16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਪੱਟੀ ਦੇ ਪਿੰਡ ਕੁੱਲਾ ਦੇ ਫੌਜ ਵਿਚ ਅਭਿਆਸ ਦੌਰਾਨ ਮਾਰੇ ਫੌਜੀ ਜਵਾਨ...

ਪੱਟੀ ਦੇ ਪਿੰਡ ਕੁੱਲਾ ਦੇ ਫੌਜ ਵਿਚ ਅਭਿਆਸ ਦੌਰਾਨ ਮਾਰੇ ਫੌਜੀ ਜਵਾਨ ਜ਼ੋਰਾਵਰ ਸਿੰਘ ਨੂੰ ਅੰਤਿਮ ਅਰਦਾਸ ਮੌਕੇ ਵੱਖ ਵੱਖ ਆਗੂਆਂ ਵਲੋਂ ਸ਼ਰਧਾਜਲੀਆਂ ਭੇਂਟ ।

ਮਿਰਤਕ ਦੇ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਅਤੇ ਸ਼ਹੀਦ ਦੀ ਪਿੰਡ ਵਿੱਚ ਕੋਈ ਯਾਦਗਾਰ ਬਣਾਉਣ ਲਈ ਵੀ ਸਰਕਾਰ ਨਾਲ ਗੱਲ ਕੀਤੀ ਜਾਵੇਗੀ ।

ਤਰਨਤਾਰਨ ਦੇ ਵਿਧਾਇਕ ਧਰਮਬੀਰ ਅਗਨੀਹੋਤਰੀ

ਤਰਨਤਾਰਨ (ਜਸਬੀਰ ਸਿੰਘ) : ਤਰਨਤਾਰਨ ਦੇ ਪੱਟੀ ਅਧੀਨ ਆਉਂਦੇ ਪਿੰਡ ਕੁੱਲਾ ਦੇ ਨੋਜਵਾਨ ਜ਼ੋਰਾਵਰ ਸਿੰਘ ਜੋ ਕਿ 2017 ਤੋਂ ਫੌਜ ਵਿਚ ਭਰਤੀ ਹੋਣ ਦੌਰਾਨ ਝਾਰਖੰਡ ਦੇ ਰਾਮਗੜ ਜ਼ਿਲ੍ਹੇ ਸੈਨਾ ਦੇ ਸਿੱਖ ਰੈਜੀਮੈਂਟਲ ਸੈਂਟਰ ਵਿਚ ਟ੍ਰੇਨਿੰਗ ਅਭਿਆਸ ਕਰ ਰਿਹਾ ਸੀ । ਇਸ ਅਭਿਆਸ ਦੌਰਾਨ ਉਨ੍ਹਾਂ ਵਲੋਂ ਇੱਕ ਐੱਸ.ਆਰ.ਸੀ. ਸਿੱਖ ਮਿਊਜ਼ੀਅਮ ਦੇ ਸਾਹਮਣੇ ਮਾਥੁਰ ਤਲਾਬ ਵਿਚ ਅਭਿਆਸ ਕਰਦੇ ਸਮੇਂ ਡੂੰਘੇ ਪਾਣੀ ਵਿੱਚ ਆਪਣੇ ਸਾਥੀ ਦੀ ਮਦਦ ਦੌਰਾਨ ਉਸ ਦੀ ਪਾਣੀ ਦੀ ਦਲਦਲ ਵਿਚ ਫਸਕੇ ਡੁੱਬਣ ਨਾਲ ਮੌਤ ਹੋ ਗਈ ਸੀ ।
ਅੱਜ ਜ਼ੋਰਾਵਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਪਿੰਡ ਕੁੱਲਾ ਵਿਚ ਕਰਵਾਇਆ ਗਿਆ ਜਿਸ ਵਿਚ ਵੱਖ ਵੱਖ ਆਗੂਆਂ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਇਸ ਮੌਕੇ ਤਰਨਤਾਰਨ ਦੇ ਵਿਧਾਇਕ ਧਰਮਬੀਰ ਅਗਨੀਹੋਤਰੀ ਵੀ ਪੁੱਜੇ ਜਿਨ੍ਹਾਂ ਵਲੋਂ ਪੰਜਾਬ ਸਰਕਾਰ ਵਲੋਂ 5 ਲੱਖ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ । ਉਨ੍ਹਾਂ ਕਿਹਾ ਕਿ ਉਹ ਮਿਰਤਕ ਦੇ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਅਤੇ ਸ਼ਹੀਦ ਦੀ ਪਿੰਡ ਵਿਚ ਕੋਈ ਯਾਦਗਾਰ ਬਣਾਉਣ ਲਈ ਵੀ ਸਰਕਾਰ ਨਾਲ ਗੱਲ ਕਰਨਗੇ ਅਤੇ ਜੋ ਵੀ ਸੰਭਵ ਮਦਦ ਹੋਈ ਉਹ ਕੀਤੀ ਜਾਵੇਗੀ ।

Today Now News

RELATED ARTICLES
- Advertisment -

POPULAR POSTS