16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਅਗਵਾ ਮਾਮਲੇ ਚ ਥਾਣਾ ਟਿੱਬਾ ਦੀ ਪੁਲਿਸ ਨੇ ਕੀਤਾ 'ਟੇਡੇ' ਨੂੰ ਕਾਬੂ,...

ਅਗਵਾ ਮਾਮਲੇ ਚ ਥਾਣਾ ਟਿੱਬਾ ਦੀ ਪੁਲਿਸ ਨੇ ਕੀਤਾ ‘ਟੇਡੇ’ ਨੂੰ ਕਾਬੂ, ਬਾਕੀ ਦੋਸ਼ੀ ਹਾਲੇ ਵੀ ਪੁਲਿਸ ਗ੍ਰਿਫਤ ਤੋਂ ਦੂਰ ।

ਬਾਕੀ ਦੋਸ਼ੀਆਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰਨ ਦਾ ਪੁਲਿਸ ਵੱਲੋਂ ਦਾਅਵਾ ।

ਲੁਧਿਆਣਾ (ਰਾਮ ਕ੍ਰਿਸ਼ਨ ਅਰੋੜਾ) : ਥਾਣਾ ਟਿੱਬਾ ਚ ਪਿੱਛਲੇ ਸਾਲ ਇੱਕ ਅਗਵਾ ਦਾ ਮਾਮਲਾ ਮੁਕੱਦਮਾ ਨੰਬਰ 188/19 ਅੰਡਰ ਸੈਕਸ਼ਨ 323,341,365,427,506,148,149 ਦੇ ਤਹਿਤ ਮੁਦਈ ਸਾਹਿਬ ਜੀਤ ਸਿੰਘ ਨਿਵਾਸੀ ਟਿੱਬਾ ਰੋਡ ਮੁਹੱਲਾ ਗੁਰਮੇਲ ਪਾਰਕ ਦੇ ਬਿਆਨਾਂ ਦੇ ਅਧਾਰ ਤੇ ਰੋਹਿਤ ਕੁਮਾਰ ਉਰਫ ਟੇਢਾ ਪੁੱਤਰ ਸੋਨਾ ਨਿਵਾਸੀ ਗੁਰਮੇਲ ਪਾਰਕ, ਨੀਰਜ,ਰਾਣੀ,ਗਾਬੀ, ਲੱਕੀ, ਹੈਪੀ,ਨਿਤੀਸ਼, ਤੋਂ ਇਲਾਵਾ ਕੁੱਝ ਹੋਰ ਨਾ ਮਾਲੂਮ ਵਿਅਕਤੀਆਂ ਤੇ ਦਰਜ ਕੀਤਾ ਗਿਆ ਸੀ । ਮੁਕੱਦਮਾ ਦਰਜ ਹੋਣ ਤੋਂ ਹੀ ਦੋਸ਼ੀ ਫਰਾਰ ਚੱਲ ਰਹੇ ਸਨ । ਜਿੰਨਾ ਵਿੱਚੋ ਥਾਣਾ ਟਿੱਬਾ ਦੀ ਪੁਲਿਸ ਵਲੋੰ ਮਿੱਲੀ ਸੂਚਨਾ ਦੇ ਅਧਾਰ ਤੇ ਰੋਹਿਤ ਕੁਮਾਰ ਉਰਫ ਟੇਢਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਬਾਕੀ ਦੋਸ਼ੀਆਂ ਨੂੰ ਵੀ ਜਲਦ ਕਾਬੂ ਕਰਣ ਦਾ ਪੁਲਿਸ ਵਲੋੰ ਦਾਅਵਾ ਕੀਤਾ ਜਾ ਰਿਹਾ ਹੈ । ਮਾਮਲੇ ਬਾਰੇ ਜਾਣਕਾਰੀ ਦੇਂਦਿਆ ਏ.ਐਸ.ਆਈ ਸਤਨਾਮ ਸਿੰਘ ਨੇ ਦਸਿਆ ਕਿ ਮੁਦਈ ਸਾਹਿਬ ਜੀਤ ਸਿੰਘ ਵਲੋੰ ਪੁਲਿਸ ਨੂੰ ਦਿਤੇ ਬਿਆਨਾਂ ਤੇ ਉਸ ਨੇ ਜਾਣਕਾਰੀ ਦਿੱਤੀ ਕਿ ਪੁਰਾਣੀ ਰੰਜਿਸ਼ ਦੇ ਤਹਿਤ ਉਕਤ ਦੋਸ਼ੀਆਂ ਨੇ ਉਸ ਨੂੰ ਮਾਤਾ ਚਿੰਤਪੁਰਨੀ ਮੰਦਰ, ਗੁਰਮੇਲ ਪਾਰਕ, ਕੋਲੋ ਅਗਵਾ ਕਰ ਕੇ ਲੈ ਜਾਣ ਤੋਂ ਬਾਅਦ ਉਸ ਨੂੰ ਇੱਕ ਪੋਲ ਨਾਲ ਬੰਨ੍ਹ ਕੇ ਉਸ ਨਾਲ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ । ਜਿਸ ਨਾਲ ਉਹ ਜਖਮੀ ਹੋ ਗਿਆ । ਕਿਸੇ ਤਰਾਂ ਉਨ੍ਹਾਂ ਦੇ ਚੁੰਗਲ ਚ ਨਿੱਕਲ ਕੇ ਪੁਲਿਸ ਨੂੰ ਘੱਟਣਾ ਦੀ ਜਾਣਕਾਰੀ ਦਿੱਤੀ । ਜਿਸ ਤੋਂ ਬਾਅਦ ਥਾਣਾ ਟਿੱਬਾ ਚ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ । ਉਸ ਸਮੇ ਦੋਸ਼ੀ ਫਰਾਰ ਹੋ ਗਏ ਸਨ ਪਰ ਅੱਜ ਦੋਸ਼ੀਆਂ ਚੋ ਰੋਹਿਤ ਕੁਮਾਰ ਉਰਫ ਟੇਢੇ ਨੂੰ ਕਾਬੂ ਕਰ ਕੇ ਮਾਨਯੋਗ ਅਦਾਲਤ ਚ ਪੇਸ਼ ਕੀਤਾ ਜਾ ਰਿਹਾ ਹੈ ।

Today Now News

RELATED ARTICLES
- Advertisment -

POPULAR POSTS