16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰ30 ਸਤੰਬਰ ਤਕ ਬੰਦ ਨਹੀਂ ਹੋ ਰਹੀਆਂ ਹਨ ਟਰੇਨਾਂ, ਰੇਲਵੇ ਨੇ ਕਿਹਾ...

30 ਸਤੰਬਰ ਤਕ ਬੰਦ ਨਹੀਂ ਹੋ ਰਹੀਆਂ ਹਨ ਟਰੇਨਾਂ, ਰੇਲਵੇ ਨੇ ਕਿਹਾ ਫੇਕ ਨਿਊਜ਼, ਅਫਵਾਹਾਂ ‘ਤੇ ਧਿਆਨ ਨਾ ਦਿਓ

ਨਵੀਂ ਦਿੱਲੀ, (ਬਿਊਰੋ) : ਦੇਸ਼ ਭਰ ਵਿਚ ਰੋਜ਼ਾਨਾ ਚੱਲਣ ਵਾਲੀਆਂ ਟਰੇਨਾਂ 30 ਸਤੰਬਰ ਤਕ ਨਹੀਂ ਚੱਲਣਗੀਆਂ ਦੀ ਖ਼ਬਰ ਨੂੰ ਰੇਲਵੇ ਨੇ ਗ਼ਲਤ ਕਰਾਰ ਦਿੱਤਾ ਹੈ। ਟਰੇਨਾਂ ਰੱਦ ਕਰਨ ਸਬੰਧੀ ਰੇਲ ਮੰਤਰਾਲੇ ਦਾ ਫਰਜ਼ੀ ਆਦੇਸ਼ ਸੋਮਵਾਰ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ। ਇਹ ਆਦੇਸ਼ ਪੂਰਬ-ਮੱਧ ਰੇਲਵੇ ਦੇ ਧਨਬਾਦ ਰੇਲ ਮੰਡਲ ਪ੍ਰਬੰਧਨ ਕੋਲ ਵੀ ਪੁੱਜ ਗਿਆ। ਰੇਲਵੇ ਮੰਤਰਾਲੇ ਨੇ ਟਵੀਟ ਕਰ ਕੇ ਆਦੇਸ਼ ਨੂੰ ਫਰਜ਼ੀ ਦੱਸਿਆ ਹੈ। 12 ਅਗਸਤ ਤੋਂ ਬਾਅਦ 90 ਤੇ ਸਪੈਸ਼ਲ ਟਰੇਨਾਂ ਨੂੰ ਚਲਾਉਣ ਦੀ ਯੋਜਨਾ ਸੀ। ਇਨ੍ਹਾਂ ਵਿਚ ਹਾਵੜਾ-ਇੰਦੌਰ ਸ਼ਿਪਰਾ ਐਕਸਪ੍ਰੈੱਸ, ਸਿਆਲਦਹ-ਅੰਮ੍ਰਿਤਸਰ ਜਲ੍ਹਿਆਂਵਾਲਾ ਬਾਗ਼ ਐਕਸਪ੍ਰੈੱਸ ਸਮੇਤ ਦੇਸ਼ ਭਰ ਦੇ ਕਈ ਰੂਟਾਂ ਦੀਆਂ ਟਰੇਨਾਂ ਸ਼ਾਮਲ ਸਨ। ਪਰ ਰੇਲਵੇ ਬੋਰਡ ਨੇ ਇਨ੍ਹਾਂ ਟਰੇਨਾਂ ਨੂੰ ਚਲਾਉਣ ‘ਤੇ ਮਨਜ਼ੂਰੀ ਦੀ ਮੋਹਰ ਨਹੀਂ ਲਗਾਈ। ਰੇਲਵੇ ਦਾ ਮੰਨਣਾ ਹੈ ਕਿ ਯਾਤਰੀਆਂ ਦੀ ਗਿਣਤੀ ਘੱਟ ਹੋਣ ਦੀ ਵਜ੍ਹਾ ਕਰ ਕੇ ਮੌਜੂਦਾ ਟਰੇਨਾਂ ਹੀ ਕਾਫੀ ਹਨ। ਪਰ ਟਰੇਨਾਂ ਦੀ ਗਿਣਤੀ ਪਹਿਲੇ ਦੀ ਤੁਲਨਾ ਵਿਚ ਕਾਫੀ ਘੱਟ ਹੋਣ ਦੀ ਵਜ੍ਹਾ ਕਰ ਕੇ ਸਪੈਸ਼ਲ ਟਰੇਨਾਂ ਵਿਚ ਹੁਣ ਕਨਫਰਮ ਸੀਟ ਮਿਲਣਾ ਮੁਸ਼ਕਿਲ ਹੋ ਗਿਆ ਹੈ। ਧਨਬਾਦ ਤੋਂ ਗੁਜ਼ਰਨ ਵਾਲੀ ਹਾਵੜਾ ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈੱਸ, ਹਾਵੜਾ ਜੋਧਪੁਰ ਐਕਸਪ੍ਰੈੱਸ, ਹਾਵੜਾ ਨਵੀਂ ਦਿੱਲੀ ਪੂਰਵਾ ਐਕਸਪ੍ਰੈੱਸ ਤੇ ਕੋਲਕਾਤਾ ਅੰਮ੍ਰਿਤਸਰ ਦੁਰਗਿਆਣਾ ਐਕਸਪ੍ਰੈੱਸ ਵਿਚ ਇਸ ਪੂਰੇ ਮਹੀਨੇ ਸੀਟ ਖਾਲੀ ਨਹੀਂ ਹੈ। ਗੁਜਰਾਤ ਤੇ ਮੁੰਬਈ ਲਈ ਧਨਬਾਦ ਹੋ ਕੇ ਇਕ ਵੀ ਟਰੇਨ ਨਹੀਂ ਹੈ। ਇਸ ਵਜ੍ਹਾ ਕਰਕੇ ਯਾਤਰੀਆਂ ਦੀ ਪਰੇਸ਼ਾਨੀ ਵੱਧ ਗਈ ਹੈ। ਖ਼ਾਸ ਤੌਰ ‘ਤੇ ਮੁੰਬਈ ਵਿਚ ਕੈਂਸਰ ਦਾ ਇਲਾਜ ਕਰਾਉਣ ਜਾਣ ਵਾਲੇ ਯਾਤਰੀ ਰੋਜ਼ਾਨਾ ਕਾਊਂਟਰ ਤੋਂ ਨਿਰਾਸ਼ ਹੋ ਕੇ ਵਾਪਿਸ ਜਾ ਰਹੇ ਹਨ। ਬੁਕਿੰਗ ਮੁਲਾਜ਼ਮਾਂ ਅਨੁਸਾਰ ਰੋਜ਼ਾਨਾ ਤਕਰੀਬਨ 25 ਤੋਂ 30 ਕੈਂਸਰ ਮਰੀਜ਼ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਮੇਲ ਵਿਚ ਟਿਕਟ ਬੁੱਕ ਕਰਵਾਉਂਦੇ ਸਨ। ਮਾਰਚ ਦੇ ਆਖ਼ਰੀ ਹਫ਼ਤੇ ਤੋਂ ਟਰੇਨ ਬੰਦ ਹੈ ਜਿਸ ਕਰਕੇ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ।

Today Now News

RELATED ARTICLES
- Advertisment -

POPULAR POSTS