17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨੋਇਡਾ 'ਚ ਤਿੰਨ ਮੰਜ਼ਿਲਾ ਇਮਾਰਤ ਡਿੱਗੀ, 2 ਦੀ ਮੌਤ

ਨੋਇਡਾ ‘ਚ ਤਿੰਨ ਮੰਜ਼ਿਲਾ ਇਮਾਰਤ ਡਿੱਗੀ, 2 ਦੀ ਮੌਤ

DM ਨੇ ਦਿੱਤੇ ਜਾਂਚ ਦੇ ਹੁਕਮ

ਨੋਇਡਾ, (ਏਜੰਸੀ) : ਕੋਤਵਾਲੀ ਸੈਕਟਰ 24 ਖੇਤਰ ਦੇ ਸੈਕਟਰ 11 ‘ਚ ਸ਼ੁੱਕਰਵਾਰ ਦੇਰ ਸ਼ਾਮ ਇਕ ਤਿੰਨ ਮੰਜ਼ਿਲਾ ਸਨਅਤੀ ਇਕਾਈ ਦੀ ਇਮਾਰ ਦਾ ਇਕ ਹਿੱਸਾ ਡਿੱਗ ਗਿਆ। ਹਾਦਸੇ ‘ਚ ਇਮਾਰਤ ‘ਚ ਰਹਿੰਦੀ ਉਦਯੋਗਿਕ ਯੂਨਿਟ ਦੇ ਮਾਲਿਕ ਦੀ ਪਤਨੀ ਸਮੇਤ ਮੌਜੂਦ ਪੰਜ ਲੋਕ ਮਲਬੇ ਹੇਠਾਂ ਦੱਬੇ ਗਏ। ਪੁਲਿਸ ਤੇ ਫਾਇਰ ਬ੍ਰਿਗੇਡ ਵਿਭਾਗ ਦੀਆਂ ਡੀਮਾਂ ਨੇ ਜ਼ਖ਼ਮੀਆਂ ਨੂੰ ਮਲਬੇ ‘ਚੋਂ ਕੱਢ ਕੇ ਹਸਪਤਾਲ ਭੇਜਿਆ, ਜਿੱਥੇ ਦੋਵਾਂ ਦੀ ਮੌਤ ਹੋ ਗਈ ਜਦੋਂਕਿ ਤਿੰਨ ਜ਼ਖ਼ਮੀ ਹਨ।ਦੋ ਜ਼ਖ਼ਮੀ ਆਸ਼ੂ ਤੇ ਸਾਗਰ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ‘ਚ ਰੈਫਰ ਕੀਤਾ ਗਿਆ ਹੈ। ਜ਼ਿਲ੍ਹਾ ਅਧਿਕਾਰੀ ਨੇ ਸਿਟੀ ਮੈਜਿਸਟ੍ਰੇਟ ਨੂੰ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ।ਇਮਾਰਤ ‘ਚ ਕੰਮ ਕਰ ਰਹੇ ਪਲੰਬਰ ਕਾਨਪੁਰ ਨਿਵਾਸੀ ਗੋਪੀ (24) ਤੇ ਜੈਨੇਂਦਰ (30) ਛਪਰੌਲੀ ਦਿੱਲੀ ਦਾ ਸਾਗਰ (22) ਸ਼ਿਵ ਵਿਹਾਰ ਦਿੱਲੀ ਨਿਵਾਸੀ ਆਸ਼ੂ (25) ਤੇ ਆਰ ਕੇ ਭਾਰਦਵਾਜ ਦੀ ਪਤਨੀ ਕੈਲਾਸ਼ ਭਾਰਦਵਾਜ (70) ਮਲਬੇ ਹੇਠਾਂ ਦੱਬੇ ਗਏ। ਹਾਦਸੇ ਤੋਂ ਬਾਅਦ ਭਾਜੜ ਮੱਚ ਗਈ। ਸੂਚਨਾ ‘ਤੇ ਕੋਤਵਾਲੀ ਸੈਕਟਰ 24 ਤੇ 20 ਦੀ ਪੁਲਿਸ ਤੇ ਫਾਇਰ ਬ੍ਰਿਗੇਡ ਵਿਭਾਗ ਦੀਆਂ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤਾ। ਪੁਲਿਸ ਨੇ ਸਾਰੇ ਜ਼ਖ਼ਮੀਆਂ ਨੂੰ ਮਲਬੇ ‘ਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਜਿੱਥੇ ਗੋਪੀ ਤੇ ਜੈਨੇਂਦਰ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਦੇਰ ਰਾਤ ਤਕ ਐੱਨਡੀਆਰਐੱਫ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ ਤੇ ਮਲਬਾ ਹਟਾਉਣਾ ਸ਼ੁਰੂ ਕੀਤਾ। ਫੈਕਟਰੀ ਮੈਨੇਜਮੈਂਟ ਦਾ ਕਹਿਣਾ ਹੈ ਕਿ ਕੰਪਲੈਕਸ ‘ਚ ਹਾਦਸੇ ਵੇਲੇ 5 ਲੋਕ ਹੀ ਮੌਜੂਦ ਸਨ।

Today Now News

RELATED ARTICLES
- Advertisment -

POPULAR POSTS