ਤੂਫ਼ਾਨ ਕਿਸਾਨਾਂ ਦੇ ਤੰਬੂਆਂ, ਆਰਜ਼ੀ ਫਲੱਸ਼, ਬਾਥਰੂਮ ਅਤੇ ਹੋਰ ਸਮਾਨ ਦੂਰ ਦੂਰ ਤੱਕ ਉਡਾ ਕੇ ਲੈ ਗਿਆ

ਦਿੱਲੀ (ਹਰਜਿੰਦਰ ਕਤਨਾ) : ਅੱਜ ਸਵੇਰੇ ਸਾਢੇ 9 ਵਜੇ ਦੇ ਕਰੀਬ ਦਿੱਲੀ ਟਿੱਕਰੀ ਬਾਰਡਰ ਤੇ ਆਏ ਇਕ ਤੇਜ ਰਫਤਾਰ ਤੂਫ਼ਾਨ ਨੇ ਇਥੇ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਮੁਸ਼ਕਿਲਾਂ ਕਾਫੀ ਵਧਾ ਦਿੱਤੀਆਂ ਪਰ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਅੱਜ ਸਵੇਰੇ ਸਾਢੇ 9 ਵਜੇ ਦੇ ਕਰੀਬ ਰੋਹਤਕ ਬਾਈ ਪਾਸ ਤੇ ਇੱਕ ਤੇਜ ਰਫਤਾਰ ਤੂਫਾਨ ਆਇਆ।ਇਸ ਵਕਤ ਕਿਸਾਨ ਖਾਣਾ ਬਣਾਉਣ ਵਿੱਚ ਰੁੱਝੇ ਹੋਏ ਸਨ।ਇਸ ਤੂਫ਼ਾਨ ਦਾ ਸਮਾਂ ਭਾਵੇ 2 ਮਿੰਟ ਸੀ ਪਰ ਇਸ ਦੀ ਲਪੇਟ ਵਿੱਚ ਆਉਣ ਨਾਲ ਕਿਸਾਨਾਂ ਦੇ ਤੰਬੂਆਂ, ਆਰਜ਼ੀ ਤੌਰ ਤੇ ਤਿਆਰ ਕੀਤੀਆਂ ਫਲੱਸ, ਬਾਥਰੂਮ ਅਤੇ ਹੋਰ ਸਮਾਨ ਦੂਰ ਦੂਰ ਤੱਕ ਖ਼ਦੇੜ ਦਿਤਾ।ਪਰ ਇਸ ਦਾ ਸਮਾਂ ਘੱਟ ਹੋਣ ਕਰਕੇ ਨੁਕਸਾਨ ਘੱਟ ਹੋ ਗਿਆ ਤੇ ਦੂਸਰਾ ਦਿਨ ਦਾ ਸਮਾਂ ਹੋਣ ਕਰਕੇ ਕਿਸਾਨ ਤੰਬੂਆ ਤੋਂ ਬਾਹਰ ਆ ਗਏ ਤੇ ਮੌਕਾ ਸੰਭਾਲ ਲਿਆ ਗਿਆ।
ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਜਦੋ ਇਹ ਤੂਫ਼ਾਨ ਆਇਆ ਉਸ ਵਕਤ ਦਿਨ ਦਾ ਸਮਾਂ ਸੀ ਤੇ ਲੋਕ ਜਾਗ ਰਹੇ ਸਨ।ਜੇਕਰ ਰਾਤ ਦਾ ਸਮਾਂ ਹੁੰਦਾ ਤਾ ਬਹੁਤ ਨੁਕਸਾਨ ਹੋ ਜਾਣਾ ਸੀ।






