ਲਹਿਰਾਗਾਗਾ ਦੇ ਨਜ਼ਦੀਕ ਮੂਣਕ ਅਧੀਨ ਆਉਂਦੇ ਪਿੰਡ ਰਾਮਪੁਰਾ ਗੁੱਜਰਾਂ ਵਿਖੇ ਇੱਕ ਨੌਜਵਾਨ ਵਲੋਂ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦੇ ਪਰਿਵਾਰਿਕ ਮੈਂਬਰ ਰਾਜਿੰਦਰ ਕੁਮਾਰ ਵਲੋਂ ਪੁਲਿਸ ਕੋਲ ਲਿਖਵਾਏ ਗਏ ਬਿਆਨਾਂ ਅਨੁਸਾਰ ਉਸ ਦੇ ਤਾਏ ਦਾ ਲੜਕਾ ਪਵਨ ਕੁਮਾਰ ਉਰਫ ਹੈਪੀ (26) ਪੁੱਤਰ ਦੇਸਪਾਲ ਜੋ ਕਿ ਮਿਰਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਜੋ ਖੇਤੀਬਾੜੀ ਦਾ ਕੰਮ ਕਰਦਾ ਸੀ। ਜਿਸਨੇ ਲਾਗਲੇ ਪਿੰਡ ਹਾਂਡਾ ਦੇ ਤਿੰਨ ਵਿਅਕਤੀਆਂ ਕੋਲ ਮਹੀਨਾਵਾਰ ਲਾਟਰੀ ਪਾਉਂਦਾ ਸੀ। ਜਿਨ੍ਹਾਂ ਨੇ ਉਸਦੇ ਲਾਟਰੀ ਦੇ 6 ਲੱਖ ਰੁਪਏ ਦੇਣੇ ਸਨ ਪਰ ਉਹ ਪੈਸੇ ਦੇਣ ਤੋਂ ਆਨਾਕਾਨੀ ਕਰਦੇ ਸਨ ਜਿਸ ਕਾਰਨ ਉਹ ਆਰਥਿਕ ਤੰਗੀ ਦਾ ਸ਼ਿਕਾਰ ਹੋਣ ਕਾਰਨ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ। ਸਵੇਰੇ ਉਸਨੇ ਖੇਤ ਚ ਬਣੇ ਕੋਠੇ ਦੇ ਗਾਡਰ ਨਾਲ ਰੱਸੀ ਬੰਨ੍ਹ ਕੇ ਆਤਮਹੱਤਿਆ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।ਡੀ ਐਸ ਪੀ ਮੂਣਕ ਮਨੋਜ ਗੋਰਸੀ ਨੇ ਦੱਸਿਆ ਕਿ ਮਿਰਤਕ ਦੇ ਪਰਿਵਾਰ ਦੇ ਮੈਂਬਰਾਂ ਦੇ ਬਿਆਨਾਂ ਤੇ ਪਿੰਡ ਹਾਂਡਾ ਦੇ ਤਿੰਨ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਮਿਰਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ ਅਤੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ।




