ਬੱਚਿਆਂ ਨੇ ਵੀਡਿਓ ਦੁਆਰਾ ਇਹ ਦਿਖਾਇਆ ਕਿ ਉਹ ਆਪਣੀ ਦੇਖਭਾਲ ਕਿਵੇਂ ਕਰਦੇ ਹਨ

ਮੋਗਾ (ਹਰਪਾਲ ਸਹਾਰਨ) : ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਇੱਕ ਬਹੁਤ ਹੀ ਮੁਸ਼ਕਲ ਅਤੇ ਨਾਜ਼ੁਕ ਸਮੇਂ ਵਿੱਚੋਂ ਲੰਘ ਰਹੇ ਹਾਂ, ਇਸ ਮਹਾਂਮਾਰੀ ਦੇ ਦੌਰਾਨ ਸਾਨੂੰ ਆਪਣੇ ਆਪ ਦੀ ਵਧੇਰੇ ਦੇਖਭਾਲ ਕਰਨੀ ਚਾਹੀਦੀ ਹੀ । ਸਾਨੂੰ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਵੀ ਇਸ ਸਥਿਤੀ ਦੀ ਗੰਭੀਰਤਾ ਬਾਰੇ ਜਾਗਰੂਕ ਕਰਨਾ ਚਾਹਿਦਾ ਹੈ ਅਤੇ ਆਪਣੀ ਵਧੇਰੇ ਦੇਖਭਾਲ ਕਰਨੀ ਚਾਹੀਦੀ ਹੈ । ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਅੱਜ ਐਸ. ਐਫ. ਸੀ. ਕੋਨਵੈਂਟ ਸਕੂਲ਼ ਜਲਾਲਾਬਾਦ ਵਿੱਚ ਛੋਟੇ ਬੱਚਿਆਂ ਦੁਆਰਾ ਇੱਕ ਐਕਟੀਵਿਟੀ ਕੀਤੀ ਗਈ । ਇਸ ਵਿੱਚ ਬੱਚਿਆਂ ਨੇ ਵੀਡਿਓ ਦੁਆਰਾ ਇਹ ਦਿਖਾਇਆ ਕਿ ਉਹ ਆਪਣੀ ਦੇਖਭਾਲ ਕਿਵੇਂ ਕਰਦੇ ਹਨ । ਉਦਾਹਰਣ ਵਜੋਂ ਮਾਸਕ ਪਹਿਨਣ ਦੀ ਮਹੱਤਤਾ, ਸੈਨੀਟਾਈਜ਼ਰ ਦੀ ਵਰਤੋਂ ਕਿਉਂ ਕੀਤੀ ਜਾਵੇ, ਇਸ ਮੁਸ਼ਕਲ ਸਮੇਂ ਵਿੱਚ ਗਰਮ ਪਾਣੀ ਪੀਣ ਦੇ ਕੀ ਫਾਇਦੇ ਹਨ ਆਦਿ ।






