16.8 C
Chandigarh

TODAY NOW NEWS

Friday, March 20, 2026
HomeBREAKING NEWSਸਮਾਜ ਸੇਵੀ ਸ਼ੀਸ਼ਪਾਲ ਸਿੰਗਲਾ ਨੂੰ  ਇਲਾਕੇ ਦੀਆਂ ਅਨੇਕਾਂ ਹਸਤੀਆਂ ਨੇ ਦਿੱਤੀਆਂ ਸ਼ਰਧਾਂਜਲੀ    

ਸਮਾਜ ਸੇਵੀ ਸ਼ੀਸ਼ਪਾਲ ਸਿੰਗਲਾ ਨੂੰ  ਇਲਾਕੇ ਦੀਆਂ ਅਨੇਕਾਂ ਹਸਤੀਆਂ ਨੇ ਦਿੱਤੀਆਂ ਸ਼ਰਧਾਂਜਲੀ    

      ਮਾਨਸਾ 24 ਫ਼ਰਵਰੀ ਗੁਰਜੰਟ ਸਿੰਘ ਬਾਜੇਵਾਲੀਆ/ ਇਲਾਕੇ ਦੇ ਸਮਾਜ ਸੇਵੀ ਸ਼ੀਸ਼ਪਾਲ ਸਿੰਗਲਾ ਦੀ ਅੰਤਮ ਅਰਦਾਸ ਮੌਕੇ ਉਨ੍ਹਾਂ ਨੂੰ ਜਿੱਥੇ ਸੈਂਕੜੇ ਲੋਕਾਂ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ।ਉਥੇ ਇਲਾਕੇ ਦੇ ਸਿਆਸੀ ਆਗੂਆਂ ਨੇ ਵੀ ਆਪਣੀ ਹਾਜ਼ਰੀ ਲਗਵਾਈ ।ਜ਼ਿਕਰਯੋਗ ਹੈ ਕਿ 13 ਫਰਵਰੀ 2022 ਨੂੰ  ਸ਼ੀਸ਼ਪਾਲ ਸਿੰਗਲਾ ਪੁੱਤਰ ਹੰਸਰਾਜ ਸਿੰਗਲਾ ਭੱਠੂ  ਵਾਲੇ ਵਾਸੀ ਸਰਦੂਲਗਡ਼੍ਹ (ਮਾਨਸਾ) ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ

ਗੁਰੂ ਚਰਨਾਂ ਚ ਜਾ ਬਿਰਾਜੇ।ਉਨ੍ਹਾਂ ਨਮਿੱਤ ਰੱਖੇ ਗਏ ਸ੍ਰੀ ਗਰੁਡ਼ ਪੁਰਾਣ ਦੇ ਪਾਠ ਦੇ ਭੋਗ ਅਤੇ ਅੰਤਮ ਅਰਦਾਸ ਮੌਕੇ ਹਨੂੰਮਾਨ ਮੰਦਰ ਸਰਦੂਲਗੜ੍ਹ  ਵਿਖੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਹਲਕੇ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ ,ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ,ਕਾਂਗਰਸ ਪਾਰਟੀ ਦੇ ਉਮੀਦਵਾਰ ਬਿਕਰਮ ਮੋਫਰ ਦੀ ਮਾਤਾ ਕੁਲਵਿੰਦਰ ਕੌਰ ਮੋਫਰ ,ਚੇਅਰਮੈਨ ਰਾਮ ਸਿੰਘ ਸਰਦੂਲਗੜ੍ਹ ,ਬੀਜੇਪੀ ਪਾਰਟੀ ਦੇ ਉਮੀਦਵਾਰ ਜਗਜੀਤ ਸਿੰਘ ਮਿਲਖਾ ,ਇਲਾਕੇ ਦੇ ਉੱਘੇ ਸਮਾਜ ਸੇਵੀ ਦਰਸ਼ਨ ਗਰਗ,ਪ੍ਰੇਮ ਕੁਮਾਰ ਗਰਗ ਤੋਂ ਇਲਾਵਾ ਇਲਾਕੇ ਦੀਆਂ ਅਨੇਕਾਂ ਧਾਰਮਿਕ, ਸਮਾਜਿਕ,ਬੁੱਧੀਜੀਵੀ  ਜਥੇਬੰਦੀਆਂ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ।ਅੰਤਮ ਅਰਦਾਸ ਮੌਕੇ ਉਨ੍ਹਾਂ ਦੇ ਭਰਾ ਧਰਮਪਾਲ ਠੇਕੇਦਾਰ ,ਸਵਰਨ ਕੁਮਾਰ ਮਾਣਾ ਅਤੇ  ਹੋਣਹਾਰ ਪੁੱਤਰ ਅਭੀ ਸਿੰਗਲਾ ਜੇਈ  ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ।

Today Now News

RELATED ARTICLES
- Advertisment -

POPULAR POSTS