17.1 C
Chandigarh

TODAY NOW NEWS

Thursday, March 19, 2026
HomeCORONAVIRUS"ਟੋਕੀਓ ਓਲੰਪਿਕਸ" : ਕੋਰੋਨਾ ਦੇ ਚਲਦਿਆਂ ਖੇਡਾਂ ਦੇ ਮਹਾਕੁੰਭ ਨੂੰ ਰੱਦ ਵੀ...

“ਟੋਕੀਓ ਓਲੰਪਿਕਸ” : ਕੋਰੋਨਾ ਦੇ ਚਲਦਿਆਂ ਖੇਡਾਂ ਦੇ ਮਹਾਕੁੰਭ ਨੂੰ ਰੱਦ ਵੀ ਕੀਤਾ ਜਾ ਸਕਦਾ ਹੈ

ਨਿਕਾਈ ਨੇ ਕਿਹਾ ਕਿ ਜੇ ਖੇਡਾਂ ਨੂੰ ਕਰਵਾਉਣਾ ਨਾਮੁਮਕਿਨ ਦਿਖਾਈ ਦਿੰਦਾ ਹੈ

ਟੋਕੀਓ (ਏਜੇਂਸੀ) : ਜਾਪਾਨ ਦੀ ਸੱਤਾਧਾਰੀ ਪਾਰਟੀ (ਐੱਲਡੀਪੀ) ਦੇ ਮੁੱਖ ਅਧਿਕਾਰੀਆਂ ਨੇ ਕਿਹਾ ਕਿ ਟੋਕੀਓ ਓਲੰਪਿਕ ਵਿਚ ਕੁਝ ਤਬਦੀਲੀਆਂ ਹੋ ਸਕਦੀਆਂ ਹਨ। ਇਕ ਨੇ ਤਾਂ ਇੱਥੇ ਤਕ ਸੁਝਾਅ ਦੇ ਦਿੱਤਾ ਕਿ ਇਨ੍ਹਾਂ ਨੂੰ ਹੁਣ ਵੀ ਰੱਦ ਕੀਤਾ ਜਾ ਸਕਦਾ ਹੈ ਤੇ ਇਕ ਨੇ ਕਿਹਾ ਕਿ ਜੇ ਉਹ ਇਸ ਨੂੰ ਕਰਵਾਉਂਦੇ ਹਨ ਤਾਂ ਇਸ ਨੂੰ ਦਰਸ਼ਕਾਂ ਤੋਂ ਬਿਨਾਂ ਕਰਵਾਇਆ ਜਾ ਸਕਦਾ ਹੈ। ਐੱਲਡੀਪੀ ਦੇ ਜਨਰਲ ਸਕੱਤਰ ਤੋਸ਼ੀਹੀਰੋ ਨਿਕਾਈ ਨੇ ਬੁੱਧਵਾਰ ਨੂੰ ਟੋਕੀਓ ਓਲੰਪਿਕ ਲਈ 100 ਦਿਨ ਦੀ ਉਲਟੀ ਗਿਣਤੀ ਸ਼ੁਰੂ ਹੋਣ ਤੋਂ ਇਕ ਦਿਨ ਬਾਅਦ ਹੀ ਇਹ ਰੱਦ ਹੋਣ ਦਾ ਸੁਝਾਅ ਦਿੱਤਾ। ਨਿਕਾਈ ਨੇ ਕਿਹਾ ਕਿ ਜੇ ਖੇਡਾਂ ਨੂੰ ਕਰਵਾਉਣਾ ਨਾਮੁਮਕਿਨ ਦਿਖਾਈ ਦਿੰਦਾ ਹੈ ਤਾਂ ਇਨ੍ਹਾਂ ਨੂੰ ਯਕੀਨੀ ਤੌਰ ‘ਤੇ ਰੱਦ ਕੀਤਾ ਜਾਣਾ ਚਾਹੀਦਾ ਹੈ। ਜੇ ਓਲੰਪਿਕ ਕਾਰਨ ਕੋਰੋਨਾ ਦਾ ਵਾਧਾ ਹੁੰਦਾ ਹੈ ਤਾਂ ਓਲੰਪਿਕ ਕਰਵਾਉਣ ਦਾ ਕੋਈ ਮਤਲਬ ਨਹੀਂ ਹੋਵੇਗਾ। ਇਹ ਪੁੱਛਣ ‘ਤੇ ਕਿ ਕੀ ਇਸ ਰੱਦ ਕੀਤਾ ਜਾਣਾ ਹੁਣ ਵੀ ਬਦਲ ਹੈ ਤਾਂ ਨਿਕਾਈ ਨੇ ਕਿਹਾ ਕਿ ਯਕੀਨੀ ਤੌਰ ‘ਤੇ। ਪਰ ਉਨ੍ਹਾਂ ਨੇ ਨਾਲ ਇਹ ਵੀ ਕਿਹਾ ਕਿ ਜਾਪਾਨ ਲਈ ਕਾਮਯਾਬ ਓਲੰਪਿਕ ਕਰਵਾਉਣਾ ਮਹੱਤਵਪੂਰਨ ਹੈ। ਇਹ ਇਕ ਵੱਡਾ ਮੌਕਾ ਹੈ। ਅਸੀਂ ਇਨ੍ਹਾਂ ਨੂੰ ਕਾਮਯਾਬ ਬਣਾਉਣਾ ਚਾਹੁੰਦੇ ਹਾਂ। ਸਾਨੂੰ ਕਈ ਮੁੱਦਿਆਂ ਦਾ ਨਿਟਪਾਰਾ ਕਰ ਕੇ ਤਿਆਰੀ ਕਰਨੀ ਪਵੇਗੀ ਤੇ ਇਹ ਅਹਿਮ ਹੈ ਕਿ ਅਸੀਂ ਇਕ ਇਕ ਕਰ ਕੇ ਇਨ੍ਹਾਂ ਨੂੰ ਦੇਖੀਏ।

Today Now News

RELATED ARTICLES
- Advertisment -

POPULAR POSTS