ਮੈਡੀਕਲ ਸੁਵਿਧਾ ਨੂੰ ਦੇਖਦਿਆਂ ਦਿਵਾਂਗ ਤੇ ਕੈਂਸਰ ਪੀੜਤਾਂ ਨੂੰ ਕੋਰੋਨਾ ਕਾਲ ‘ਚ ਛੋਟ ਦਿੱਤੀ ਜਾ ਰਹੀ ਹੈ।

ਨਵੀਂ ਦਿੱਲੀ (ਏਜੇਂਸੀ) : ਰੇਲਵੇ ਡਿਪਾਰਟਮੈਂਟ ਟਰੇਨਾਂ ‘ਚ ਬਜ਼ੁਰਗਾਂ ਨੂੰ ਰਾਖਵਾਂਕਰਨ ਤਾਂ ਦੇ ਰਿਹਾ ਹੈ ਪਰ ਯਾਤਰਾ ‘ਚ ਮਿਲਣ ਵਾਲੀ ਛੋਟ ਨੂੰ ਬੰਦ ਕਰ ਦਿੱਤਾ ਗਿਆ ਹੈ। ਲਾਕਡਾਊਨ ਦੇ ਦਿਨਾਂ ‘ਚ ਜਦੋਂ ਛੋਟ ਨਾ ਦੇਣ ਦਾ ਐਲਾਨ ਕੀਤਾ ਗਿਆ ਸੀ । ਰੇਲਵੇ ਦਾ ਕਹਿਣਾ ਸੀ ਕਿ ਛੋਟ ਬੰਦ ਕਰਨ ਨਾਲ ਬਜ਼ੁਰਗ ਯਾਤਰੀ ਸਫ਼ਰ ਨਹੀਂ ਕਰਨਗੇ। ਹੁਣ ਬਜ਼ੁਰਗਾਂ ਨੂੰ ਰਿਜ਼ਰਵੇਸ਼ਨ ਫਾਰਮ ਭਰ ਕੇ ਜਮ੍ਹਾਂ ਕਰਨ ਤੇ ਕੋਟੇ ਤੋਂ ਹੇਠਲੇ ਦੀ ਬਰਥ ਤਾਂ ਮਿਲ ਜਾਂਦੀ ਹੈ ਪਰ ਕਿਰਾਏ ‘ਚ ਰਿਯਾਅਤ ਨਹੀਂ ਮਿਲਦੀ ਹੈ। ਸਿਰਫ਼ ਅਪਾਹਜ ਤੇ ਕੈਂਸਰ ਪੀੜਤਾਂ ਨੂੰ ਪਹਿਲਾਂ ਦੀ ਤਰ੍ਹਾਂ ਛੋਟ ਮਿਲ ਰਹੀ ਹੈ।
ਰੇਲਵੇ ‘ਚ 58 ਸਾਲ ਤੋਂ ਉਪਰ ਔਰਤਾਂ ਨੂੰ ਕਿਰਾਏ ‘ਚ 50 ਫੀਸਦੀ ਤੇ 60 ਸਾਲ ਤੋਂ ਜ਼ਿਆਦਾ ਉਮਰ ਦੇ ਪੁਰਸ਼ ਯਾਤਰੀਆਂ ਨੂੰ 40 ਫੀਸਦੀ ਰਿਆਯਤ ਦਿੱਤੀ ਜਾਂਦੀ ਹੈ। ਵਰਤਮਾਨ ‘ਚ ਇਸ ਉਮਰ ਦੇ ਯਾਤਰੀਆਂ ਤੋਂ ਪੂਰਾ ਕਿਰਾਇਆ ਲਿਆ ਜਾ ਰਿਹਾ ਹੈ। ਕੋਰੋਨਾ ਕਾਲ ‘ਚ ਰੇਲਵੇ ਵੱਲੋਂ ਟਰੇਨਾਂ ਨੂੰ ਸਪੈਸ਼ਲ ਬਣਾ ਕੇ ਚਲਾਇਆ ਜਾ ਰਿਹਾ ਹੈ। ਸਪੈਸ਼ਲ ਟਰੇਨਾਂ ਦਾ ਹੀ ਹਵਾਲਾ ਦੇ ਕੇ ਬਜ਼ੁਰਗ ਯਾਤਰੀਆਂ ਨੂੰ ਛੋਟ ਦੇਣ ਦੀ ਗੱਲ ਕਹੀ ਜਾ ਰਹੀ ਹੈ।
ਇਸ ਨੂੰ ਲੈ ਕੇ ਰੇਲਵੇ ਰਾਖਵਾਂਕਰਨ ਕੇਂਦਰ ‘ਚ ਰੇਲ ਮੁਲਾਜ਼ਮ ਤੇ ਬਜ਼ੁਰਗ ਯਾਤਰੀਆਂ ਵਿਚਕਾਰ ਰੋਜ਼ ਬਹਿਸ ਹੁੰਦੀ ਹੈ। ਯਾਤਰੀਆਂ ਦਾ ਕਹਿਣਾ ਹੈ ਕਿ ਜਦੋਂ ਸਪੈਸ਼ਲ ਟਰੇਨ ‘ਚ ਛੋਟ ਦਾ ਪ੍ਰਬੰਧ ਨਹੀਂ ਹੈ ਤਾਂ ਦਿਵਾਂਗ ਤੇ ਕੈਂਸਰ ਪੀੜਤਾਂ ਨੂੰ ਕਿਵੇਂ ਮਿਲ ਰਹੀ ਹੈ। ਇਸ ‘ਤੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਕੰਪਿਊਟਰ ਸਿਸਟਮ ‘ਚ ਰੇਲਵੇ ਬੋਰਡ ਵੱਲੋਂ ਕਾਲਮ ਤੈਅ ਹੈ। ਮੈਡੀਕਲ ਸੁਵਿਧਾ ਨੂੰ ਦੇਖਦਿਆਂ ਦਿਵਾਂਗ ਤੇ ਕੈਂਸਰ ਪੀੜਤਾਂ ਨੂੰ ਕੋਰੋਨਾ ਕਾਲ ‘ਚ ਛੋਟ ਦਿੱਤੀ ਜਾ ਰਹੀ ਹੈ।





