ਮਰੀਜਾਂ ਨੂੰ ਹੁਣ ਆਪਣੇ ਇਲਾਜ ਲਈ ਬਠਿੰਡਾ, ਲੁਧਿਆਣਾ, ਪਟਿਆਲਾ ,ਚੰਡੀਗੜ੍ਹ ਵਿੱਖੇ ਇਲਾਜ ਲਈ ਨਹੀਂ ਜਾਣਾਂ ਪਵੇਗਾ ਜੋ ਕਿਹਾ ਕਰਕੇ ਦਿਖਾਇਆ* ਕੇਵਲ ਢਿੱਲੋਂ

ਬਰਨਾਲਾ (ਕਰਨਪਰੀਤ ਧੰਦਰਾਲ) : ਜ਼ਿਲਾ ਬਰਨਾਲਾ ਵਾਸੀਆਂ ਲਈ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਵਿਭਾਗ ਦੇ ਮੰਤਰੀ ਸ. ਬਲਵੀਰ ਸਿੰਘ ਸਿੱਧੂ ਦੇ ਸਹਿਯੋਗ ਸਦਕਾ ਅਤੇ ਆਪਣੇ ਅਣਥੱਕ ਯਤਨਾਂ ਨਾਲ ਜ਼ਿਲਾ ਬਰਨਾਲਾ ਵਾਸੀਆਂ ਦੀ ਸਭ ਤੋਂ ਵੱਡੀ ਅਹਿਮ ਮੰਗ ਨੂੰ ਪੂਰਾ ਕਰਦਿਆਂ ਕੇਵਲ ਢਿੱਲੋਂ ਨੇਂ ਜ਼ਿਲਾ ਬਰਨਾਲਾ ਵਾਸੀਆਂ ਦੀ ਪਿਛਲੇ ਕਈ ਦਹਾਕਿਆ ਤੋਂ ਲਟਕਦੀ ਅਤੇ ਅਤਿ ਜਰੂਰੀ ਮੰਗ ਆਪਣੇ ਰਾਜਸੀ ਕੱਦ ਦਾ ਲੋਹਾ ਮੰਨਵਾਉਂਦਿਆਂ ਅਣਥੱਕ ਅਤੇ ਕੜੀ ਮਿਹਨਤ ਸਦਕਾ ਬਰਨਾਲਾ ਲਈ ਨਵਾਂ ਸਰਕਾਰੀ ਸੁਪਰ ਸਪੈਸ਼ਲਿਟੀ ਹਸਪਤਾਲ ਮੰਨਜੂਰ ਕਰਵਾ ਲਿਆ ਜਿਸ ਨੂੰ ਲੈ ਕੇ ਬਰਨਾਲਾ ਵਾਸੀਆਂ ਖੁਸੀ ਦੀ ਲਹਿਰ ਹੈ।
ਇਸ ਮੋਕੇ ਸ. ਕੇਵਲ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਵਲ ਢਿੱਲੋਂ ਬਰਨਾਲਾ ਦੀ ਧਰਤੀ ਦਾ ਜੰਮਪਲ ਹੈ ਜਿਸਦੇ ਲਈ ਜਿੰਨ੍ਹਾਂ ਵੀ ਕਰਾਂ ਚੰਗਾ ਮੇਰੀ ਜਿੰਮੇਵਾਰੀ ਹੈ ਬਰਨਾਲਾ ਮੇਰੀ ਰੂਹ ਹੈ ਤੇ ਗੱਲਾਂ ਕਰਨੀਆਂ ਮੈਨੂੰ ਆਉਂਦੀਆਂ ਨੀਂ ਕਰਕੇ ਦਮ ਲੈਂਦਾ ਹਾਂ । ਪਿਛਲੀਆਂ ਵਿਧਾਨ ਸਭਾ ਚੋਣਾਂ ਲੜਨ ਦੋਰਾਨ ਇਹ ਵਾਅਦਾ ਕੀਤਾ ਗਿਆ ਸੀ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਤਾ ਉਨਾਂ ਵੱਲੋਂ ਸਿਹਤ ਸਹੂਲਤਾਂ ਨੂੰ ਮੁੱਖ ਰੱਖਦਿਆਂ ਜ਼ਿਲੇ ਬਰਨਾਲਾ ਲਈ ਸੁਪਰ ਸਪੈਸ਼ਲਿਟੀ ਹਸਪਤਾਲ ਲਿਆਂਦਾ ਜਾਵੇਗਾ ਜੋ ਕਿ ਅੱਜ ਉਹਨਾਂ ਵੱਲੋਂ ਬਰਨਾਲਾ ਵਾਸੀਆਂ ਨਾਲ ਕੀਤਾ ਗਿਆ ਵਾਅਦਾ ਪੂਰਾ ਕਰ ਦਿੱਤਾ ਗਿਆ ਤੇ ਬਰਨਾਲੇ ਲਈ ਉਨ੍ਹਾਂ ਵੱਲੋਂ ਸੁਪਰ ਸਪੈਸ਼ਲਿਟੀ ਹਸਪਤਾਲ ਮੰਨਜੂਰ ਕਰਵਾ ਲਿਆ ਹੈ। ਇਸ ਮੋਕੇ ਢਿੱਲੋਂ ਨੇ ਕਿਹਾ ਕਿ ਇਹ ਮੇਰਾ ਸਭ ਤੋਂ ਵੱਡਾ ਅਤੇ ਅਹਿਮ ਸੂਪਨਾ ਸੀ ਕਿ ਬਰਨਾਲਾ ਨੂੰ ਪਹਿਲਾਂ ਜ਼ਿਲਾ ਬਣਾਉਣਾ ਤੇ ਸਿਹਤ ਸਹੂਲਤਾਂ ਪੱਖੋਂ ਪੱਛੜੇ ਬਰਨਾਲਾ ਲਈ ਸੁਪਰ ਸਪੈਸ਼ਲਿਟੀ ਹਸਪਤਾਲ ਲਿਆਂਦਾ ਜਾਵੇ ਜੋ ਕਿ ਅੱਜ ਮੇਰੇ ਅਣਥੱਕ ਯਤਨਾਂ ਅਤੇ ਮਿਹਨਤ ਸਦਕਾ ਪੂਰੇ ਹੋ ਗਏ ਹਨ।

ਇਸ ਮੋਕੇ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਪਹਿਲਾਂ ਸਰਕਾਰੀ ਹਸਪਤਾਲ ਬਰਨਾਲਾ ਵਿੱਚ ਔਰਤਾਂ ਲਈ ਅਲੱਗ ਤੋ ਜੱਚਾ- ਬੱਚਾ ਹਸਪਤਾਲ ਕੇਂਦਰ ਹੋਂਦ ਵਿੱਚ ਲਿਆਂਦਾ ਗਿਆ ਸੀ ਜਿਸ ਤਹਿਤ ਆਲੇ ਦੁਆਲੇ ਦੇ ਪਿੰਡਾਂ ਅਤੇ ਸ਼ਹਿਰ ਦੀਆਂ ਔਰਤਾਂ ਅੱਜ ਜੱਚਾ ਬੱਚਾ ਹਸਪਤਾਲ ਕੇਂਦਰ ਵਿੱਚ ਹਰ ਰੋਜ ਸੈਂਕੜਿਆਂ ਦੀ ਗਿਣਤੀ ਵਿੱਚ ਆਪਣਾਂ ਇਲਾਜ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹਨਾਂ ਵੱਲੋਂ ਪਹਿਲਾਂ ਸਰਕਾਰੀ ਹਸਪਤਾਲ ਬਰਨਾਲਾ ਨੂੰ ਕਰੋਨਾਵਾਇਰਸ ਬਿਮਾਰੀ ਦੇ ਚਲਦਿਆਂ ਦੋ ਵੈਂਟੀਲੇਟਰ ਅਤੇ ਆਧੁਨਿਕ ਸਹੂਲਤਾਂ ਵਾਲੀਆਂ ਐਬੂਲੈਂਸ ਮੁਹੱਈਆ ਕਰਵਾਈਆਂ ਗਈਆਂ ਹਨ ਤਾ ਕਿ ਮਰੀਜਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਕਿਹਾ ਕਿ ਬਰਨਾਲਾ ਦੇ ਮੋਜੂਦਾ ਸਰਕਾਰੀ ਹਸਪਤਾਲ ਵਿੱਚ ਹੋਂਰ ਵੀ ਐਡਵਾਂਸ ਆਧੁਨਿਕ ਸੁਵਿਧਾਵਾਂ ਦਿੱਤੀਆਂ ਜਾਣਗੀਆਂ ਤਾ ਕਿ ਮੌਜੂਦਾ ਸਰਕਾਰੀ ਹਸਪਤਾਲ ਹਰ ਪੱਖੋਂ ਜ਼ਿਲਾ ਵਾਸੀਆਂ ਲਈ ਲਾਹੇਵੰਦ ਸਾਬਤ ਹੋ ਸਕੇ। ਇਸ ਮੋਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸੁਪਰ ਸਪੈਸ਼ਲਿਟੀ ਹਸਪਤਾਲ ਬਣਨ ਨਾਲ ਜ਼ਿਲਾ ਬਰਨਾਲਾ ਨਿਵਾਸੀਆਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਜਿਸ ਨਾਲ ਮਰੀਜਾਂ ਨੂੰ ਆਪਣੇ ਇਲਾਜ ਲਈ ਬਠਿੰਡਾ, ਲੁਧਿਆਣਾ, ਪਟਿਆਲਾ ,ਚੰਡੀਗੜ੍ਹ ਵਿੱਖੇ ਇਲਾਜ ਲਈ ਨਹੀਂ ਜਾਣਾਂ ਪਵੇਗਾ।
ਇਸ ਤਿੰਨ ਮੰਜਿਲਾ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਟਰੋਮਾ ਸੈਂਟਰ ਦੀ ਅਲੱਗ ਬਿਲਡਿੰਗ ਜਿਸ ਵਿੱਚ ਗੰਭੀਰ ਹਾਦਸੇ ਦੌਰਾਨ ਜਖਮੀ ਹੋਏ ਮਰੀਜਾਂ ਦਾ ਇਲਾਜ ਕੀਤਾ ਜਾਵੇਗਾ ਤੇ ਇਸ ਟਰੋਮਾ ਸੈਂਟਰ ਵਿੱਚ ਆਪਰੇਸ਼ਨ ਰੂਮ, ਡਾਕਟਰਾਂ ਅਤੇ ਸਟਾਫ ਦੀ ਪੱਕੇ ਤੌਰ ਤੇ ਤੈਨਾਤੀ ਹੋਵੇਗੀ , ਸੁਪਰ ਸਪੈਸ਼ਲਿਟੀ ਹਸਪਤਾਲ ਚ 24×7 ਐਮਰਜੈਂਸੀ ਸੇਵਾਵਾਂ, ੳਪੀਡੀ, ਡਾਇਗਨੋਸਟਿਕ ਸੈਂਟਰ, ਬਲੱਡ ਬੈਂਕ ਰੂਮ, ਟਰੇਨਿੰਗ ਹਾਲ, ਆਧੁਨਿਕ ਆਪਰੇਸ਼ਨ ਥੀਏਟਰ,ਅਲਟਰਾਸਾਊਂਡ ਅਤੇ ਸਕੈਨਿੰਗ ਸੈਂਟਰ ,ਮਾਂ ਬੱਚੇ ਦੀ ਦੇਖਭਾਲ ਵਾਰਡ, ਅਲੱਗ ਲੇਡਿਜ ਅਤੇ ਜੈਟਸ ਵਾਰਡ, ਅਨੇਕਾਂ ਨਿੱਜੀ ਕਮਰੇ, ਟਰੀਟਮੈਂਟ ਪਲਾਂਟ, ਆਧੁਨਿਕ ਐਬੂਲੈਂਸ, ਅਤੇ ਪਾਰਕਿੰਗ ਦੀ ਸਹੂਲਤ ਹੋਵੇਗੀ। ਇਹ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਵੱਡਾ ਫਾਇਦਾ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਲਈ ਲਾਹੇਵੰਦ ਸਾਬਤ ਹੋਵੇਗਾ। ਇਸ ਮੋਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਬਰਨਾਲਾ ਦੇ ਵਾਸੀਆਂ ਨੂੰ ਆਪਣਾਂ ਪਰਿਵਾਰ ਮੰਨਦੇ ਹਨ ਤੇ ਉਹਨਾਂ ਵੱਲੋਂ ਬਰਨਾਲਾ ਵਾਸੀਆਂ ਲਈ ਹਰ ਸੁੱਖ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਦਿਨ ਰਾਤ ਇੱਕ ਕੀਤਾ ਹੋਇਆ ਹੈ ਤੇ ਹਮੇਸ਼ਾ ਬਰਨਾਲਾ ਵਾਸੀਆਂ ਨਾਲ ਚੱਟਾਨ ਵਾਂਗ ਖੜੇ ਹਨ। ਅੰਤ ਵਿੱਚ ਉਹਨਾਂ ਵੱਲੋਂ ਵਿਸ਼ੇਸ ਤੋਰ ਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਅਤੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ ਜਿਨ੍ਹਾਂ ਦੇ ਦਿੱਤੇ ਸਾਥ ਸਦਕਾ ਜ਼ਿਲਾ ਬਰਨਾਲਾ ਦੇ ਵਾਸੀਆਂ ਨੂੰ ਸੁਪਰ ਸਪੈਸ਼ਲਿਟੀ ਹਸਪਤਾਲ ਮੰਨਜੂਰ ਹੋ ਗਿਆ ਹੈ।
ਸ. ਕੇਵਲ ਸਿੰਘ ਢਿੱਲੋਂ ਵੱਲੋਂ ਕੀਤੇ ਗਏ ਇਸ ਅਣਥੱਕ ਮਿਹਨਤ ਉਪਰਾਲੇ ਸਦਕਾ ਅੱਜ ਬਰਨਾਲਾ ਵਾਸੀਆਂ ਵੱਲੋਂ ਕੇਵਲ ਸਿੰਘ ਢਿੱਲੋਂ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਕਿਹਾ ਕੇਵਲ ਸਿੰਘ ਢਿੱਲੋਂ ਅਜਿਹਾ ਲੀਡਰ ਹੈ ਜੋ ਕਹਿਣੀ ਤੇ ਕਰਨੀ ਦੇ ਪੱਕੇ ਹਨ ਉਨਾਂ ਵੱਲੋਂ ਕੀਤੇ ਗਏ ਇਸ ਉਪਰਾਲੇ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਕੇਵਲ ਢਿਲੋਂ ਵੱਲੋਂ ਸੁਪਰ ਸਪੈਸ਼ਲਿਟੀ ਹਸਪਤਾਲ ਮੰਨਜੂਰ ਕਰਵਾ ਕੇ ਬਰਨਾਲਾ ਵਾਸੀਆਂ ਨੂੰ ਬਹੁਤ ਵੱਡੀ ਸੋਗਾਤ ਦਿੱਤੀ ਹੈ ਜਿਸਦੇ ਲਈ ਬਰਨਾਲਾ ਵਾਸੀ ਉਨ੍ਹਾਂ ਦੇ ਹਮੇਸ਼ਾ ਰਿਣੀ ਹਨ। ਕੇਵਲ ਸਿੰਘ ਢਿੱਲੋਂ ਵੱਲੋਂ ਕੀਤੇ ਗਏ ਇਸ ਉਪਰਾਲੇ ਸਦਕਾ ਜ਼ਿਲਾ ਬਰਨਾਲਾ ਵਾਸੀਆਂ, ਕਾਂਗਰਸ ਪਾਰਟੀ ਦੇ ਵਰਕਰਾਂ ਚੇਅਰਮੈਨ ਮੱਖਣ ਸਰਮਾਂ ਹਰਵਿੰਦਰ ਚਹਿਲ ਰਾਜੀਵ ਲੂਬੀ ਜਸਮੇਲ ਡੇਅਰੀ ਵਾਲਾ ਨਰਿੰਦਰ ਸਰਮਾਂ ਮਹਿੰਦਰਪਾਲ ਪੱਖੋਂ ਬਲਦੇਵ ਭੁੱਚਰ ਜਗਤਾਰ ਪੱਖਕੇ ਦੀਪ ਸੰਘੇਡਾ ਹੈਪੀ ਢਿੱਲੋਂ ਅਤੇ ਅਹੁਦੇਦਾਰਾਂ ਕੇਵਲ ਢਿੱਲੋਂ ਨੂੰ ਲੋਕ ਦਿਲਾਂ ਦਾ ਨੇਤਾ ਕਹਿੰਦਿਆਂ ਧੰਨਵਾਦ ਕੀਤਾ।






