ਮਿੰਨੀ ਬੱਸ ਦੇ ਚਾਲਕ ਦਾ ਤੇਜ ਰਫਤਾਰ ਕਾਰਣ ਨਹੀਂ ਰਿਹਾ ਕੰਟਰੋਲ, ਤਿੰਨ ਦੀ ਮੌਤ 40 ਜਖਮੀ,20 ਜਖ਼ਮੀ ਪਿੰਡ ਮਲਸੀਆਂ ਤੋਂ ਹੀ

ਮੋਗਾ 24 ਜੁਲਾਈ (ਹੈਪੀ ਤੇ ਹਰਪਾਲ ਸਹਾਰਨ)
ਮੋਗਾ ਅੰਮ੍ਰਿਤਸਰ ਰੋਡ ਸਥਿਤ ਲੋਹਾਰਾ ਪਿੰਡ ਕੋਲ ਜ਼ੀਰਾ ਹਲਕੇ ਤੋਂ ਕਾਂਗਰਸੀ ਵਰਕਰਾਂ ਨੂੰ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਤਾਜਪੋਸ਼ੀ। ਸਮਾਗਮ ਚ ਚੰਡੀਗੜ੍ਹ ਲੈ ਜਾ ਰਹੀ ਮਿੰਨੀ ਬੱਸ ਅੱਜ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਸਰਕਾਰੀ ਪਨ ਬੱਸ ਨਾਲ ਭਿੜ ਗਈ ।ਜਿਸ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਤੇ 37 ਸਵਾਰੀਆਂ ਜਖਮੀ ਹੋ ਗਈਆਂ। ਟੱਕਰ ਇੰਨਾਂ ਜ਼ਿਆਦਾ ਸੀ ਕਿ ਮੌਕੇ ਤੇ ਚੀਖ ਪੁਕਾਰ ਮੱਚ ਗਈ । ਮੌਕੇ ਤੇ ਗੁਜ਼ਰ ਰਹੇ ਤੇ ਜਾਨਕਾਰੀ ਮਿਲਦੇ ਮੌਕੇ ਤੇ ਪਹੁੰਚੇ ਲੋਕਾਂ ਨੇ ਪ੍ਰਸ਼ਾਸਨ ਸੂਚਨਾ ਦੇ ਬੱਸ ਸਵਾਰ ਜਖਮੀਆਂ ਨੂੰ ਬਾਹਰ ਕੱਢ ਸਿਵਿਲ ਹਸਪਤਾਲ ਮੋਗਾ ਭੇਜਿਆ । ਜਖਮੀਆਂ ਨੂੰ ਹਸਪਤਾਲ ਚ ਪਹੁੰਚਣ ਤੇ ਓਥੇ ਮੈਡੀਕਲ ਸਟਾਫ਼ ਦੀ ਕਮੀ ਸਾਹਮਣੇ ਆਈ । ਜਿਸ ਤੇ ਜਖਮੀਆਂ ਨੂੰ ਪ੍ਰਾਈਵੇਟ ਹਸਪਤਾਲਾਂ ਚ ਇਲਾਜ ਲਈ ਭੇਜਿਆ ਗਿਆ ।
ਮਰਨ ਵਾਲਿਆਂ ਚ ਮਿੰਨੀ ਬੱਸ ਦਾ ਚਾਲਕ ਗੁਰਦੇਵ ਸਿੰਘ, ਵਿਰਸਾ ਸਿੰਘ ਤੇ ਵਿੱਕੀ ਸਿੰਘ ਹਨ |ਜਦੋਂ ਕਿ ਲੱਗਭਗ 40 ਜਖ਼ਮੀਆਂ ਚ 20 ਜ਼ੀਰਾ ਦੇ ਪਿੰਡ ਮਲਸੀਆਂ ਤੋਂ ਹਨ |ਸਰਕਾਰੀ ਹਸਪਤਾਲ ਚ ਇੱਕ ਵਿਅਕਤੀ ਮੁਰਦਾ ਤੇ ਦੋ ਵਿਅਕਤੀ ਜਖਮਾਂ ਦੀ ਤਾਵ ਨਾ ਸਹਿੰਦੇ ਮੌਤ ਹੋ ਗਈ |ਨੌਂ ਜ਼ਿਆਦਾ ਜਖ਼ਮੀਆਂ ਨੂੰ ਫਰੀਦਕੋਟ ਤੇ ਲੁਧਿਆਣਾ ਆਦਿ ਦੇ ਵੱਡੇ ਹਸਪਤਾਲਾਂ ਚ ਰੈਫਰ ਕੀਤਾ ਗਿਆ |ਦੋ ਜਖ਼ਮੀਆਂ ਨੂੰ ਇਲਾਜ਼ ਬਾਦ ਘਰ ਭੇਜ ਦਿੱਤਾ ਗਿਆ ਜਦੋਂ ਕਿ ਬਾਕੀ ਦਾ ਇਲਾਜ਼ ਸਿਵਲ ਹਸਪਤਾਲ ਚ ਕੀਤਾ ਜਾ ਰਿਹਾ ਹੈ |ਸ਼ਹਿਜ਼ਾਦੀ ਦੀ ਤੇਜ ਰਫਤਾਰੀ ਬਣੀ ਹਾਦਸੇ ਦਾ ਕਾਰਣ
ਲੋਹਾਰਾ ਪਿੰਡ ਨੇੜੇ ਵਾਪਰੇ ਬੱਸ ਹਾਦਸੇ ਚ ਮਿੰਨੀ ਬੱਸ ਸ਼ਹਿਜ਼ਾਦੀ ਦੀ ਟੱਕਰ ਮੋਗਾ ਤੋਂ ਅੰਮ੍ਰਿਤਸਰ ਵੱਲ ਨੂੰ ਜਾ ਰਹੀ ਪਨਬਸ ਨਾਲ ਹੋਈ |ਇਹ ਹਾਦਸਾ ਸ਼ਹਿਜ਼ਾਦੀ ਦੀ ਤੇਜ ਰਫਤਾਰੀ ਕਾਰਣ ਉਸ ਤੋਂ ਕੰਟਰੋਲ ਨਾ ਰਹਿਣ ਕਾਰਣ ਹੋਇਆ |ਜਿਸ ਦੀ ਪੁਸ਼ਟੀ ਡੀ ਸੀ ਮੋਗਾ ਸ਼੍ਰੀ ਸੰਦੀਪ ਹਾਂਸ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦੀਆਂ ਕੀਤੀ |ਇਸ ਹਾਦਸੇ ਚ ਸ਼ਹਿਜ਼ਾਦੀ ਮਿੰਨੀ ਬੱਸ ਦੇ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ |
ਪ੍ਰਸ਼ਾਸਨ ਦਿਖਿਆ ਪੂਰੀ ਤਰਾਂ ਮੁਸਤੈਦ
ਹਾਦਸੇ ਦੀ ਜਾਣਕਾਰੀ ਮਿਲਦੇ ਹੀ ਡੀ ਸੀ ਸੰਦੀਪ ਹਾਂਸ ਤੇ ਐਸ ਐਸ ਪੀ ਹਰਮਨਬੀਰ ਸਿੰਘ ਗਿੱਲ ਹਾਦਸੇ ਵਾਲੀ ਥਾਂ ਤੇ ਸਿਵਲ ਹਸਪਤਾਲ ਮੋਗਾ ਪਹੁੰਚੇ ਤੇ ਜਖ਼ਮੀਆਂ ਦੇ ਇਲਾਜ਼ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ |ਡੀ ਸੀ ਮੋਗਾ ਨੇ ਕਿਹਾ ਕਿ ਜਖ਼ਮੀਆਂ ਦੇ ਇਲਾਜ਼ ਲਈ ਸਰਕਾਰੀ ਹਸਪਤਾਲ ਸਮੇਤ ਪ੍ਰਾਈਵੇਟ ਹਸਪਤਾਲ ਚ ਭੇਜੇ ਗਏ ਜਖ਼ਮੀਆਂ ਦਾ ਇਲਾਜ਼ ਸਰਕਾਰੀ ਖਰਚ ਤੇ ਕਰਵਾਇਆ ਜਾਵੇਗਾ |ਮ੍ਰਿਤਕ ਵਿਕਤੀਆਂ ਲਈ ਉਹਨਾਂ ਦੇ ਪਰਿਵਾਰ ਨੂੰ ਮੁਆਵਜਾ ਦਿੱਤਾ ਜਾਵੇਗਾ |ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਾਦਸੇ ਤੇ ਦੁੱਖ ਪ੍ਰਗਟ ਕਰਦੇ ਸਰਕਾਰ ਵਲੋਂ ਹਰ ਸੰਭਵ ਸਹਾਇਤਾ ਦਾ ਐਲਾਨ ਕੀਤਾ ਹੈ |
ਟ੍ਰੈਫਿਕ ਪੁਲਿਸ ਨੇ ਦਿਖਾਈ ਵਧੀਆ ਕਾਰਗੁਜਾਰੀ
ਹਾਦਸੇ ਦੀ ਸੂਚਨਾ ਮਿਲਦੇ ਹੀ ਟ੍ਰੈਫਿਕ ਪੁਲਿਸ ਨੇ ਪੂਰੀ ਤਰਾਂ ਮੋਰਚਾ ਸੰਭਾਲ ਲਿਆ |ਜਿਸ ਤਹਿਤ ਹਾਦਸੇ ਵਾਲੀ ਜਗ੍ਹਾ ਤੋਂ ਸਿਵਲ ਹਸਪਤਾਲ ਮੋਗਾ ਤੱਕ ਦੇ ਸਾਰੇ ਰਸਤੇ ਤੇ ਚੌਕਾਂ ਚ ਟ੍ਰੈਫਿਕ ਪੁਲਿਸ ਨੇ ਟ੍ਰੈਫਿਕ ਨੂੰ ਸੁੱਚਾਰੁ ਰੱਖਿਆ ਤਾਂਕਿ ਜਖ਼ਮੀਆਂ ਨੂੰ ਇਲਾਜ਼ ਲਈ ਹਸਪਤਾਲ ਲੀਓਂਦੇ ਸਮੇੰ ਕਿਸੇ ਤਰਾਂ ਦੀ ਰੁਕਾਵਟ ਨਾ ਆਏ | ਇੱਥੇ ਹੀ ਨਹੀਂ ਹਸਪਤਾਲ ਦੇ ਗੇਟ ਤੋਂ ਲੈਕੇ ਐਮਰਜੰਸੀ ਵਿਭਾਗ ਤੱਕ ਸਾਰਾ ਰਸਤਾ ਕਲੀਅਰ ਰਖਿਆ |





