ਤਾਂ ਜੋ ਛੱਪੜਾਂ ਦੇ ਗੰਦੇ ਪਾਣੀ ਦੀ ਨਿਕਾਸੀ ਹੋਣ ਨਾਲ ਜਾਨਲੇਵਾ ਬਿਮਾਰੀਆਂ ਤੋਂ ਬਚਾਉ ਕੀਤਾ ਜਾ ਸਕੇ ।

ਬਰਨਾਲਾ (ਕਰਨਪਰੀਤ ਧੰਦਰਾਲ) : ਟਰਾਈਡੈਂਟ ਗਰੁੱਪ ਦੇ ਐੰਮ.ਡੀ ਪਦਮਸ੍ਹੀ ਰਾਜਿੰਦਰ ਗੁਪਤਾ ਦੇ ਦਿਸਾ-ਨਿਰਦੇਸਾਂ ਤਹਿਤ ਟਰਾਈਡੈਂਟ ਗਰੁੱਪ ਦੇ ਅਧਿਕਾਰੀਆਂ ਵੱਲੋਂ ਯੂਨਿਟ ਧੌਲਾ ਦੇ ਨਜਦੀਕੀ ਪਿੰਡ ਕਾਹਨੇਕੇ ਦੇ ਛੱਪੜਾਂ ਦੀ ਸਫਾਈ ਲਈ ਪਿੰਡ ਦੀ ਪੰਚਾਇਤ ਨੂੰ 50,000/-ਰੂਪੈ ਦੀ ਰਾਸ਼ੀ ਦਾ ਚੈੱਕ ਭੇਂਟ ਕੀਤਾ ਗਿਆ। ਚੈੱਕ ਲੈਣ ਉੱਪਰੰਤ ਪਿੰਡ ਕਾਹਨੇਕੇ ਦੀ ਸਮੁੱਚੀ ਪੰਚਾਇਤ ਵੱਲੋਂ ਸਰਪੰਚ ਚਰਨਪਾਲ ਕੌਰ, ਸਮਾਜ ਸੇਵੀ ਸਤਨਾਮ ਸਿੰਘ ਢਿੱਲੋਂ,ਪੰਚਾਇਤ ਮੈਂਬਰ ਮਨਪਰੀਤ ਸਿੰਘ,ਲਾਭ ਸਿੰਘ,ਜਾਗਰ ਸਿੰਘ,ਜਗਸੀਰ ਸਿੰਘ, ਸੁਰਜੀਤ ਸਿੰਘ, ਗੁਰਵਿੰਦਰ ਕੌਰ, ਕਿਰਨਜੀਤ ਕੌਰ, ਪਰਮਜੀਤ ਕੌਰ ਵੱਲੋਂ ਕੋਟਿਨ ਕੋਟ ਧੰਨਵਾਦ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਈਡੈਂਟ ਅਧਿਕਾਰੀ ਰੁਪਿੰਦਰ ਗੁਪਤਾ ਨੇਂ ਦੱਸਿਆ ਕਿ ਸਮੁੱਚੇ ਸੰਸਾਰ ਵਿੱਚ ਚੱਲ ਰਹੀ ਕੋਵਿਡ-19 ਦੀ ਮਹਾਂਮਾਰੀ ਤੋਂ ਬਚਾਉ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਤਹਿਤ ਸਫਾਈ ਦੇ ਮੱਧੇਨਜ਼ਰ 50,000/-/-ਰੂਪੈ ਦਾ ਚੈੱਕ ਪਿੰਡ ਦੀ ਪੰਚਾਇਤ ਨੂੰ ਦਿੱਤਾ ਗਿਆ ਹੈ।ਤਾਂ ਜੋ ਛੱਪੜਾਂ ਦੇ ਗੰਦੇ ਪਾਣੀ ਦੀ ਨਿਕਾਸੀ ਹੋਣ ਨਾਲ ਜਾਨਲੇਵਾ ਬਿਮਾਰੀਆਂ ਤੋਂ ਬਚਾਉ ਕੀਤਾ ਜਾ ਸਕੇ । ਉਨ੍ਹਾਂ ਦੱਸਿਆ ਕਿ ਸਮਾਜ ਭਲਾਈ ਕੰੰਮਾਂ ਲਈ ਹਮੇਸਾਂ ਤੱਤਪਰ ਰਹਿੰਦਿਆਂ ਟਰਾਈਡੈਂਟ ਗਰੁੱਪ ਵੱਲੋਂ ਇਸ ਤੋਂ ਪਹਿਲਾਂ ਵੀ ਦੋ ਵਾਰ ਟਰਾਈਡੈਂਟ ਮੈਗਾ ਮੈਡੀਕਲ ਕੈਂਪਾ ਰਾਹੀਂ ਲੱਖਾਂ ਲੋੜਬੰਦਾ ਦੇ ਮੁਫਤ ਇਲਾਜ ਅਤੇ ਦਵਾਈਆਂ ਦੀ ਨਿਰਸਵਾਰਥ ਸੇਵਾ ਨਿਭਾਈ ਜਾ ਚੱਕੀ ਹੈ ਅਤੇ ਲੱਖਾਂ ਦਰੱਖਤ ਪੌਦਿਆਂ ਰਾਹੀਂ ਹਰੇ-ਭਰੇ ਵਾਤਾਵਰਣ ਦੇ ਮੱਧੇਨਜ਼ਰ ਦਰੱਖਤ ਲਾਏ ਜਾ ਰਹੇ ਹਨ ਤਾਂ ਜੋ ਵਾਤਾਵਰਣ ਦੀ ਸੁੱਧਤਾ ਨਾਲ ਸਾਡਾ ਆਲਾ ਦੁਆਲਾ ਸੁੱਰੱਖਿਅਤ ਰਹੇ । ਟਰਾਈਡੈਂਟ ਵਿੱਚ ਹਜਾਰਾਂ ਲੜਕੇ ਲੜਕੀਆਂ ਨੂੰ ਰੁਜਗਾਰ ਪ੍ਹਦਾਨ ਕਰਦਿਆਂ ਉਨ੍ਹਾਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਕਰਨ ਤੇ ਸੁਰੱਖਿਅਤ ਭਵਿੱਖ ਦੇ ਮੌਕੇ ਪ੍ਹਦਾਨ ਕਰਦਾ ਆ ਰਿਹਾ ਹੈ ਗਰੁੱਪ ਵਿੱਚ ਕੰਮ ਕਰਦੀਆਂ ਲੜਕੀਆਂ ਦੇ ਵਿਆਹਾਂ ਤੇ ਸ਼ਗਨ ਰਾਸੀ ਦਿੱਤੀ ਗਈ ।






