
ਦੁਖ਼ਦਾਇਕ ਖ਼ਬਰ : ਕਰਜਾਈ ਕਿਸਾਨ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ ਫਿਰੋਜ਼ਪੁਰ,5 ਅਕਤੂਬਰ(ਹਰਜਿੰਦਰ ਸਿੰਘ ਕਤਨਾ)ਮਮਦੋਟ ਬਲਾਕ ਦੇ ਪਿੰਡ ਖੁੰਦਰ ਦੁਖ਼ਦਾਇਕ ਖ਼ਬਰ : ਕਰਜਾਈ ਕਿਸਾਨ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤਮਮਦੋਟ (ਸ਼ਰਮਾ) : ਫਿਰੋਜ਼ਪੁਰ ਦੇ ਮਮਦੋਟ ਬਲਾਕ ਦੇ ਪਿੰਡ ਖੁੰਦਰ ਹਿਠਾੜ ਦੇ ਇੱਕ ਕਰਜਾਈ ਕਿਸਾਨ ਨੇ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਮੌਕੇ ’ਤੇ ਪਹੁੰਚ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਿਸਾਨ ਹਰਮੇਸ਼ ਸਿੰਘ ਪੁੱਤਰ ਮੱਖਣ ਸਿੰਘ ਉਮਰ 32 ਸਾਲ ਖੇਤੀਬਾੜੀ ਦਾ ਕਿੱਤਾ ਕਰਦਾ ਸੀ, ਜਿਸ ’ਤੇ ਲੱਗਭਗ 3 ਲੱਖ ਰੁਪਏ ਦਾ ਕਰਜਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਪ੍ਰੇਸ਼ਾਨ ਰਹਿੰਦਾ ਸੀ ਜਿਸ ਨੇ ਬੀਤੀ 3 ਅਕਤੂਬਰ ਨੂੰ ਬਾਥਰੂਮ ’ਚ ਫਾਹਾ ਲੈ ਲਿਆ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਆਗੂ ਪਿਆਰਾ ਸਿੰਘ, ਸੁਰਜੀਤ ਸਿੰਘ, ਦਲੀਪ ਸਿੰਘ, ਬਲਾਕ ਪ੍ਰਧਾਨ ਗੁਰੂਹਰਸਹਾਏ ਗੁਰਬਖਸ਼ ਸਿੰਘ, ਲਾਲ ਸਿੰਘ ਸਾਬਕਾ ਸਰਪੰਚ ਬਸਤੀ ਸ਼ਾਮ ਸਿੰਘ, ਰੋਸ਼ਨ ਸਿੰਘ ਹਜਾਰਾ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਦਾ ਅੰਤਿਮ ਸੰਸਕਾਰ ਕਰਵਾਇਆ।ਹਿਠਾੜ ਦੇ ਇੱਕ ਕਰਜਾਈ ਕਿਸਾਨ ਨੇ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਮੌਕੇ ’ਤੇ ਪਹੁੰਚ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਿਸਾਨ ਹਰਮੇਸ਼ ਸਿੰਘ ਪੁੱਤਰ ਮੱਖਣ ਸਿੰਘ ਉਮਰ 32 ਸਾਲ ਖੇਤੀਬਾੜੀ ਦਾ ਕਿੱਤਾ ਕਰਦਾ ਸੀ, ਜਿਸ ’ਤੇ ਲੱਗਭਗ 3 ਲੱਖ ਰੁਪਏ ਦਾ ਕਰਜਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਪ੍ਰੇਸ਼ਾਨ ਰਹਿੰਦਾ ਸੀ ਜਿਸ ਨੇ ਬੀਤੀ 3 ਅਕਤੂਬਰ ਨੂੰ ਬਾਥਰੂਮ ’ਚ ਫਾਹਾ ਲੈ ਲਿਆ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਆਗੂ ਪਿਆਰਾ ਸਿੰਘ, ਸੁਰਜੀਤ ਸਿੰਘ, ਦਲੀਪ ਸਿੰਘ, ਬਲਾਕ ਪ੍ਰਧਾਨ ਗੁਰੂਹਰਸਹਾਏ ਗੁਰਬਖਸ਼ ਸਿੰਘ, ਲਾਲ ਸਿੰਘ ਸਾਬਕਾ ਸਰਪੰਚ ਬਸਤੀ ਸ਼ਾਮ ਸਿੰਘ, ਰੋਸ਼ਨ ਸਿੰਘ ਹਜਾਰਾ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਦਾ ਅੰਤਿਮ ਸੰਸਕਾਰ ਕਰਵਾਇਆ।





