ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ ਜਾਣ ਤਾਂ ਜੋ ਵਾਤਾਵਰਣ ਨੂੰ ਸ਼ੁੱਧ ਰੱਖਿਆ ਜਾ ਸਕੇ : ਡੀ.ਐਸ.ਪੀ(ਐਚ)

ਬਰਨਾਲਾ (ਕਰਨਪ੍ਰੀਤ ਧੰਦਰਾਲ) : ਵਿਸ਼ਵ ਵਾਤਾਵਰਨਦਿਵਸ ਮੌਕੇ ਮਾਨਯੋਗ ਸ੍ਰੀ ਹੇਮੰਤ ਕੁਮਾਰ ਸ਼ਰਮਾ ਡੀ.ਐਸ.ਪੀ(ਐਚ) ਵੱਲੋਂ ਡੀ.ਐਫ.ਓ ਆਫਿਸ ਦੇ ਸਹਿਯੋਗ ਦੇ ਨਾਲ ਐੱਸ.ਐੱਸ.ਪੀ ਦਫ਼ਤਰ ਵਿਖੇ ਅਲੱਗ ਅਲੱਗ ਥਾਵਾਂ ਤੇ ਪੌਦੇ ਲਾਏ ਇਸ ਮੌਕੇ ਉਹਨਾਂ ਕਿਹਾ ਕੋਰੋਨਾਵਾਇਰਸ ਦੌਰਾਨ ਆਕਸੀਜਨ ਅਤੇ ਹਵਾ ਪ੍ਰਦੂਸ਼ਣ ਦੀ ਘਾਟ ਦੇ ਮੱਦੇਨਜ਼ਰ, ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ ਜਾਣ ਤਾਂ ਜੋ ਵਾਤਾਵਰਣ ਨੂੰ ਸ਼ੁੱਧ ਰੱਖਿਆ ਜਾ ਸਕੇ। ਪੌਦੇ ਲਗਾਉਣਾ ਮਨੁੱਖੀ ਜੀਵਨ ਲਈ ਬਹੁਤ ਮਹੱਤਵਪੂਰਨ ਹੈ। ਕਿਉਂਕਿ ਜਿੱਥੇ ਪੌਦੇ ਵਾਤਾਵਰਣ ਨੂੰ ਸ਼ੁੱਧ ਰੱਖਦੇ ਹਨ, ਉਹ ਮਨੁੱਖੀ ਜੀਵਨ ਲਈ ਆਕਸੀਜਨ ਪ੍ਰਦਾਨ ਕਰਦੇ ਹਨ. ਅੱਜ ਅਸੀਂ ਕੋਰੋਨਵਾਇਰਸ ਕਾਰਨ ਆਕਸੀਜਨ ਦੀ ਘਾਟ ਦਾ ਸਾਹਮਣਾ ਕਰ ਰਹੇ ਹਾਂ. ਸਭ ਨੂੰ ਅਪੀਲ ਕੀਤੀ ਹੈ ਕਿ ਵਾਤਾਵਰਨ ਜੇਕਰ ਸਾਫ਼ ਸੁਥਰਾ ਰੱਖਾਂਗੇ ਤਾਂ ਹੀ ਭਿਆਨਕ ਬਿਮਾਰੀਆਂ ਤੋਂ ਦੂਰ ਰਹਾਂਗੇ ਅਤੇ ਆਉਣ ਵਾਲੇ ਸਮੇਂ ਵਿਚ ਆਕਸੀਜਨ ਦੀ ਵੀ ਕਮੀ ਨਹੀਂ ਰਹੇਗੀ । ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਪੌਦਿਆਂ ਦੇ ਵੱਡੇ ਹੋਣ ਤਕ ਉਨ੍ਹਾਂ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਇਸ ਮੌਕੇ ਸੁਪਰਡੈਂਟ ਪਲਵਿੰਦਰ ਸਿੰਘ, ਸਟੈਨੋ ਸੁਖਜਿੰਦਰ ਸਿੰਘ, ਲਾਈਨ ਅਫਸਰ ਅਮਰ ਚੰਦ ਅਤੇ ਹੋਰ ਦਫਤਰੀ ਸਟਾਫ ਮੌਜੂਦ ਸਨ।






