17.1 C
Chandigarh

TODAY NOW NEWS

Friday, March 20, 2026
HomeBREAKING NEWSਗੈਂਗਸਟਰ ਕਲਿਆਣ ਨੇ ਤੋਤੇ ਵਾਂਗ ਖੋਲ੍ਹਣੇ ਸ਼ੁਰੂ ਕੀਤੇ ਭੇਤ, ਪੁਲਿਸ ਨੂੰ ਦੱਸਿਆ-...

ਗੈਂਗਸਟਰ ਕਲਿਆਣ ਨੇ ਤੋਤੇ ਵਾਂਗ ਖੋਲ੍ਹਣੇ ਸ਼ੁਰੂ ਕੀਤੇ ਭੇਤ, ਪੁਲਿਸ ਨੂੰ ਦੱਸਿਆ- ਟੀਮ ’ਚ 18 ਨਾਬਾਲਗ ਸਪਲਾਈ ਕਰ ਰਹੇ ਹੈਰੋਇਨ

ਅੰਮ੍ਰਿਤਸਰ : ਹੈਰੋਇਨ ਤਸਕਰ ਤੇ ਗੈਂਗਸਟਰ ਸਾਜਨ ਕਲਿਆਣ (Gangster Sajan Kalyan) ਨੇ ਪੁਲਿਸ ਹਿਰਾਸਤ ’ਚ ਤੋਤੇ ਵਾਂਗ ਭੇਤ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਪੁਲਿਸ ਅਨੁਸਾਰ ਮੁਲਜ਼ਮ ਨੇ ਦੱਸਿਆ ਕਿ ਉਹ ਨਵੀਂ ਆਬਾਦੀ ਅਤੇ ਫੈਜ਼ਪੁਰਾ ਵਿਖੇ 18 ਨਾਬਾਲਗ ਲਡ਼ਕਿਆਂ ਰਾਹੀਂ ਸ਼ਹਿਰ ਵਿਚ ਹੈਰੋਇਨ ਸਪਲਾਈ ਕਰ ਰਿਹਾ ਹੈ। ਇਹ ਲਡ਼ਕੇ ਛੋਟੀਆਂ-ਛੋਟੀਆਂ ਖੇਪਾਂ ਰਾਹੀਂ ਕਮਾਏ ਪੈਸਿਆਂ ਵਿਚੋਂ ਆਪਣਾ ਕਮਿਸ਼ਨ ਲੈਂਦੇ ਹਨ ਅਤੇ ਬਾਕੀ ਸਾਰਾ ਸਾਜਨ ਕਲਿਆਣ ਨੂੰ ਦਿੰਦੇ ਸਨ। ਹਾਲਾਂਕਿ ਉਪਰੋਕਤ ਤੱਥ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਏਡੀਸੀਪੀ ਅਭਿਮਨਿਊ ਰਾਣਾ ਨੇ ਕਿਹਾ ਕਿ ਕਈ ਤੱਥ ਸਾਹਮਣੇ ਆਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸਾਜਨ ਕਲਿਆਣ 22 ਮਾਮਲਿਆਂ ਵਿਚ ਨਾਮਜ਼ਦ ਹੈ ਅਤੇ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਉਹ ਕਈ ਵਾਰ ਜੇਲ੍ਹ ਗਿਆ ਅਤੇ ਉੱਥੇ ਉਸ ਦੀ ਮੁਲਾਕਾਤ ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਹੋਈ ਸੀ। ਉਸੇ ਦੀ ਬੈਰਕ ਵਿਚ ਰਹਿ ਕੇ ਉਹ ਜੱਗੂ ਦਾ ਕਰਿੰਦਾ ਬਣ ਗਿਆ। ਫਿਰ ਜਦੋਂ ਉਹ ਜ਼ਮਾਨਤ ’ਤੇ ਬਾਹਰ ਆਇਆ ਤਾਂ ਜੱਗੂ ਦੇ ਕਹਿਣ ’ਤੇ ਉਸ ਨੇ ਹੈਰੋਇਨ ਦੀ ਖੇਪ ਦਾ ਟਿਕਾਣੇ ਲਗਾਉਣੀ ਸ਼ੁਰੂ ਕਰ ਦਿੱਤੀ। ਪੁਲਿਸ ਦੇ ਸਾਹਮਣੇ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਸਾਜਨ ਕਲਿਆਣ ਪੰਜ-ਪੰਜ ਗ੍ਰਾਮ ਵਿਚ 12 ਕਿਲੋ ਤੋਂ ਵੱਧ ਹੈਰੋਇਨ ਸਪਲਾਈ ਕਰ ਚੁੱਕਾ ਹੈ। ਜਦੋਂ ਕਿ ਜੱਗੂ ਦੇ ਕਹਿਣ ’ਤੇ ਉਸ ਨੇ ਚਾਰ ਵੱਡੀਆਂ ਖੇਪਾਂ ਟਿਕਾਣੇ ਲਗਾ ਚੁੱਕਾ ਹੈ, ਜਿਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਇਸ ਦੇ ਬਦਲੇ ਜੱਗੂ ਦੇ ਕਰਿੰਦੇ ਉਸ ਨੂੰ ਵੀਹ ਤੋਂ ਤੀਹ ਹਜ਼ਾਰ ਰੁਪਏ ਬਤੌਰ ਸਪਲਾਇਰ (ਪਾਂਡੀ) ਵਜੋਂ ਅਦਾ ਕਰਦੇ ਸਨ।

Today Now News

RELATED ARTICLES
- Advertisment -

POPULAR POSTS