
ਬਠਿੰਡਾ 28 ਜੁਲਾਈ (ਹਰਮਿੰਦਰ ਸਿੰਘ ਅਵਿਨਾਸ਼ )ਬਠਿੰਡਾ ਦੇ ਸਰਕਾਰੀ ਰਜਿੰਦਰਾ ਕਾਲਜ ਵਿਖੇ ਅੱਜ ਤੀਆਂ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਤੇ ਪ੍ਰੋਫੈਸਰਾਂ ਵੱਲੋਂ ਪੀਂਘਾਂ ਵੀ ਝੂਟੀਆ ਗਈਆਂ ਅਤੇ ਗਿੱਧਾ ਵੀ ਪਾਇਆ ਗਿਆ ਇਸ ਮੌਕੇ ਤੇ ਮੈਡਮ ਬਿੰਦਰ ਕੌਰ ਮੁੱਖ ਮਹਿਮਾਨ ਤੌਰ ਤੇ ਪਹੁੰਚੇ ਇਸ ਮੌਕੇ ਤੇ ਬੋਲਦਿਆਂ ਮੈਡਮ ਬਲਵੀਰ ਕੌਰ ਨੇ ਕਿਹਾ ਕਿ ਕੋਰੂਨਾ ਮਹਾਂਮਾਰੀ ਕਾਰਨ ਕੁਝ ਡਰਾਉਣਾ ਜਿਹਾ ਮਾਹੌਲ ਬਣ ਗਿਆ ਸੀ ਇਸ ਤੋਂ ਉੱਭਰਨ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਜ਼ਰੂਰੀ ਹਨ ਇਸ ਲਈ ਅਸੀਂ ਅੱਜ ਇਹ ਤੀਆਂ ਦਾ ਤਿਉਹਾਰ ਮਨਾ ਰਹੇ ਹਾਂ ਪ੍ਰੋ ਮਨਦੀਪ ਕੌਰ ਨੇ ਕਿਹਾ ਕਿ ਅੱਤਵਾਦ ਦੇ ਸਮੇਂ ਵਿੱਚ ਇਹ ਤਿਉਹਾਰ ਘਟ ਗਏ ਸਨ ਅਤੇ ਹੁਣ ਇਹ ਹੌਲੀ ਹੌਲੀ ਸ਼ਹਿਰਾਂ ਵਿੱਚ ਸਟੇਜਾਂ ਤੇ ਅਤੇ ਪਿੰਡਾਂ ਵਿੱਚ ਟਾਵੇਂ ਟਾਵੇਂ ਹੋਣੇ ਸ਼ੁਰੂ ਹੋਏ ਹਨ ਇਸ ਮੌਕੇ ਤੇ ਲੜਕੀਆਂ ਤੀਆਂ ਵਿੱਚ ਜਾ ਕੇ ਆਪਣੇ ਮਨ ਦੇ ਗੁੱਭ ਗੁਲ੍ਹਾਟ ਕੱਢਦੀਆਂ ਹਨ ਪ੍ਰੋ ਜਗਜੀਵਨ ਕੌਰ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਬੋਲਦਿਆਂ ਹੋਇਆਂ ਕਿਹਾ ਕਿ ਪੰਜਾਬ ਦਾ ਵਿਰਸਾ ਇਕ ਅਮੀਰ ਵਿਰਸਾ ਹੈ ਪਰ ਇਹ ਰੀਤੀ ਰਿਵਾਜ ਘਟਦੇ ਜਾ ਰਹੇ ਹਨ ਤੀਆਂ ਵੀ ਇਕ ਨਵੇਕਲਾ ਤਿਆਰ ਹੈ ਜੋ ਸ਼ਹਿਰਾਂ ਵਿਚ ਸਿਰਫ ਫਾਰਮੈਲਟੀ ਤੋਰ ਤੇ ਇਕ ਦਿਨ ਦਾ ਬਣ ਕੇ ਰਹਿ ਗਿਆ ਹੈ ਜੇ ਇਸ ਨੂੰ ਇਸ ਤਰ੍ਹਾਂ ਹੀ ਜਾਗ ਲੱਗਦੀ ਜਾਵੇ ਤਾਂ ਆਉਣ ਵਾਲੇ ਦਿਨਾਂ ਵਿਚ ਸਾਡਾ ਵਿਰਸਾ ਸੰਭਾਲਿਆ ਜਾ ਸਕਦਾ ਹੈ





