱਖਾਂ ਦਰੱਖਤਾਂ ਦੇ ਨਾਲ ਨਾਲ ਆਪਣੇ ਪੱਧਰ ਤੇ ਟਰਾਈਡੈਂਟ ਗਰੁੱਪ ਵੱਲੋਂ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਨਾਲ ਲੈਸ ਕਰਨ ਦੇ ਚੱਕੇ ਬੀੜੇ ਸਦਕਾ ਟਰਾਈਡੈਂਟ ਗਰੁੱਪ ਦੇ ਐੰਮ.ਡੀ ਪਦਮ ਸ੍ਹੀ ਰਾਜਿੰਦਰ ਗੁਪਤਾ ਦੇ ਦਿਸਾ-ਨਿਰਦੇਸਾਂ ਤਹਿਤ ਟਰਾਈਡੈਂਟ ਗਰੁੱਪ ਦੇ ਅਧਿਕਾਰੀਆਂ ਵੱਲੋਂ ਯੂਨਿਟ ਧੌਲਾ ਦੇ ਨਜਦੀਕੀ ਪਿੰਡ ਫਤਿਹਗੜ੍ਹ ਛੰਨਾਂ ਦੇ ਸੀਵਰੇਜ ਸਿਸਟਮ ਦੇ ਹੱਲ ਲਈ ਪਿੰਡ ਦੀ ਪੰਚਾਇਤ ਨੂੰ 5 ਲੱਖ ਰੂਪੈ ਦਾ ਸੀਵਰੇਜ ਪਾਈਪਾਂ ਦਾ ਸਮਾਨ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਈਡੈਂਟ ਅਧਿਕਾਰੀ ਰੁਪਿੰਦਰ ਗੁਪਤਾ ਸੰਘੇੜਾ ਅਤੇ ਜਰਮਨਜੀਤ ਸਿੰਘ ਧੌਲਾ ਨੇਂ ਦੱਸਿਆ ਕਿ ਪਿੰਡ ਫਤਿਹਗੜ੍ਹ ਛੰਨਾਂ ਦੀ ਪੰਚਾਇਤ ਵੱਲੋਂ ਸੀਵਰੇਜ ਦੀ ਮਾੜੀ ਦੁਰਦਸਾ ਸਬੰਧੀ ਟਰਾਈਡੈਂਟ ਨੂੰ ਜਾਣੂੰ ਕਰਵਾਇਆ ਗਿਆ ਸੀ ਜਿਸ ਨੂੰ ਭਾਪਦਿਆਂ ਐੰਮ.ਡੀ ਪਦਮ ਸ੍ਹੀ ਰਾਜਿੰਦਰ ਗੁਪਤਾ ਵੱਲੋਂ ਤੁਰੰਤ ਸੇਵਾ ਭਾਵਨਾਂ ਤਹਿਤ ਇਸ ਸਮੱਸਿਆ ਦੇ ਹੱਲ ਲਈ ਸੀਵਰੇਜ ਪਾਈਪਾਂ ਪੁਟਾਈ ਸਮੇਤ ਸਮਾਨ ਦੀ ਖਰੀਦੋ ਫਰੋਖਤ ਤਹਿਤ ਪੰਜ ਲੱਖ ਰੂਪੈ ਪਿੰਡ ਦੀ ਸਮੁੱਚੀ ਪੰਚਾਇਤ ਨੂੰ ਦਿੱਤੇ ਗਏ ਹਨ। ਸਮਾਜ ਭਲਾਈ ਕੰੰਮਾਂ ਲਈ ਹਮੇਸਾਂ ਤੱਤਪਰ ਰਹਿੰਦਿਆਂ ਟਰਾਈਡੈਂਟ ਗਰੁੱਪ ਵੱਲੋਂ ਕੋਵਿਡ-19 ਦੀ ਮਹਾਂਮਾਰੀ ਤੋਂ ਬਚਾਉ ਤਹਿਤ ਕਾਹਨੇਕੇ ਪਿੰਡ ਦੀ ਪੰਚਾਇਤ ਛੱਪੜਾਂ ਦੇ ਗੰਦੇ ਪਾਣੀ ਦੀ ਨਿਕਾਸੀ ਕਰਨ ਜਾਨਲੇਵਾ ਬਿਮਾਰੀਆਂ ਤੋਂ ਬਚਾਉ ਲਈ 50,000/-/-ਰੂਪੈ ਦਾ ਚੈੱਕ ਦਿੱਤਾ ਗਿਆ ਹੈ। ਤੰਦਰੁਸਤ ਸਮਾਜ ਦੀ ਸਿਰਜਣਾਂ ਤਹਿਤ ਟਰਾਈਡੈਂਟ ਮੈਗਾ ਮੈਡੀਕਲ ਕੈਂਪਾ ਰਾਹੀਂ ਲੱਖਾਂ ਲੋੜਬੰਦਾ ਦੇ ਮੁਫਤ ਇਲਾਜ ਅਤੇ ਦਵਾਈਆਂ ਦੀ ਨਿਰਸਵਾਰਥ ਸੇਵਾ ਨਿਭਾਈ ਜਾ ਚੱਕੀ ਹੈ । ਟਰਾਈਡੈਂਟ ਵਿੱਚ ਹਜਾਰਾਂ ਲੜਕੇ ਲੜਕੀਆਂ ਨੂੰ ਰੁਜਗਾਰ ਪ੍ਹਦਾਨ ਕਰਦਿਆਂ ਉਨ੍ਹਾਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਕਰਨ ਤੇ ਸੁਰੱਖਿਅਤ ਭਵਿੱਖ ਦੇ ਮੌਕੇ ਪ੍ਹਦਾਨ ਕਰਦਾ ਆ ਰਿਹਾ ਹੈ ਗਰੁੱਪ ਵਿੱਚ ਕੰਮ ਕਰਦੀਆਂ ਲੜਕੀਆਂ ਦੇ ਵਿਆਹਾਂ ਤੇ ਸ਼ਗਨ ਰਾਸੀ ਦਿੱਤੀ ਗਈ । ਇਸ ਮੌਕੇ ਸਰਪੰਚ ਸੁਖਪਾਲ ਸਿੰਘ, ਪੰਚ ਮੱਖਣ ਸਿੰਘ,ਜਗਰੂਪ ਸਿੰਘ ਨੰਬਰਦਾਰ ,ਨਿਰਮਲ ਸਿੰਘ ਸਾਬਕਾ ਸਰਪੰਚ , ਪਿੰਡ ਦੇ ਮੋਹਤਬਰ ਰੇਸਸ਼ ਸਿੰਘ ਮੈਂਬਰ ਗੁਰਚਰਨ ਸਿੰਘ, ਰਾਮ ਸਿੰਘ, ਭੋਲਾ ਸਿੰਘ, ਜਗਸੀਰ ਸਿੰਘ ਪ੍ਹਧਾਨ ਕੋ-ਆਪ੍ਹੇਟਿਵ ਸੁਸਾਇਟੀ ਛੰਨਾਂ ਨੇਂ ਟਰਾਈਡੈਂਟ ਗਰੁੱਪ ਦਾ ਧੰਨਵਾਦ ਕੀਤਾ।

Today Now News

RELATED ARTICLES
- Advertisment -

POPULAR POSTS