
ਬਰਨਾਲਾ, 8 ਅਗਸਤ / ਕਰਨਪ੍ਰੀਤ ਧੰਦਰਾਲ /- ਅਜੋਕੇ ਚੱਲ ਰਹੇ ਰਾਜਨੀਤਕ ਮਾਹੌਲ ਮੁਤਾਵਿਕ ਜਿਵੇਂ ਲੀਡਰੀ ਕਰਨੀ ਹੁਣ ਆਮ ਬੰਦੇ ਦੇ ਵੱਸ ਸੀ ਗੱਲ ਨਹੀਂ ਰਹੀ, ਤੁੱਕੇ ਲੱਗਣੇ ਹੁਣ ਬੀਤੇ ਵੇਲੇ ਦੀਆਂ ਕਹਾਵਤਾਂ ਹੋ ਨਿੱਬੜੀਆਂ, ਕਿਓਂਕਿ ਜਿਵੇਂ ਕੋਈ ਵਿਦਿਆਰਥੀ ਟੈਸਟ ਦੇਣ ਤੋਂ ਪਹਿਲਾਂ ਤਿਆਰੀਆਂ ਕਰਦਾ ਹੈ ਜੇ ਪੜ੍ਹ ਕੇ ਕੋਈ ਤਿਆਰੀ ਕੀਤੀ ਹੋਵੇਗੀ ਤਾਂ ਚੰਗੇ ਨੰਬਰ ਆ ਸਕਦੇ ਹਨ ਨਹੀਂ ਤਾਂ ਠੂਠੇ ਨਾਲ ਕਨਾਲਾ ਵੱਜਿਆ ਸਮਝੋ ਉਸੇ ਤਰ੍ਹਾਂ ਅੱਜ ਦਾ ਲੀਡਰ ਵੀ ਪੜ੍ਹਿਆ ਲਿਖਿਆ ,ਉੱਤੇ ਤੱਕ ਪਹੁੰਚ ਰੱਖਣ ਵਾਲਾ,ਆਪਣੇ ਪੱਲਿਓਂ ਚਾਰ ਧੇਲੇ ਖਰਚ ਕਰਨ ਵਾਲਾ ਪਾਰਟੀ ਤੇ ਲੋਕਹਿੱਤਾਂ ਨੂੰ ਪ੍ਰਣਾਇਆ ਹੋਣਾ ਚਾਹੀਦਾ ਹੈ ਜਿਸ ਦੀ ਤੂਤੀ ਬੋਲਦੀ ਹੈ ਲੋਕ ਵੀ ਅਜਿਹੇ ਨੇਤਾ ਨਾਲ ਹੱਥ ਮਿਲਾਉਣਾ ਚਾਹੁੰਦੇ ਹਨ ! ਅਜਿਹਾ ਬਰਨਾਲਾ ਦੀ ਰਾਜਨੀਤੀ ਚ ਕਾਂਗਰਸ ਪਾਰਟੀ ਦੇ ਵਾਈਸ ਪ੍ਰਧਾਨ ਕੇਵਲ ਢਿੱਲੋਂ ਦੀ ਆਮਦ ਨਾਲ ਹੋਇਆ ਜਿਹੜਾ ਕਾਂਗਰਸ ਹਾਈ ਕਮਾਂਡ ਚ ਦੱਮ ਰੱਖਦਿਆਂ ਟੋਪ ਸਟਾਰ ਹੁੰਦਿਆਂ ਬਰਨਾਲੇ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਿਆ ਦੀਆਂ ਗਰਾਂਟਾਂ ਮੰਜੂਰ ਕਰਵਾਉਣ ਤੇ ਲੋਕਾਂ ਸੇਵਾ ਚ ਅਸਰਦਾਰ ਲੀਡਰ ਵਜੋਂ ਕੇਵਲ ਢਿੱਲੋਂ ਹਰ ਪੱਖ ਤੋਂ 100 % ਖਰਾ ਨਿਕਲਿਆ । ਜਿਕਰਯੋਗ ਹੈ ਕਿ ਕੇਵਲ ਢਿੱਲੋਂ ਦੇ ਰਾਜਨੀਤੀ ਵਿਚ ਆਉਣ ਤੋਂ ਪਹਿਲਾਂ, 1957 ਵਿਚ ਪਹਿਲੀ ਵਾਰ ਹਲਕਾ ਬਰਨਾਲਾ ਤੋਂ ਕਾਂਗਰਸ ਜਿੱਤੀ ਸੀ। ਇਸ ਤੋਂ ਬਾਅਦ 1992 ਵਿਚ ਕਾਂਗਰਸ ਬਰਨਾਲਾ ਤੋਂ ਜਿੱਤੀ । ਬਰਨਾਲੇ ਤੇ ਲੰਬੇ ਸਮੇ ਤੋਂ ਅਕਾਲੀ ਦਲ ਦੇ ਕਬਜ਼ੇ ਨੂੰ ਤੋੜ ਕੇ ਕੇਵਲ ਸਿੰਘ ਢਿੱਲੋਂ ਨੇ 50 ਸਾਲ ਬਾਅਦ ਪਹਿਲੀ ਵਾਰ ਬਰਨਾਲੇ ਦਾ 56 ਸਾਲਾਂ ਦਾ ਖੋਇਆ ਜਿਲੇ ਦਾ ਰੁਤਬਾ ਵਾਪਿਸ ਦਵਾ ਕੇ 2006 ਚ ਜਿਲਾ ਬਣਾ ਵਿਕਾਸ ਦੇ ਦੱਮ ਤੇ 2007 ਵਿਚ ਕਾਂਗਰਸ ਦਾ ਝੰਡਾ ਬੁਲੰਦ ਕੀਤਾ ਸੀ ! ਅਫਸਰਸਾਹੀ ਤੇ ਲਗਾਮ ਕੱਸ ਕੇ ਲੋਕਾਂ ਨੂੰ ਇਨਸਾਫ ਤੇ ਕੰਮਾਂ ਕਾਰਾਂ ਨੂੰ ਪਹਿਲ ਦੇਣ ਲਈ ਟੀਮਾਂ ਦਾ ਗਠਨ ਕੀਤਾ ਬਰਨਾਲੇ ਜਿਲੇ ਦੇ ਲੋਕਾਂ ਵਲੋਂ ਕੇਵਲ ਢਿੱਲੋਂ ਨੂੰ ਹੱਥਾਂ ਤੇ ਚੁਕਦਿਆਂ ਵੱਡਾ ਮਾਨ ਸਨਮਾਨ ਦਿੱਤਾ
ਭਾਵੇਂ ਪੰਜਾਬ ਦੇ ਸਾਬਕਾ ਮਰਹੂਮ ਮੁੱਖਮੰਤਰੀ ਸਰਦਾਰ ਬੇਅੰਤ ਸਿੰਘ ਵਲੋਂ 1997 ਅਤੇ 2002 ਵਿਚ ਪਾਰਟੀ ਵਲੋਂ ਟਿਕਟ ਦੀ ਪੇਸ਼ਕਸ਼ ਕੀਤੀ ਗਈ ਸੀ ਪਰੰਤੂ ਕੇਵਲ ਢਿੱਲੋਂ ਪੂਰੀ ਤਿਆਰੀ ਨਾਲ ਪੱਕੇ ਪੈਰੀਂ ਮੈਦਾਨ ਚ ਆਉਣਾ ਚਾਹੁੰਦੇ ਸਨ ਬਰਨਾਲੇ ਦੀਆਂ ਸਮੱਸਿਆਂਆਵਾਂ ਨੂੰ ਦੇਖਦਿਆਂ ਪੂਰੇ 6 ਸਾਲ ਬਿਨਾ ਐਮ. ਐਲ. ਏ ਹੁੰਦਿਆਂ ਸਰਕਾਰ ਤੋਂ ਬਰਨਾਲ਼ਾ ਨੂੰ ਜਿਲਾ ਬਣਾਇਆ, ਬਰਨਾਲ਼ਾ ਲੁਧਿਆਣਾ ਸੜਕ ਬਣਵਾਈ, ਖੇਤੀ ਸੈਕਟਰ ਲਈ ਵੱਡੀ ਗਿਣਤੀ ਚ ਬਿਜਲੀ ਟਰਾਂਸਫਾਰਮਰ, ਤੇ ਕਰੋੜਾਂ ਦੀਆਂ ਗਰਾਂਟਾਂ ਮੰਜੂਰ ਕਾਰਵਾਈਆਂ ਉਪਰੰਤ 2007 ਵਿਚ ਪਹਿਲੀ ਵਾਰ ਕੇਵਲ ਸਿੰਘ ਢਿੱਲੋਂ ਚੋਣ ਮੈਦਾਨ ਵਿਚ ਦਾਖਲ ਹੋਏ ਅਤੇ ਸਖਤ ਮੁਕਾਬਲੇ ਵਿਚ ਅਕਾਲੀ ਦਲ ਦੇ ਮਲਕੀਤ ਕੀਤੂ ਨੂੰ ਹਰਾਇਆ। । ਦੂਜੀ ਵਾਰ ਸਾਲ 2012 ਵਿਚ ਢਿੱਲੋਂ ਨੇ ਜਿੱਤ ਦਰਜ ਕੀਤੀ। ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਜਬਰਦਸਤ ਧੱਕੜ ਤੇ ਲੋਕ ਸੇਵਕ ਕੇਵਲ ਸਿੰਘ ਢਿੱਲੋਂ ਵਲੋਂ ਹੁਣੇ ਬਰਨਾਲੇ ਲਈ ਸੁਪ੍ਰਸਪੇਸ਼ਲਟੀ ਹਸਪਤਾਲ ਪਾਸ ਕਰਵਾਉਣਾ , ਸੜਕਾਂ ਤੇ ਕਰੋੜਾਂ ਦੇ ਵਿਕਾਸ ਸਦਕਾ ,ਕਿਸੇ ਗਲੋਂ ਵਰਕਰ ਆਗੂ ਰੁੱਸਿਆਂ ਨੂੰ ਆਪ ਮਨਾਉਣਾਂ, ਸ਼ਹਿਰ ਦੇ ਵਿਕਾਸ ਪ੍ਰੋਜੈਕਟਾਂ ਦੀਆਂ ਕਾਂਗਰਸੀਆਂ ਨਾਲ ਸਲਾਹਾਂ ਕਰਨੀਆਂ ਹਰ ਗੇੜੇ ਕੋਠੀ ਚ ਕਤਾਰਾਂ ਬੱਧੀ ਆਉਣ ਵਾਲੇ ਸਹਿਰੀਆਂ ਪੇਂਡੂਆਂ ਚ ਦਰਬਾਰ ਲਾ ਕੇ ਉਹਨਾਂ ਦੀਆਂ ਦੁੱਖ ਤਕਲੀਫ਼ਾਂ ਸੁਣਨੀਆਂ ਤੇ ਮੌਕੇ ਤੇ ਸੰਬੰਧਤ ਅਧਿਕਾਰੀਆਂ ਨੂੰ ਫੋਨ ਕਰਕੇ ਉਸਦਾ ਅੱਪਡੇਟ ਲੈਣਾ ਢਿੱਲੋਂ ਦੀ ਆਦਤ ਦਾ ਹਿੱਸਾ ਹੈ ,ਲੋਕ ਮਿਲਣੀਆਂ ਦੇ ਚਲਦਿਆਂ ਕੇਵਲ ਢਿੱਲੋਂ ਅਵਾਮ ਚ ਅਸਰਦਾਰ ਲੀਡਰ ਵਜੋਂ ਮਕਬੂਲ ਹੋ ਚੁੱਕਿਆ





