16.8 C
Chandigarh

TODAY NOW NEWS

Friday, March 20, 2026
HomeBREAKING NEWSਟੋਕੀਓ ਓਲੰਪਿਕਸ- ਕਮਲਪ੍ਰੀਤ ਕੌਰ ਨੇ ਕੁਆਲੀਫਾਇੰਗ ਮੈਚ ਵਿੱਚ ਡਿਸਕਸ ਥ੍ਰੋ ਵਿੱਚ 64...

ਟੋਕੀਓ ਓਲੰਪਿਕਸ- ਕਮਲਪ੍ਰੀਤ ਕੌਰ ਨੇ ਕੁਆਲੀਫਾਇੰਗ ਮੈਚ ਵਿੱਚ ਡਿਸਕਸ ਥ੍ਰੋ ਵਿੱਚ 64 ਮੀਟਰ ਦੀ ਦੂਰੀ ਸੁੱਟ ਕੇ ਫਾਈਨਲ ਲਈ ਕੁਆਲੀਫਾਈ

ਸ੍ਰੀ ਮੁਕਤਸਰ ਸਾਹਿਬ 30 ਜੁਲਾਈ (ਅਨਮੋਲ ਸਿੰਘ ਵੜਿੰਗ) ਟੋਕੀਓ ਓਲੰਪਿਕਸ- ਕਮਲਪ੍ਰੀਤ ਕੌਰ ਨੇ ਕੁਆਲੀਫਾਇੰਗ ਮੈਚ ਵਿੱਚ ਡਿਸਕਸ ਥ੍ਰੋ ਵਿੱਚ 64 ਮੀਟਰ ਦੀ ਦੂਰੀ ਸੁੱਟ ਕੇ ਫਾਈਨਲ ਲਈ ਕੁਆਲੀਫਾਈ ਕੀਤਾ, ਕਮਲਪ੍ਰੀਤ ਕੌਰ ਓਲੰਪੀਅਨ ਵਿੱਚ 64 ਮੀਟਰ ਸੁੱਟ ਕੇ ਦੂਜੇ ਸਥਾਨ ‘ਤੇ ਰਹੀ, ਫਾਈਨਲ ਮੈਚ 2 ਅਗਸਤ ਨੂੰ ਹੋਵੇਗਾ। ਫਾਈਨਲ ਮੈਚ ਵਿੱਚ ਪਹੁੰਚਣ ਤੇ ਕਮਲਪ੍ਰੀਤ ਕੌਰ ਦੇ ਗ੍ਰਹਿ ਪਿੰਡ ਕਬਰਵਾਲਾ ਵਿਖੇ ਖੁਸ਼ੀ ਦੇ ਮਾਹੌਲ ਵਿੱਚ ਲੱਡੂ ਵੰਡੇ ਜਾ ਰਹੇ ਹਨ ਅਤੇ ਲੋਕ ਦੂਰ -ਦੂਰ ਤੋਂ ਵਧਾਈ ਦੇਣ ਲਈ ਆ ਰਹੇ ਹਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਫ਼ੋਨ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਵੀਡੀਓ ਕਾਲ ਰਾਹੀਂ ਕਮਲਪ੍ਰੀਤ ਕੋਰ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਮਨੋਬਲ ਵਧਾਇਆ ਅਤੇ ਇਸ ਦੇ ਨਾਲ ਹੀ ਹਰਸਿਮਰਤ ਕੌਰ ਨੇ ਵੀ ਪਰਿਵਾਰਕ ਮੈਂਬਰਾਂ ਨੂੰ ਫ਼ੋਨ ‘ਤੇ ਵਧਾਈ ਦਿੱਤੀ ਅਤੇ ਗੁਰੂ ਦੇ ਸਨਮੁੱਖ ਅਰਦਾਸ ਕਰ ਰਹੀ ਹੈ ਕਿ ਕਮਲਪ੍ਰੀਤ ਕੌਰ ਫਾਈਨਲ ਜਿੱਤ ਕੇ ਪੂਰੇ ਭਾਰਤ ਅਤੇ ਪੰਜਾਬ ਦਾ ਨਾਮ ਰੌਸ਼ਨ ਕਰੇਗੀ।

Today Now News

RELATED ARTICLES
- Advertisment -

POPULAR POSTS