ਐਸ.ਐਸ.ਪੀ. ਮੋਗਾ ਦੇ ਨਿਰਦੇਸ਼ਾਂ ਹੇਠ ਕਰਤਾਰ ਸਿੰਘ ਯਾਦਗਾਰੀ ਸਟੇਡੀਅਮ, ਬਿਲਾਸਪੁਰ ਵਿਖੇ ਸੈਮੀਨਾਰ

.ਮੋਗਾ (ਹਰਪਾਲ ਸਹਾਰਨ) : ਅੱਜ ਮਿਤੀ 04-03-2021 ਨੂੰ ਮਾਣਯੋਗ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਹਰਮਨਬੀਰ ਸਿੰਘ ਗਿੱਲ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸ ਪੀ ਸ੍ਰੀਮਤੀ ਹਰਕਮਲ ਕੌਰ ਐੱਸ ਪੀ ਪੀ ਬੀ ਆਈ ਮੋਗਾ ਜੀ ਦੀ ਅਗਵਾਈ ਵਿੱਚ ਕਮਿਊਨਿਟੀ ਯੂਥ ਇੰਟਰਵੈਨਸ਼ਨ ਮੁਹਿੰਮ ਦੇ ਤਹਿਤ ਅਕਾਲੀ ਕਰਤਾਰ ਸਿੰਘ ਯਾਦਗਾਰੀ ਸਟੇਡੀਅਮ ਪਿੰਡ ਬਿਲਾਸਪੁਰ ਮੋਗਾ ਦੇ ਖਿਡਾਰੀਆਂ ਨੂੰ ਟ੍ਰੈਫਿਕ ਐਜੂਕੇਸ਼ਨ ਸੈਲ ਮੋਗਾ ਵਲੋਂ ਨਸ਼ਿਆਂ ਦੇ ਖਿਲਾਫ਼, ਟ੍ਰੈਫਿਕ ਨਿਯਮਾਂ ਅਤੇ ਕੋਰੋਨਾ ਵਾਇਰਸ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਐੱਸ ਆਈ ਹਰਜੀਤ ਕੌਰ ਇੰਚਾਰਜ ਸਾਂਝ ਕੇਂਦਰ ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਮੋਗਾ , ਏਐਸਆਈ ਕੇਵਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਮੋਗਾ ਨੇ ਸੰਬੋਧਨ ਕੀਤਾ ।ਐੱਸ ਆਈ ਹਰਜੀਤ ਕੌਰ ਇੰਚਾਰਜ ਸਾਂਝ ਕੇਂਦਰ ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਨੇ ਸਾਂਝ ਕੇਂਦਰਾਂ ਤੋਂ ਮਿਲ ਰਹੀਆਂ ਸੇਵਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । Asi ਕੇਵਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਮੋਗਾ ਨੇ ਨਸ਼ਿਆਂ ਅਤੇ ਮਾੜੀ ਸੰਗਤ ਤੋਂ ਦੂਰ ਰਹਿਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਇਸ ਤੋਂ ਇਲਾਵਾ ਟਰੈਫਿਕ ਨਿਯਮਾਂ ਦਾ ਬਾਰੇ ਵਿਸਥਾਰਪੂਰਕ ਜਾਣਕਾਰੀ ਦਿੱਤੀ ਗਈ ਅਤੇ ਕੋਰੋਨਾ ਵਾਇਰਸ ਸਬੰਧੀ ਜਾਗਰੂਕ ਕੀਤਾ ਗਿਆ । ਇਸ ਤੋਂ ਇਲਾਵਾ ਕਿਸੇ ਤਰ੍ਹਾਂ ਦੀ ਸਮੱਸਿਆ ਸਮੇਂ ਲੋੜ ਪੈਣ ਤੇ ਡਾਇਲ 112 ਦੀ ਵਰਤੋਂ ਕਰਨ ਲਈ ਜਾਣਕਾਰੀ ਦਿੱਤੀ Iਇਸ ਮੌਕੇ ਸੀਨੀਅਰ ਕਾਂਸਟੇਬਲ ਸੁਖਜਿੰਦਰ ਸਿੰਘ ਟ੍ਰੈਫਿਕ ਐਜੂਕੇਸ਼ਨ ਸੈੱਲ ਮੋਗਾ ,ਸੀਨੀਅਰ ਲੇਡੀ ਕਾਂਸਟੇਬਲ ਸਿਮਰਨਜੀਤ ਕੌਰ ਟ੍ਰੈਫਿਕ ਐਜੂਕੇਸ਼ਨ ਸੈੱਲ ਮੋਗਾ ,ਹੈੱਡ ਕਾਂਸਟੇਬਲ ਬਿਕਰਮਜੀਤ ਸਿੰਘ ਸਾਂਝ ਕੇਂਦਰ ਨਿਹਾਲ ਸਿੰਘ ਵਾਲਾ, ਸੀਨੀਅਰ ਕਾਂਸਟੇਬਲ ਹਰਜੀਤ ਕੌਰ ਸਾਂਝ ਕੇਂਦਰ ਨਿਹਾਲ ਸਿੰਘ ਵਾਲਾ,ਪੰਚਾਇਤ ਮੈਂਬਰ ਭੁਪਿੰਦਰ ਜੌੜਾ ਚਰਨਜੀਤ ਸਿੰਘ ਐਕਸ ਪੰਚ, ਸਲਵਿੰਦਰ ਸਿੰਘ ਪੰਚਾਇਤ ਮੈਂਬਰ,ਸਾਬਕਾ ਐੱਸ ਆਈ ਜਸਪਤ ਰਾਏ ,ਕੋਚ ਜਗਵੀਰ ਸਿੰਘ, ਕੋਚ ਤੀਰਥ ਸਿੰਘ ਹਾਜ਼ਰ ਸਨ





