ਕਰਤਾਰ ਸਿੰਘ ਦੁੱੱਗਲ ਪੰਜਾਬੀ ਸਾਹਿਤ ਦੀ ਮੰੁਦਰੀ ਦਾ ਇਕ ਅਜਿਹਾ ਚਮਕਦਾ ਹੋਇਆ ਨੱਗ ਸੀ ਜਿਸ ਦੀਆਂ ਸਾਹਿਤਕ ਲਿਸ਼ਕੋਰਾਂ ਵਿਚ ਇੰਨੀ ਰੌਸ਼ਨੀ ਸੀ ਕਿ ਇਹ ਹਰ ਪ੍ਰਕਾਰ ਦੇ ਮਨੱੁਖ ਦੇ ਦਿਲ ਨੂੰ ਰੰਗੀਨ ਬਣਾ ਦਿੰਦੀ ਸੀ। ਨਿਰਸੰਦੇਹ ਕਰਤਾਰ ਸਿੰਘ ਦੁੱਗਲ ਇਕ ਬਹੁ ਪਸਾਰੀ ਪ੍ਰਤਿਭਾ ਸੀ। ਉਸ ਦੀ ਲਿਖਤ ਵਿਚ ਸਭ ਤੋਂ ਪਹਿਲਾਂ ਸਿਰਜਣ ਦੀ ਕੋਈ ਕਲਾ ਲੁਕੀ ਹੋਈ ਨਜ਼ਰ ਆਉਂਦੀ ਹੈ ਜੋ ਉਸ ਨੂੰ ਉਸ ਵਿਧਾ ਦਾ ਬਾਨੀ ਬਣਾ ਦੇਂਦੀ ਸੀ। ਉਸ ਨੇ ਪੰਜਾਬੀ ਸਾਹਿਤ ਵਿਚ ਕਈ ਪੱਖਾਂ ਵਿਚ ਪਹਿਲ ਕੀਤੀ ਤੇ ਬਾਨੀ ਅਖਵਾਇਆ। ਉਸ ਦੇ ਕਈ ਪਹਿਲੂਆਂ ਵਿੱਚੋਂ ਸਭ ਤੋਂ ਪਹਿਲਾਂ ਦੁੱਗਲ ਨੂੰ

ਪੰਜਾਬੀ ਸਾਹਿਤ ਦਾ ਸੰਸਾਰ ਦਾ ਪ੍ਰਸਿੱਧ ਮਨੋਵਿਗਿਆਨੀ ਪੰਜਾਬੀ ਦਾ ਫਰਾਇਡ ਹੋਣ ਦਾ ਮਾਣ ਪ੍ਰਾਪਤ ਹੋਇਆ।ਇਕ ਹੋਰ ਖ਼ਾਸ ਵਿਸ਼ੇਸ਼ਤਾ ਉਸ ਨੂੰ ਰੇਡੀਓ ਨਾਟਕ ਦਾ ਬਾਨੀ ਕਿਹਾ ਜਾਂਦਾ ਹੈ। ਉਸ ਨੇ ਰੇਡੀਓ ਨੂੰ ਉਸ ਮੁਕਾਮ ’ਤੇ ਪਹੁੰਚਾ ਦਿੱਤਾ ਜਿੱਥੇ ਹੁਣ ਰੇਡੀਓ ਨਾਟਕ ਸਥਾਈ ਤੌਰ ’ਤੇ ਰੇਡੀਓ ਦੇ ਸਾਰੇ ਪ੍ਰੋਗਰਾਮਾਂ ਵਿਚ ਸਥਾਪਤ ਹੋ ਚੁੱਕਾ ਹੈ। ਉਹ ਬਹੁਤ ਲੰਮਾ ਸਮਾਂ ਰੇਡੀਓ ਵਿਚ ਕੰਮ ਕਰਦਾ ਰਿਹਾ ਤੇ ਜਲੰਧਰ ਰੇਡੀਓ ਸਟੇਸ਼ਨ ਦਾ ਬਾਨੀ ਸਟੇਸ਼ਨ ਡਾਇਰੈਕਟਰ ਰਿਹਾ ਜਿੱਥੇ ਉਸ ਨੇ ਕਈ ਕਲਾਕਾਰਾਂ ਨੂੰ ਅਭਿਨੈ ਦੇ ਰਸਤੇ ’ਤੇ ਤੋਰਿਆ ਤੇ ਉਨ੍ਹਾਂ ਦੀ ਕਲਾ ਨੂੰ ਨਿਖਾਰਿਆ।
ਦੁੱਗਲ ਦੀ ਰੇਡੀਓ ਨਾਟਕ ਨੂੰ ਫਿਰ ਪੁਸਤਕ ਰੂਪ ਵਿਚ ਪਹਿਲੀ ਵਾਰ ਛਾਪਿਆ ਤੇ ਹੁਣ ਉਸ ਦੇ ਸਾਰੇ ਰੇਡੀਓ ਨਾਟਕ ਆਸਾਨੀ ਨਾਲ ਮਿਲਦੇ ਹਨ। ਇਹ ਰੇਡੀਓ ਨਾਟਕ ਬਹੁਤ ਹੀ ਸ਼ਕਤੀਸ਼ਾਲੀ ਤੇ ਰੇਡੀਓ ਕਲਾ ਤੇ ਅਧਾਰਿਤ ਹਨ। ਇਹ ਸਾਰੇੇ ਆਦਰਸ਼ਕ ਨਾਟਕ ਲਿਖੇ ਹਨ ਉੱਥੇ ਇਹ ਦੱਸਣ ਯੋਗ ਹੈ ਕਿ ਉਸ ਦੀ ਕਲਾ ਵਿਚ ਕੋਈ ਪ੍ਰਚਾਰ ਦੇਖਣ ਵਿਚ ਨਹੀਂ ਆੳਂੁਦਾ ਜਿਹੜਾ ਕਿ ਆਮ ਇਸ ਵਿਧਾ ਵਿਚ ਮਿਲਦਾ ਹੈ।
ਕਰਤਾਰ ਸਿੰਘ ਦੁੱਗਲ ਦਾ ਜਨਮ 1 ਮਾਰਚ 1912 ਵਿਚ ਪੋਠੋਹਾਰ ਦੇ ਇਕ ਪਿੰਡ ਧਮਿਆਲ ਵਿਚ ਹੋਇਆ। ਇਸ ਪਿੰਡ ਨੂੰ ਆਮ ਤੌਰ ’ਤੇ ਸਾਹਿਤਕਾਰਾਂ ਦਾ ਪਿੰਡ ਕਹਿ ਕੇ ਬੁਲਾਉਂਦੇ। ਦੁੱਗਲ ਨੂੰ ਦੁਨੀਆ ਵਿਚ ਸਾਹਿਤ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਤੋਂ ਭਰਪੂੁਰ ਸਨਮਾਨ ਤੇ ਪਿਆਰ ਮਿਲਿਆ ਹੈ। ਇਨ੍ਹਾਂ ਇਨਾਮਾਂ ਦੀ ਸੂਚੀ ਬਹੁਤ ਲੰਮੀ ਹੈ ਪਰ ਸਹਿਜੇ ਹੀ ਜੋ ਸੰਸਥਾਵਾਂ ਮਨ ਵਿਚ ਆਉਂਦੀਆਂ ਹਨ ਉਨ੍ਹਾਂ ਵਿੱਚੋਂ ਪੰਜਾਬ ਸਰਕਾਰ ਦਾ ਸ਼੍ਰੋਮਣੀ ਸਾਹਿਤਕਾਰ, ਦਿੱਲੀ ਦਾ ਸਾਹਿਤ ਅਕਾਦਮੀ ਦਾ ਵੱਕਾਰੀ ਇਨਾਮ ਜੋ ਦੁੱਗਲ ਦੇ ਕਹਾਣੀ ਸੰਗਿਹ ‘ਇਕ ਛਿੱਟ ਚਾਨਣ ਦੀ’ ਪੁਸਤਕ ’ਤੇ ਮਿਲੇ ਹਨ।ਕਰਤਾਰ ਸਿੰਘ ਦੱੁਗਲ ਦਾ ਜਨਮ 1 ਮਾਰਚ 1917 ਵਿਚ ਜੀਵਨ ਸਿੰਘ ਪਿਤਾ ਤੇ ਮਾਤਾ ਸਤਵੰਤ ਕੋਰ ਦੇ ਘਰ ਹੋਇਆ। ਉਸ ਨੇ ਅੱੈਮ. ਏ. ਅੰਗਰੇਜ਼ੀ ਆਨਰਜ਼ ਦੇ ਨਾਲ ਗਵਰਨਮੈਂਟ ਕਾਲਜ ਲਾਹੌਰ ਤੋਂ ਕੀਤੀ। ਦੁੱਗਲ ਬਚਪਨ ਵਿਚ ਬਹੁਤ ਜ਼ਹੀਨ ਵਿਦਿਅਰਥੀ ਸੀ। ਉਹ ਸਾਹਿਤ, ਕਲਾ, ਨਾਟਕ ਤੇ ਭਾਸ਼ਾ ਨਾਲ ਵਿਸ਼ੇਸ਼ ਤੌਰ ’ਤੇ ਜੁੜਿਆ ਹੋਇਆ ਸੀ।
ਉਸ ਸਮੇਂ ਜਦੋਂ ਭਾਰਤ ਅੰਗਰੇਜ਼ਾਂ ਦੀ ਗੁਲਾਮੀ ਕਾਰਨ ਆਪਣੀਆਂ ਸਥਾਨਕ ਭਾਸ਼ਾਵਾਂ ਨੂੰ ਅਜੇ ਕੋਈ ਵਿਕਸਤ ਕਰਨ ਦੇ ਅਸਮਰੱਥ ਸੀ ਤਾਂ ਦੁੱਗਲ ਨੇ ਉਰਦੂ, ਹਿੰਦੀ, ਅੰਗਰੇਜ਼ੀ ਨੂੰ ਵਿਸ਼ੇਸ਼ ਤੌਰ ’ਤੇ ਅਪਣਾਇਆ। ਆਪਣੀ ਮਾਂ ਬੋਲੀ ਵਿਚ ਪੰਜਾਬੀ ਨੂੰ ਆਪਣੀ ਲੇਖਣੀ ਵਿਚ ਵਿਸ਼ੇਸ਼ ਤੌਰ ’ਤੇ ਅਪਨਾਉਣ ਵਾਲੇ ਕਰਤਾਰ ਸਿੰਘ ਦੁੱਗਲ ਨੇ ਇਨ੍ਹਾਂ ਚਾਰ ਭਾਸ਼ਾਵਾਂ ਵਿਚ ਇਕ ਲੇਖਕ ਦੇ ਤੌਰ ’ਤੇ ਮੁਹਾਰਤ ਪ੍ਰਾਪਤ ਕੀਤੀ।
ਇਕ ਸਾਹਿਤਕਾਰ ਦੇ ਤੌਰ ’ਤੇ ਉਹ ਵਿਭਿੰਨ ਵਿਧਾਵਾਂ ਵਾਲਾ ਬਹੁ ਪਾਸਾਰੀ ਲੇਖਕ ਸੀ। ਪੰਜਾਬੀ ਵਿਚ ਜੇਕਰ ਕਹਾਣੀ ਦੀ ਗੱਲ ਕਰੀਏ ਤਾਂ ਉਸ ਦਾ ਮੁਕਾਬਲਾ ਸਹਿਜੇ ਹੀ ਕਿ੍ਰਸ਼ਨ ਚੰਦਰ, ਮੰਟੋ ਤੇ ਰਜਿੰਦਰ ਸਿੰਘ ਬੇਦੀ ਨਾਲ ਕੀਤਾ ਜਾ ਸਕਦਾ ਹੈ।
ਫਰਾਂਸ ਦੇ ਕਹਾਣੀਕਾਰ ਮੋਪਾਸਾ ਤੇ ਇਸ ਪ੍ਰਕਾਰ ਰੂਸੀ ਲੇਖਕ ਚੈਖੋਵ ਦੀਆਂ ਕਹਾਣੀਆਂ ਦੇ ਸਹਿਤਕ ਪੱਧਰ ਦੀਆਂ ਕਹਾਣੀਆਂ ਦੱੁਗਲ ਨੇ ਪਹਿਲੀ ਵਾਰੀ ਲਿਖੀਆਂ ਤੇ ਇਸ ਪ੍ਰਕਾਰ ਬਹੁਤ ਸਾਰਾ ਮਾਣ ਸਤਿਕਾਰ ਭਾਰਤ ਤੇ ਵਿਸ਼ੇਸ਼ ਕਰਕੇ ਪੰਜਾਬੀ ਬੋਲੀ ਦੀ ਝੋਲੀ ਵਿਚ ਪਾਇਆ ਹੈ। ਇਸ ਕਰਕੇ ਦੁੱਗਲ ਨੂੰ 2007 ਵਿਚ ਮਿਲੀ ਫੈਲੋਸ਼ਿਪ ਕਈ ਤਰ੍ਹਾਂ ਦੇ ਕੌਮੀ ਤੇ ਕੌਮਾਂਤਰੀ ਇਨਾਮ ਉਸ ਨੂੰ ਪ੍ਰਾਪਤ ਹੋਏ ਜਿਸ ਦਾ ਉਹ ਪੂਰਾ ਹੱਕਦਾਰ ਸੀ।
1988 ਵਿਚ ਦੱੁਗਲ ਨੂੰ ਪਦਮ ਭੂਸ਼ਨ ਇਨਾਮ ਮਿਲਿਆ। ਅੰਤਰਰਾਸ਼ਟਰੀ ਮੰਚ ’ਤੇ ਬਹੁਤ ਹੀ ਪ੍ਰਤਿਸ਼ਠਤ ਇਨਾਮ ਗਾਲਬ ਇਨਾਮ ਤੇ ਸੋਵੀਅਤ ਲੈਂਡ ਇਨਾਮ ਦੇ ਨਾਲ ਉਹ ਰਾਜ ਸਭਾ ਦਾ ਮੈਂਬਰ ਵੀ ਰਿਹਾ। ਰੇਡੀਓ ਨਾਲ ਉਸ ਨੂੰ ਵਿਸ਼ੇਸ਼ ਤੌਰ ’ਤੇ ਲਗਾਓ ਸੀ ਜਿੱਥੇ ਸਰਕਾਰੀ ਨੌਕਰੀ ਉਸ ਨੇ 1942 ਤੋਂ ਲੈ ਕੇ 1966 ਤਕ ਕੀਤੀ। ਉਸ ਦੀ ਸ਼ਾਦੀ ਇਕ ਮੁਸਲਮਾਨ ਲੜਕੀ ਆਇਸ਼ਾ ਮਹਿਨਾਜ਼ ਨਾਲ ਹੋਈ ਜੋ ਬਾਅਦ ਵਿਚ ਆਇਸ਼ਾ ਦੁੱਗਲ ਬਣ ਗਈ ਜੋ ਇਕ ਸਾਹਿਤਕ ਪਰਿਵਾਰ ਵਿੱਚੋਂ ਸੀ ਤੇ ਪੇਸ਼ੇ ਵਜੋਂ ਇਕ ਕੁਸ਼ਲ ਡਾਕਟਰ ਵੀ। ਦੁੱਗਲ ਨੇ ਪੰਜਾਬੀ ਸਾਹਿਤ ਦੀ ਝੋਲੀ ਵਿਚ 24 ਕਹਾਣੀ ਸੰਗ੍ਰਹਿ, ਦਸ ਨਾਵਲ 7 ਨਾਟਕ ਪਾਏ ਹਨ। ਪ੍ਰਸਿੱਧ ਕਹਾਣੀਆਂ ਦੀਆਂ ਪੁਸਤਕਾਂ ਵਿੱਚੋਂ ਡੰਗਰ, ਕਰਾਮਾਤ, ਇਕ ਛਿੱਟ ਚਾਨਣ ਦੀ, ਸਵੇਰ ਸਾਰ, ਪਿੱਪਲ ਪੱਤੀਆਂ ਤਰਕਾਲਾਂ ਵੇਲੇ ਅਦਿ ਹਨ। ਦੁੱਗਲ 26 ਜਨਵਰੀ 2012 ਵਾਲੇ ਦਿਵਸ ’ਤੇ ਲਗਪਗ 95 ਸਾਲ ਦੀ ਉਮਰ ਭੋਗ ਕੇ ਤੇ ਇਕ ਸੰਪੂਰਣ ਇਨਸਾਨ ਦਾ ਜੀਵਨ ਜਿਊ ਕੇ ਸਾਡੇ ਕੋਲੋਂ ਵਿਦਾ ਹੋਇਆ। ਉਸ ਦਾ ਬਹੁ ਪਾਸਾਰੀ ਜੀਵਨ ਸਾਨੂੰ ਸਦਾ ਲਈ ਪ੍ਰੇਰਿਤ ਕਰਦਾ ਰਹੇਗਾ।





